21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਚੈਂਬਰ ਆਫ਼ ਕਾਮਰਸ ਦੀ ਮੀਟਿੰਗ ’ ਚ ਅਹਿਮ ਵਿਚਾਰ ਵਟਾਂਦਰਾ

ਕੋਟਕਪੂਰਾ, 20 ਅਕਤੂਬਰ (ਮੋਹਰ ਸਿੰਘ ਗਿੱਲ)-ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਪਾਰੀਆਂ ਦੀਆਂ ਸਮੱਸਿਆਵਾਂ ਅਤੇ ਤਿਉਹਾਰਾਂ ਦੇ ਸੀਜਨ ਨੂੰ ਧਿਆਨ ਵਿਚ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਧਾਨ ਓਮਕਾਰ ਗੋਇਲ, ਸਾਧੂ ਰਾਮ ਦਿਓੜਾ, ਅਸ਼ੋਕ ਗੁਪਤਾ, ਹਰੀਸ਼ ਸੇਤੀਆ, ਨਰਿੰਦਰ ਬੈੜ੍ਹ, ਰਮਨ ਮਨਚੰਦਾ, ਜਸਵਿੰਦਰ ਸਿੰਘ ਜੌੜਾ, ਵਿਸ਼ਾਲ ਗੋਇਲ, ਪੁਨੀਤ ਪਲਤਾ, ਨਰੇਸ਼ ਮਿੱੱਲ, ਸ਼ੀਤਲ ਗੋਇਲ ਅਤੇ ਰੋਹਿਤ ਮਿੱਤਲ ਨੇ ਵਪਾਰੀ ਵਰਗ ਨਾਲ ਸਬੰਧਿਤ ਵੱਖ-ਵੱਖ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਅਤੇ ਉਨ੍ਹਾਂ ਦਾ ਠੋਸ ਹੱਲ ਕੱਢਣ ਲਈ ਇਲਾਕੇ ਦੇ ਵਪਾਰੀਆਂ ਦਾ ਆਉਣ ਵਾਲੇ ਸਮੇਂ ਵਿਚ ਵੱਡਾ ਇਕੱਠ ਕਰਨ ਦਾ ਸੁਝਾਅ ਦਿੱਤਾ, ਜਿਸ ਨੂੰ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਵਲੋਂ ਹੱਥ ਖੜੇ ਕਰਕੇ ਪ੍ਰਵਾਨ ਕੀਤਾ ਗਿਆ।

Ad Position 21
No active advertisement
ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ਼ ਦੀ ਮੀਟਿੰਗ ’ਚ ਹਿੱਸਾ ਲੈਂਦੇ ਹੋਏ ਸਮੂਹ ਅਹੁਦੇਦਾਰ। ਅਜੀਤ ਤਸਵੀਰ 21-10-2026
ਕੋਟਕਪੂਰਾ, 20 ਅਕਤੂਬਰ (ਮੋਹਰ ਸਿੰਘ ਗਿੱਲ)-ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀਜ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਓਮਕਾਰ ਗੋਇਲ ਦੀ ਅਗਵਾਈ ਹੇਠ ਹੋਈ, ਜਿਸ ਵਿਚ ਵਪਾਰੀਆਂ ਦੀਆਂ ਸਮੱਸਿਆਵਾਂ ਅਤੇ ਤਿਉਹਾਰਾਂ ਦੇ ਸੀਜਨ ਨੂੰ ਧਿਆਨ ਵਿਚ ਰੱਖਦੇ ਹੋਏ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਪ੍ਰਧਾਨ ਓਮਕਾਰ ਗੋਇਲ, ਸਾਧੂ ਰਾਮ ਦਿਓੜਾ, ਅਸ਼ੋਕ ਗੁਪਤਾ, ਹਰੀਸ਼ ਸੇਤੀਆ, ਨਰਿੰਦਰ ਬੈੜ੍ਹ, ਰਮਨ ਮਨਚੰਦਾ, ਜਸਵਿੰਦਰ ਸਿੰਘ ਜੌੜਾ, ਵਿਸ਼ਾਲ ਗੋਇਲ, ਪੁਨੀਤ ਪਲਤਾ, ਨਰੇਸ਼ ਮਿੱੱਲ, ਸ਼ੀਤਲ ਗੋਇਲ ਅਤੇ ਰੋਹਿਤ ਮਿੱਤਲ ਨੇ ਵਪਾਰੀ ਵਰਗ ਨਾਲ ਸਬੰਧਿਤ ਵੱਖ-ਵੱਖ ਸਮੱਸਿਆਵਾਂ ’ਤੇ ਵਿਚਾਰ-ਵਟਾਂਦਰਾ ਅਤੇ ਉਨ੍ਹਾਂ ਦਾ ਠੋਸ ਹੱਲ ਕੱਢਣ ਲਈ ਇਲਾਕੇ ਦੇ ਵਪਾਰੀਆਂ ਦਾ ਆਉਣ ਵਾਲੇ ਸਮੇਂ ਵਿਚ ਵੱਡਾ ਇਕੱਠ ਕਰਨ ਦਾ ਸੁਝਾਅ ਦਿੱਤਾ, ਜਿਸ ਨੂੰ ਮੀਟਿੰਗ ਵਿਚ ਹਾਜ਼ਰ ਸਮੂਹ ਮੈਂਬਰਾਂ ਵਲੋਂ ਹੱਥ ਖੜੇ ਕਰਕੇ ਪ੍ਰਵਾਨ ਕੀਤਾ ਗਿਆ। ਇਸ ਮੌਕੇ ਸ਼ਹਿਰ ਵਿਚੋਂ ਲੰਘਦੀ ਮੁੱਖ ਸੜਕ ਮੋਗਾ ਰੋਡ ਦੀ ਖ਼ਸਤਾ ਹਾਲਤ ਅਤੇ ਇਸਦਾ ਨਿਰਮਾਣ ਸ਼ੁਰੂ ਕਰਨ ਲਈ ਕੀਤੀ ਗਈ ਲਗਾਤਾਰ ਦੇਰੀ ਦੀ ਵੀ ਨਿਖੇਧੀ ਕੀਤੀ ਗਈ। ਵਪਾਰੀ ਆਗੂਆਂ ਨੇ ਕਿਹਾ ਕਿ ਸੜਕ ਦੇ ਨਿਰਮਾਣ ਦਾ ਸਮਾਂ ਬਹੁਤ ਗਲਤ ਚੁਣਿਆ ਗਿਆ ਹੈ, ਕਿਉਂਕਿ ਜਿੱਥੇ ਮੰਡੀਆਂ ਦਾ ਕੰਮ ਜ਼ੋਰਾਂ ’ਤੇ ਹੈ, ਓਥੇ ਤਿਉਹਾਰਾਂ ਦਾ ਸੀਜਨ ਚੱਲ ਰਿਹਾ ਹੈ, ਜੋ ਵਪਾਰੀ ਵਰਗ ਅਤੇ ਹੋਰ ਆਮ ਨਾਗਰਿਕ ਲਈ ਅਹਿਮੀਅਤ ਰੱਖਦਾ ਹੈ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਇਸ ਸੜਕ ਦੇ ਨਿਰਮਾਣ ਲਈ ਵਪਾਰੀ ਵਰਗ ਨੂੰ ਕੋਈ ਸਮੱਸਿਆ ਨਾ ਆਉਣ ਦਿੱਤੀ ਜਾਵੇ। ਦੀਵਾਲੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਆਮ ਗ੍ਰਾਹਕਾਂ ਦਾ ਦੁਕਾਨਾਂ ’ਤੇ ਅਸਾਨੀ ਨਾਲ ਆਉਣਾ ਜਾਣਾ ਯਕੀਨੀ ਬਣਾਇਆ ਜਾਵੇ। ਉਨ੍ਹਾਂ ਇਹ ਵੀ ਚਿਤਾਵਨੀ ਦਿੱਤੀ ਕੀ ਜੇਕਰ ਵਪਾਰੀ ਵਰਗ ਦੀ ਸਹੂਲਤ ਦਾ ਧਿਆਨ ਨਾ ਰੱਖਿਆ ਗਿਆ ਤਾਂ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਮੋਗਾ ਰੋਡ ’ਤੇ ਸਥਿਤ ਸਮੂਹ ਦੁਕਾਨਦਾਰਾਂ ਦੇ ਹੱਕ ਵਿਚ ਜੋ ਵੀ ਜ਼ਰੂਰਤ ਪਈ, ਫ਼ੈਸਲਾ ਲਿਆ ਜਾਵੇਗਾ। ਇਸ ਦੌਰਾਨ ਤਰਸੇਮ ਧਿੰਗੜਾ, ਦਿਨੇਸ਼ ਗੋਇਲ, ਸਤੀਸ਼ ਕਟਾਰੀਆ, ਸੰਜੀਵ ਕਟਾਰੀਆ, ਪ੍ਰਵੀਨ ਗਰਗ, ਮਨੋਜ ਕੁਮਾਰ ਗੋਲੂ, ਵਰਿੰਦਰ ਪਠੇਜਾ, ਸਤੀਸ਼ ਨਰੂਲਾ ਅਤੇ ਮਾਸਟਰ.ਸੋਮਨਾਥ ਅਰੋੜਾ ਨੇ ਵਾਰ-ਵਾਰ ਆਉਂਦੇ ਬੰਦ ਦੇ ਸੱਦਿਆਂ ’ਤੇ ਚਿੰਤਾ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਅਚਾਨਕ ਆਏ ਬੰਦ ਦੀ ਕਾਲ ਦੇ ਕਾਰਨ ਵਪਾਰੀ ਵਰਗ ਨੂੰ ਭਾਰੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਸਮੂਹ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਵਪਾਰੀ ਵਰਗ ਹਰ ਤਰ੍ਹਾਂ ਦੇ ਸਹਿਯੋਗ ਲਈ ਤਿਆਰ ਹੈ, ਪ੍ਰੰਤੂ ਕਿਸੇ ਤਰ੍ਹਾਂ ਦੇ ਬੰਦ ਦਾ ਸੱਦਾ ਦੇਣ ਸਮੇਂ ਵਪਾਰਕ ਜਥੇਬੰਦੀਆਂ ਨਾਲ ਵਿਚਾਰ-ਵਟਾਂਦਰਾ ਜਰੂਰ ਕੀਤਾ ਜਾਵੇ।
Ad Position 22
No active advertisement
ਪਿਛਲੀ ਖ਼ਬਰ ਝੋਨੇ ਦੀ ਨਿਰਵਿਘਨ ਖ਼ਰੀਦ ਲਈ ਜ਼ਿਲ੍ਹਾ ਪ੍ਰਸ਼ਾਸਨ ਵਚਨਬੱਧ : ਡਿਪਟੀ ਕਮਿਸ਼ਨਰ ਕਿਹਾ , ਜ਼ਿਲ੍ਹੇ ਦੀਆਂ ਮੰਡੀਆਂ ’ ਚ 66,905 ਮ... ਅਗਲੀ ਖ਼ਬਰ ਸਾਬਕਾ ਮੰਤਰੀ ਹੀਰਾ ਸਿੰਘ ਗਾਬੜੀਆ 23 ਅਕਤੂਬਰ ਨੂੰ ਜੈਤੋ ’ਚ
Ad Position 24