ਅਕਾਲੀ ਦਲ ਦੇ ਐਸ . ਸੀ . ਵਿੰਗ ਦਾ ਵਰਕਰ ਸੰਮੇਲਨ ਅੱਜ
ਮੰਡੀ ਕਿੱਲਿਆਂਵਾਲੀ, 20 ਅਕਤੂਬਰ ( ਸ਼ਾਂਤ)-ਸੂਬਾਈ ਚੋਣਾਂ ਦੇ ਮੱਦੇਨਜ਼ਰ ਲੰਬੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਐਸ. ਸੀ.
ਮੰਡੀ ਕਿੱਲਿਆਂਵਾਲੀ, 20 ਅਕਤੂਬਰ ( ਸ਼ਾਂਤ)-ਸੂਬਾਈ ਚੋਣਾਂ ਦੇ ਮੱਦੇਨਜ਼ਰ ਲੰਬੀ ਹਲਕੇ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਐਸ.ਸੀ. ਵਿੰਗ ਨੇ ਜਥੇਬੰਦਕ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਐਸ.ਸੀ. ਵਿੰਗ ਵਲੋਂ ਮਿਤੀ 21 ਅਕਤੂਬਰ ਨੂੰ ਮੰਡੀ ਕਿੱਲਿਆਂਵਾਲੀ ਵਿਖੇ ‘ਸੇਵਾ, ਸੁਰੱਖਿਆ ਅਤੇ ਸਨਮਾਨ-ਸ਼੍ਰੋਮਣੀ ਅਕਾਲੀ ਦਲ ਦੇ ਨਾਲ’ ਬੈਨਰ ਹੇਠ ਹਲਕਾ ਪੱਧਰੀ ਵਰਕਰ ਸੰਮੇਲਨ ਕਰਵਾਇਆ ਜਾ ਰਿਹਾ ਹੈ। ਪਾਰਟੀ ਬੁਲਾਰੇ ਅਨੁਸਾਰ ਅਬੋਹਰ ਰੋਡ ਤਿੰਨਕੋਣੀ ਸਥਿਤ ਗੋਲਡਨ ਪੈਲੇਸ ਵਿਖੇ ਹੋਣ ਵਾਲੇ ਇਸ ਵਰਕਰ ਸੰਮੇਲਨ ਵਿਚ ਐਸ.ਸੀ. ਵਿੰਗ ਦੇ ਸੂਬਾ ਪ੍ਰਧਾਨ ਤੇ ਸਾਬਕਾ ਮੰਤਰੀ ਜਥੇਦਾਰ ਗੁਲਜ਼ਾਰ ਸਿੰਘ ਰਣੀਕੇ ਅਤੇ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪ੍ਰਧਾਨ ਭਗਤ ਸਿੰਘ ਫਤੂਹੀਖੇੜਾ ਸਮੇਤ ਸੀਨੀਅਰ ਲੀਡਰਸ਼ਿਪ ਵਲੋਂ ਵਰਕਰਾਂ ਨੂੰ ਸੰਬੋਧਨ ਕੀਤਾ ਜਾਵੇਗਾ। ਇਸ ਮੌਕੇ ਹਲਕੇ ਭਰ ਤੋਂ ਐਸ.ਸੀ. ਵਿੰਗ ਦੇ ਵੱਡੀ ਗਿਣਤੀ ਕਾਰਕੁਨ ਅਤੇ ਅਹੁਦੇਦਾਰ ਭਰਵੀਂ ਸ਼ਮੂਲੀਅਤ ਕਰਨਗੇ।