22-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਡਾ. ਜਤਿੰਦਰ ਸਿੰਘ ਸ਼ੰਟੀ ਦਾ ਦੌਰਾ ਇਕ ਡਰਾਮਾ : ਪ੍ਰਿੰ. ਸੁਰੇਸ਼ ਅਰੋੜਾ

ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਵਲੋਂ 25 ਅਕਤੂਬਰ ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦਾ ਦੌਰਾ ਕੀਤੇ ਜਾਣ ਸਬੰਧੀ ਅਖ਼ਬਾਰਾਂ ਵਿਚ ਖਬਰਾਂ ਲੱਗ ਰਹੀਆਂ ਹਨ, ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਡਾ . ਜਤਿੰਦਰ ਸਿੰਘ ਸ਼ੰਟੀ ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ 11:30 ਤੋਂ 12:30 ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ।

Ad Position 21
No active advertisement
ਅਜੀਤ ਡੈਸਕ 23-10-2026
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਵਲੋਂ 25 ਅਕਤੂਬਰ ਨੂੰ ਜ਼ਿਲ੍ਹਾ ਫ਼ਰੀਦਕੋਟ ਦੇ ਵਿਧਾਨ ਸਭਾ ਹਲਕਾ ਕੋਟਕਪੂਰਾ ਦਾ ਦੌਰਾ ਕੀਤੇ ਜਾਣ ਸਬੰਧੀ ਅਖ਼ਬਾਰਾਂ ਵਿਚ ਖਬਰਾਂ ਲੱਗ ਰਹੀਆਂ ਹਨ, ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਡਾ . ਜਤਿੰਦਰ ਸਿੰਘ ਸ਼ੰਟੀ ਬਾਬਾ ਫ਼ਰੀਦ ਕਾਲਜ ਆਫ਼ ਨਰਸਿੰਗ ਕੋਟਕਪੂਰਾ ਵਿਖੇ 11:30 ਤੋਂ 12:30 ਲੋਕਾਂ ਦੀਆਂ ਮੁਸ਼ਕਿਲਾਂ ਸੁਣਨਗੇ। ਸੁਰੇਸ਼ ਅਰੋੜਾ ਸੂਬਾ ਪ੍ਰਧਾਨ ਫਰੀਡਮ ਫਾਇਟਰਜ਼ ਡੀਪੈਂਡੇਂਟਸ ਐਸੋਸੀਏਸ਼ਨ ਪੰਜਾਬ ਨੇ ਕਿਹਾ ਕਿ ਪਹਿਲੀ ਗੱਲ ਤਾਂ ਇਹ ਕਿ ਇਕ ਘੰਟੇ ਵਿਚ ਇਕ ਪੂਰੇ ਵਿਧਾਨ ਸਭਾ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਨਹੀਂ ਜਾ ਸਕਦੀਆਂ ਅਤੇ ਨਾ ਹੀ ਮੌਕੇ ’ਤੇ ਹੱਲ ਹੋ ਸਕਦਾ ਹੈ। ਕੁਝ ਮਹੀਨੇ ਪਹਿਲਾਂ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਪਦਮਸ੍ਰੀ ਜਤਿੰਦਰ ਸਿੰਘ ਸ਼ੰਟੀ ਫ਼ਰੀਦਕੋਟ ਆਏ ਸਨ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਫ਼ਰੀਦਕੋਟ ਦੇ ਅਸ਼ੋਕ ਚੱਕਰਾ ਹਾਲ ਵਿਚ ਸਮਾਜ ਸੇਵੀ ਸੰਸਥਾਵਾਂ ਅਤੇ ਆਮ ਜਨਤਾ ਨੂੰ ਖੁੱਲ੍ਹਾ ਸੱਦਾ ਦਿੱਤਾ ਗਿਆ ਸੀ। ਸਮਾਜ ਸੇਵੀ ਅਤੇ ਆਮ ਲੋਕ ਵੱਡੀ ਗਿਣਤੀ ਵਿਚ ਅਸ਼ੋਕ ਚੱਕਰਾ ਹਾਲ ਵਿਚ ਪਹੁੰਚ ਗਏ। ਜਿੱਥੇ ਡਾ. ਜਤਿੰਦਰ ਸਿੰਘ ਸ਼ੰਟੀ ਨੇ ਆਪਣੀ ਜੀਵਨੀ ’ਤੇ ਚਾਨਣਾ ਪਾਇਆ ਤੇ ਆਪਣੀ ਕਾਰਜ ਸ਼ੈਲੀ ਤੋਂ ਇਲਾਵਾ ਮਨੁੱਖੀ ਅਧਿਕਾਰ ਕਮਿਸ਼ਨ ਪੰਜਾਬ ਦੀ ਕਾਰਜ ਸ਼ੈਲੀ ਤੋਂ ਆਮ ਜਨਤਾ ਨੂੰ ਜਾਣੂ ਕਰਵਾਇਆ। ਹਾਜ਼ਰ ਸਮਾਜ ਸੇਵੀਆਂ ਅਤੇ ਆਮ ਲੋਕਾਂ ਨੇ ਮਨੁੱਖੀ ਅਧਿਕਾਰਾਂ ਦੀਆਂ ਉਲੰਘਣਾ ਅਤੇ ਸ਼ਿਕਾਇਤਾਂ ਦੀ ਝੜੀ ਲਗਾ ਦਿੱਤੀ। ਲੋਕ ਭਾਰੀ ਮੀਂਹ ਵਿਚ ਆਪਣੇ ਕਾਰੋਬਾਰ ਛੱਡ ਕੇ ਮੀਟਿੰਗ ਵਿਚ ਪਹੁੰਚੇ ਸਨ, ਪਰ ਕਿਸੇ ਦੇ ਪੱਲੇ ਕੁਝ ਨਹੀਂ ਪਿਆ ਅਤੇ ਡਾ. ਜਤਿੰਦਰ ਸਿੰਘ ਸ਼ੰਟੀ ਹਾਜ਼ਰ ਸਾਰੇ ਲੋਕਾਂ ਨੂੰ ਬਿਨਾਂ ਸੁਣੇ ਇਹ ਕਹਿਕੇ ਚਲੇ ਗਏ ਕਿ ਮੇਰਾ ਨੰਬਰ ਨੋਟ ਕਰ ਲਵੋ ਮੇਰੇ ਨਾਲ ਫ਼ੋਨ ’ਤੇ ਗੱਲ ਕਰ ਲੈਣਾ।
Ad Position 22
No active advertisement
ਪਿਛਲੀ ਖ਼ਬਰ ਸਕਾਲਰਸ਼ਿਪ ਲਈ ਖਿਡਾਰੀ 15 ਨਵੰਬਰ ਤੱਕ ਆਨਲਾਈਨ ਅਪਲਾਈ ਕਰਨ-ਖੇਡ ਅਫ਼ਸਰ ਅਗਲੀ ਖ਼ਬਰ ਪਿੰਡ ਰੁਪਾਣਾ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਦੁਬਾਰਾ ਸਰਵੇ ਕਰਨ ਦੀ ਮੰਗ
Ad Position 24