23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਜ਼ਿਲ੍ਹਾ ਪੱਧਰੀ ਖ਼ੇਡ ਮੁਕਾਬਲੇ ’ਚ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਜੂਡੋ ਅਤੇ ਕੁਸ਼ਤੀ ’ਚ ਅੱਵਲ

ਕੋਟਕਪੂਰਾ, 22 ਅਕਤੂਬਰ (ਰਿੰਕੂ ਮਲਹੋਤਰਾ)-ਸਥਾਨਕ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਜੂਡੋ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਜੂਡੋ ਮੁਕਾਬਲਿਆਂ ਵਿਚ ਅੰਡਰ-14 ਵਰਗ ਵਿਚ ਆਯੂਸ਼ ਨੇ ਕਾਂਸੇ ਦਾ ਤਗਮਾ ਅਤੇ ਸਮਰ ਛਾਬੜਾ ਨੇ ਚਾਂਦੀ ਦਾ ਤਗਮਾ ਜਿੱਤਿਆ।

Ad Position 21
No active advertisement
? 23-10-2026
ਕੋਟਕਪੂਰਾ, 22 ਅਕਤੂਬਰ (ਰਿੰਕੂ ਮਲਹੋਤਰਾ)-ਸਥਾਨਕ ਰਿਸ਼ੀ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੇ ਵਿਦਿਆਰਥੀਆਂ ਨੇ ਜੂਡੋ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ, ਚਾਂਦੀ ਅਤੇ ਕਾਂਸੀ ਦੇ ਤਗਮੇ ਜਿੱਤ ਕੇ ਸਕੂਲ ਅਤੇ ਇਲਾਕੇ ਦਾ ਨਾਮ ਰੌਸ਼ਨ ਕੀਤਾ। ਜੂਡੋ ਮੁਕਾਬਲਿਆਂ ਵਿਚ ਅੰਡਰ-14 ਵਰਗ ਵਿਚ ਆਯੂਸ਼ ਨੇ ਕਾਂਸੇ ਦਾ ਤਗਮਾ ਅਤੇ ਸਮਰ ਛਾਬੜਾ ਨੇ ਚਾਂਦੀ ਦਾ ਤਗਮਾ ਜਿੱਤਿਆ। ਅੰਡਰ-17 ਵਰਗ ਵਿਚ ਨਵਜੋਤ ਸਿੰਘ ਬਰਾੜ ਨੇ ਸੋਨ ਤਗਮਾ ਅਤੇ ਰਣਬੀਰ ਸਿੰਘ ਨੇ ਚਾਂਦੀ ਦਾ ਤਗਮਾ ਆਪਣੇ ਨਾਮ ਕੀਤਾ। ਅੰਡਰ-21 ਵਰਗ ਵਿਚ ਦਿਲਜਾਨ ਸਿੰਘ ਸੰਧੂ ਅਤੇ ਕੁਸ਼ਲ ਨੇ ਸੋਨ ਤਗਮੇ ਜਿੱਤ ਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਰਥਕ ਕੁਮਾਰ ਨੇ ਕਾਂਸੀ ਦਾ ਤਗਮਾ ਜਿੱਤਿਆ, 45 ਕਿਲੋਗ੍ਰਾਮ ਭਾਰ ਵਰਗ ਵਿਚ ਰਾਦੇਸ਼ ਵਰਮਾ ਨੇ ਕੁਸ਼ਤੀ ਵਿਚ ਕਾਂਸੇ ਦਾ ਤਗਮਾ ਹਾਸਿਲ ਕਰਕੇ ਸਕੂਲ ਦਾ ਮਾਣ ਵਧਾਇਆ। ਇਹ ਜਾਣਕਾਰੀ ਸੰਸਥਾ ਦੇ ਪ੍ਰਿੰਸੀਪਲ ਗੁਰਜਿੰਦਰ ਸਿੰਘ ਸੇਖੋਂ ਵਲੋਂ ਸਾਂਝੀ ਕੀਤੀ ਗਈ। ਸਕੂਲ ਦੇ ਚੇਅਰਮੈਨ ਵਿਜੇ ਸ਼ਰਮਾ, ਡਾਇਰੈਕਟਰ ਵਿਜੇ ਭਾਰਦਵਾਜ, ਪ੍ਰਿੰਸੀਪਲ ਗੁਰਜਿੰਦਰ ਸਿੰਘ ਸਿੰਘ ਸੇਖੋਂ ਅਤੇ ਵਾਈਸ ਪ੍ਰਿੰਸੀਪਲ ਗੁਰਵਿੰਦਰ ਸਿੰਘ ਬਰਾੜ ਦੁਆਰਾ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਇਰੈਕਟਰ ਨੇ ਮਾਰਸ਼ਲ ਆਰਟ ਕੋਚ ਮਨਪ੍ਰੀਤ ਸਿੰਘ ਅਤੇ ਡੀ.ਪੀ.ਈ ਇੰਦਰਪਾਲ ਸਿੰਘ ਦੀ ਅਣਥੱਕ ਮਿਹਨਤ ਅਤੇ ਲਗਨ ਦੀ ਸ਼ਲਾਘਾ ਕੀਤੀ। ਪ੍ਰਿੰਸੀਪਲ ਗੁਰਜਿੰਦਰ ਸਿੰਘ ਸੇਖੋਂ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਖੇਡਾਂ ਵਿਚ ਅੱਗੇ ਵਧਣ ਲਈ ਭਵਿੱਖ ’ਚ ਵੀ ਹਰ ਸੰਭਵ ਸਹਿਯੋਗ ਅਤੇ ਉਤਸ਼ਾਹ ਦਿੱਤਾ ਜਾਂਦਾ ਰਹੇਗਾ।
Ad Position 22
No active advertisement
ਪਿਛਲੀ ਖ਼ਬਰ ਹੈਰੋਇਨ ਸਮੇਤ ਦੋ ਵਿਅਕਤੀ ਕਾਬੂ ਅਗਲੀ ਖ਼ਬਰ ਡੀ.ਏ.ਵੀ. ਕੋਟਕਪੂਰਾ ਵਿਖੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਨੂੰ ਨਿੱਘੀ ਵਿਦਾਇਗੀ
Ad Position 24