ਪਿੰਡ ਵਾਂਦਰ ਜਟਾਣਾ ਦੇ ਰੇਲਵੇ ਸਟੇਸ਼ਨ ਨੂੰ ਵਿਭਾਗ ਵਲੋਂ ਕੀਤਾ ਜਾ ਰਿਹਾ ਅੱਖੋਂ ਪਰੋਖੇ
ਕੋਟਕਪੂਰਾ, 22 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਪਿੰਡ ਵਾਂਦਰ ਜਟਾਣਾ ਵਿਖੇ 1966 ਵਿਚ ਬਣੇ ਰੇਲਵੇ ਸਟੇਸ਼ਨ ਨੂੰ ਰੇਲਵੇ ਵਿਭਾਗ ਵਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰੇਲਵੇ ਸਟੇਸ਼ਨ ’ਤੇ ਨੌਕਰੀ ਕਰ ਰਹੇ ਪ੍ਰਾਈਵੇਟ ਕਰਮਚਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਰੇਲਵੇ ਵਿਭਾਗ ਵਲੋਂ ਸਟੇਸ਼ਨ ਨੂੰ ਪਿੰਡ ਦੀ ਪੰਚਾਇਤ ਦੇ ਹਵਾਲੇ ਕਰ ਦਿੱਤਾ ਸੀ।
ਪ
ਪਿੰਡ ਵਾਂਦਰ ਜਟਾਣਾ ਦੇ ਰੇਲਵੇ ਸਟੇਸ਼ਨ ਦਾ ਦ੍ਰਿਸ਼। ਅਜੀਤ ਤਸਵੀਰ
23-10-2026
ਕੋਟਕਪੂਰਾ, 22 ਅਕਤੂਬਰ (ਹਰਪ੍ਰੀਤ ਸਿੰਘ ਚਾਨਾ)-ਪਿੰਡ ਵਾਂਦਰ ਜਟਾਣਾ ਵਿਖੇ 1966 ਵਿਚ ਬਣੇ ਰੇਲਵੇ ਸਟੇਸ਼ਨ ਨੂੰ ਰੇਲਵੇ ਵਿਭਾਗ ਵਲੋਂ ਅੱਖੋਂ ਪਰੋਖੇ ਕੀਤਾ ਜਾ ਰਿਹਾ ਹੈ। ਇਸ ਸਬੰਧੀ ਰੇਲਵੇ ਸਟੇਸ਼ਨ ’ਤੇ ਨੌਕਰੀ ਕਰ ਰਹੇ ਪ੍ਰਾਈਵੇਟ ਕਰਮਚਾਰੀ ਹਰਦੀਪ ਸਿੰਘ ਨੇ ਦੱਸਿਆ ਕਿ ਸੱਤ ਸਾਲ ਪਹਿਲਾਂ ਰੇਲਵੇ ਵਿਭਾਗ ਵਲੋਂ ਸਟੇਸ਼ਨ ਨੂੰ ਪਿੰਡ ਦੀ ਪੰਚਾਇਤ ਦੇ ਹਵਾਲੇ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਵਿਭਾਗ ਵਲੋਂ ਰੇਲਵੇ ਫ਼ਾਟਕ ਨੂੰ ਛੱਡ ਕੇ ਬਾਕੀ ਸਰਕਾਰੀ ਪੋਸਟਾਂ ਨੂੰ ਖਤਮ ਕਰ ਦਿੱਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਪਿੰਡ ਦੀ ਪੰਚਾਇਤ ਨੇ ਰੇਲਵੇ ਸਟੇਸ਼ਨ ਨੂੰ ਸੰਭਾਲਣ ਲਈ ਟਿਕਟ ਘਰ ਦੀ ਜ਼ਿੰਮੇਵਾਰੀ ਉਸਨੂੰ ਦਿੱਤੀ ਗਈ ਸੀ। ਹਰਦੀਪ ਸਿੰਘ ਨੇ ਦੱਸਿਆ ਕਿ ਪਿੰਡ ਵਾਂਦਰ ਜਟਾਣਾ ਤੋਂ ਰੇਲ ਗੱਡੀ ਰਾਹੀਂ ਕੋਟਕਪੂਰਾ, ਬਰੀਵਾਲਾ, ਵੜਿੰਗ, ਚੜ੍ਹੇਵਾਨ, ਸ੍ਰੀ ਮੁਕਤਸਰ ਸਾਹਿਬ, ਕਾਲਿਆਂ ਵਾਲੀ, ਫ਼ਾਜ਼ਿਲਕਾ ਆਦਿ ਪਿੰਡਾਂ, ਸ਼ਹਿਰਾਂ ਨੂੰ ਲੋਕ ਰੋਜ਼ਾਨਾ ਆਉਣ’-ਜਾਣ ਦਾ ਸਫਰ ਕਰਦੇ ਹਨ। ਉਨ੍ਹਾਂ ਦੱਸਿਆ ਕਿ ਰੇਲਵੇ ਵਿਭਾਗ ਵਲੋਂ ਰੇਲਵੇ ਸਟੇਸ਼ਨ ਦੀ ਕੋਈ ਵੀ ਦੇਖ-ਰੇਖ ਨਹੀਂ ਕੀਤੀ ਜਾ ਰਹੀ। ਉਨ੍ਹਾਂ ਦੱਸਿਆ ਕਿ ਸਾਲ 2022 ’ਚ ਪਿੰਡ ਦੀ ਪੰਚਾਇਤ ਵਲੋਂ ਸਟੇਸ਼ਨ ’ਤੇ ਪਲੇਟਫਾਰਮ ਨੂੰ ਉੱਚਾ ਕਰਨ, ਪਾਣੀ ਦਾ ਪੁਖਤਾ ਪ੍ਰਬੰਧ, ਟਿਕਟ ਘਰ ਦੀ ਮੁਰੰਮਤ ਕਰਵਾਉਣ, ਸਟੇਸ਼ਨ ਤੇ ਸਫ਼ਾਈ ਕਰਨ ਲਈ ਕਰਮਚਾਰੀ ਰੱਖਣ ਅਤੇ ਹੋਰ ਮੁੱਢਲੀਆਂ ਸਹੂਲਤਾਂ ਲਈ ਮਤਾ ਪਾਸ ਕਰਕੇ ਫ਼ਿਰੋਜ਼ਪੂਰ ਡਵੀਜਨ ਦੇ ਅਧਿਕਾਰੀਆਂ ਨੂੰ ਦਿੱਤਾ ਗਿਆ ਸੀ ਪਰ ਉਨ੍ਹਾਂ ਵਲੋਂ ਕੋਈ ਵੀ ਸੁਣਵਾਈ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਕੋਟਕਪੂਰਾ ਰੇਲਵੇ ਸਟੇਸ਼ਨ ਤੋਂ 10 ਤੋਂ 15 ਹਜ਼ਾਰ ਰੁਪਏ ਦੀਆਂ ਟਿਕਟਾਂ ਖਰੀਦਕੇ ਆਪਣੇ ਕਮਿਸ਼ਨ ਰਾਹੀਂ ਅੱਗੇ ਮੁਸਾਫਿਰਾਂ ਨੂੰ ਵੇਚ ਕੇ ਆਪਣੇ ਘਰ ਦਾ ਗੁਜ਼ਾਰਾ ਚਲਾਇਆ ਜਾ ਰਿਹਾ ਹੈ । ਪਿੰਡ ਦੇ ਸਰਪੰਚ ਕੌਰ ਸਿੰਘ ਨੇ ਕਿਹਾ ਕਿ ਰੇਲਵੇ ਸਟੇਸ਼ਨ ਤੇ ਪਲੇਟਫਾਰਮ ਨੀਵਾਂ ਹੋਣ ਕਾਰਨ ਕਈ ਵਾਰ ਪਿੰਡ ਵਾਸੀ ਰੇਲ ਗੱਡੀ ਚੜ੍ਹਣ-ਉਤਰਣ ਸਮੇਂ ਡਿੱਗ ਕੇ ਜ਼ਖ਼ਮੀ ਹੋ ਚੁੱਕੇ ਹਨ। ਉਨ੍ਹਾਂ ਰੇਲਵੇ ਵਿਭਾਗ ਤੋਂ ਮੰਗ ਕਰਦਿਆਂ ਕਿਹਾ ਕਿ ਪਲੇਟਫਾਰਮ ਉੱਚਾ ਕਰਨ ਦੇ ਨਾਲ ਸਰਕਾਰੀ ਕਰ ਮਚਾਰੀਆਂ ਦੀ ਭਰਤੀ ਕੀਤੀ ਜਾਵੇ। ਰੇਲਵੇ ਸਟੇਸ਼ਨ ਮਾਸਟਰ ਮੀਨਾ ਨੇ ਕਿਹਾ ਕਿ ਇਨ੍ਹਾਂ ਮੰਗਾਂ ਸਬੰਧੀ ਉਹ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਲਿਆਉਣਗੇ।