23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2026

ਅਖਿਲ ਭਾਰਤੀਯ ਸਮਸਤ ਬਾਵਰੀਆ ਕਬੀਲੇ ਅਤੇ ਬਾਜ਼ੀਗਰ ਕਬੀਲਿਆਂ ਦੀ ਮੀਟਿੰਗ

ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅੱਜ ਅਖਿਲ ਭਾਰਤੀਯ ਸਮਸਤ ਬਾਵਰੀਆ ਕਬੀਲੇ ਅਤੇ ਬਾਜ਼ੀਗਰ ਕਬੀਲਿਆਂ ਦੀ ਮੀਟਿੰਗ ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਕਾਬਲ ਵਾਲਾ ਦੀ ਪ੍ਰਧਾਨਗੀ ਹੇਠ ਗੁਰੂ ਗੋਸਾਈ ਧਰਮਸ਼ਾਲਾ ਫ਼ਰੀਦਕੋਟ ਵਿਖੇ ਹੋਈ। ਜਿਸ ਵਿਚ ਪਿੰਡਾਂ ਦੀ ਕਮੇਟੀ ਪ੍ਰਧਾਨ, ਮੀਤ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਤੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ।

Ad Position 21
No active advertisement
ਅਜੀਤ ਡੈਸਕ 23-10-2026
ਫ਼ਰੀਦਕੋਟ, 22 ਅਕਤੂਬਰ (ਜਸਵੰਤ ਸਿੰਘ ਪੁਰਬਾ)-ਅੱਜ ਅਖਿਲ ਭਾਰਤੀਯ ਸਮਸਤ ਬਾਵਰੀਆ ਕਬੀਲੇ ਅਤੇ ਬਾਜ਼ੀਗਰ ਕਬੀਲਿਆਂ ਦੀ ਮੀਟਿੰਗ ਪੰਜਾਬ ਪ੍ਰਧਾਨ ਵਾਹਿਗੁਰੂ ਸਿੰਘ ਕਾਬਲ ਵਾਲਾ ਦੀ ਪ੍ਰਧਾਨਗੀ ਹੇਠ ਗੁਰੂ ਗੋਸਾਈ ਧਰਮਸ਼ਾਲਾ ਫ਼ਰੀਦਕੋਟ ਵਿਖੇ ਹੋਈ। ਜਿਸ ਵਿਚ ਪਿੰਡਾਂ ਦੀ ਕਮੇਟੀ ਪ੍ਰਧਾਨ, ਮੀਤ ਪ੍ਰਧਾਨ, ਜ਼ਿਲ੍ਹਾ ਪ੍ਰਧਾਨ ਅਤੇ ਕੋਰ ਕਮੇਟੀ ਮੈਂਬਰ ਤੇ ਸੀਨੀਅਰ ਆਗੂਆਂ ਨੇ ਹਿੱਸਾ ਲਿਆ। ਮੀਟਿੰਗ ’ਚ ਇਕ ਮਤਾ ਪਾਸ ਕੀਤਾ ਗਿਆ ਜਿਵੇਂ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਲੋਂ ਵਿਮੁਕਤ ਜਾਤੀਆਂ ਨੂੰ 18 ਦਸੰਬਰ 2001 ਨੂੰ 2% ਕੋਟਾ ਵੱਖਰਾ ਦਿੱਤਾ ਗਿਆ ਸੀ, ਸਵ: ਬਾਦਲ ਵਲੋਂ ਕੁਝ ਸ਼ਰਤਾਂ ਲਗਾਈਆਂ ਗਈਆਂ ਸਨ ਜਿਵੇਂ ਮਜ਼੍ਹਬੀ ਸਿੱਖ, ਵਾਲਮੀਕ ਭਾਈਚਾਰੇ, ਸਾਬਕਾ ਫ਼ੌਜੀ, ਖਿਡਾਰੀਆਂ ਤੋਂ ਬਾਅਦ ਵਿਚ ਬਚੀਆਂ ਹੋਈਆਂ ਸੀਟਾਂ ਵਿਚੋਂ ਵਿਮੁਕਤ ਜਾਤੀਆਂ ਨੂੰ ਮਿਲਦੀਆਂ ਸਨ, ਜਿਨ੍ਹਾਂ ਦਾ ਬਹੁਤ ਘੱਟ ਫ਼ਾਇਦਾ ਹੁੰਦਾ ਸੀ 2008, 2011, 2015 ਵਿਚ ਵੱਖ-ਵੱਖ ਸਰਕਾਰਾਂ ਵਲੋਂ ਸੋਧ ਕੀਤੀ ਗਈ ਫਿਰ ਕਾਂਗਰਸ ਸਰਕਾਰ ਬਣੀ, ਕਾਂਗਰਸ ਸਰਕਾਰ ਨੇ 18 ਦਸੰਬਰ 2020 ਨੂੰ ਇਕ ਚਿੱਠੀ ਕੱਢ ਕੇ 2% ਕੋਟੇ ਦੀ ਸੋਧ ਕੀਤੀ ਇਹ ਵਿਮੁਕਤ ਜਾਤੀਆਂ ਨੂੰ ਬਹੁਤ ਵੱਡੇ ਪੱਧਰ ’ਤੇ ਫ਼ਾਇਦਾ ਹੋਣ ਲੱਗਿਆ ਅਤੇ ਬਹੁਤ ਸਾਰੇ ਬੱਚੇ ਨੌਕਰੀਆਂ ਵੀ ਲੱਗੇ ਫਿਰ ਆਪਣੇ ਆਪ ਨੂੰ ਗਰੀਬ ਘਰ ਦਾ ਮੁੰਡੇ ਕਹਿਣ ਵਾਲੇ ਭਗਵੰਤ ਸਿੰਘ ਮਾਨ ਦੀ ਸਰਕਾਰ ਆਈ ਆਮ ਆਦਮੀ ਪਾਰਟੀ ਨੇ ਆਉਂਦਿਆਂ ਹੀ 15 ਸਤੰਬਰ 20 22 ਨੂੰ ਵਿਮੁਕਤ ਜਾਤੀਆਂ ਦਾ ਕੋਟਾ ਕੱਟ ਦਿੱਤਾ ਗਿਆ, ਜਿਸ ਵਿਚ ਵਿਮੁਕਤ ਜਾਤੀਆਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਜੋ ਗਰੀਬ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਬਾਜੀਗਰ ਭਾਈਚਾਰੇ ਦੇ ਪੰਜਾਬ ਪ੍ਰਧਾਨ ਗੁਰਜੰਟ ਸਿੰਘ, ਭੋਲਾ ਯਮਲਾ, ਚੇਅਰਮੈਨ ਪਰਮਜੀਤ ਸਿੰਘ ਬਰਗਾੜੀ, ਜਨਰਲ ਸਕੱਤਰ ਪੰਜਾਬ ਅਰਜਨ ਸਿੰਘ, ਵਿਮੁਕਤ ਕਬੀਲੇ ਫੈਡਰੇਸ਼ਨ ਪੰਜਾਬ ਜ਼ਿਲ੍ਹਾ ਪ੍ਰਧਾਨ ਹਰਭਜਨ ਸਿੰਘ ਬਠਿੰਡਾ, ਜ਼ਿਲ੍ਹਾ ਪ੍ਰਧਾਨ ਮੋਗਾ ਨਛੱਤਰ ਸਿੰਘ, ਜ਼ਿਲ੍ਹਾ ਪ੍ਰਧਾਨ ਸ੍ਰੀ ਮੁਕਤਸਰ ਸਾਹਿਬ ਸਿੰਦਰ ਸਿੰਘ ਪਟਵਾਰੀ, ਕਮੇਟੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰਕਾਰ ਨੂੰ ਮੰਗ ਪੱਤਰ ਬਹੁਤ ਵਾਰੀ ਦੇ ਚੁੱਕੇ ਹਨ ਤੇ ਮੀਟਿੰਗਾਂ ਵੀ ਕਾਫ਼ੀ ਕਰ ਚੁੱਕੇ ਹਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਕੰਨ ’ਤੇ ਜੂੰ ਨਹੀਂ ਸਰਕੀ। ਉਨ੍ਹਾਂ ਚੇਤਾਵਨੀ ਦਿੰਦਿਆਂ ਕਿਹਾ ਕਿ ਉਹ ਇਕ ਮਹੀਨੇ ਦਾ ਸਮਾਂ ਦਿੰਦੇ ਹਨ, ਜੇਕਰ ਸਰਕਾਰ ਨੇ ਵਿਮੁਕਤ ਜਾਤੀਆਂ ਦਾ ਕੋਟਾ ਵਾਪਸ ਨਾ ਕੀਤਾ ਜਾਂ ਬੱਚਿਆਂ ਦੇ ਨੁਕਸਾਨ ਦੀ ਭਰਭਾਈ ਨਾ ਕੀਤੀ ਤਾਂ 22 ਨਵੰਬਰ 2026 ਨੂੰ ਫ਼ਰੀਦਕੋਟ ਦੀ ਧਰਤੀ ’ਤੇ ਵੱਡਾ ਇਕੱਠ ਕਰਕੇ ਆਮ ਆਦਮੀ ਪਾਰਟੀ ਦਾ ਬਾਈਕਾਟ ਕੀਤਾ ਜਾਵੇਗਾ। ਇਸ ਮੌਕੇ ਇਕ ਪੋਸਟਰ ਵੀ ਰਿਲੀਜ਼ ਕੀਤਾ ਗਿਆ ਜਿਸ ਵਿਚ ਲਿਖਿਆ ਹੈ ‘ਵਿਮੁਕਤ ਕਬੀਲਿਆਂ ਨੂੰ ਕੋਟਾ ਨਹੀਂ, ਝਾੜੂ ਵਾਲਿਆਂ ਨੂੰ ਵੋਟਾਂ ਨਹੀਂ’ ਇਹ ਪੋਸਟਰ ਘਰ ਘਰ ਵਿਚ ਲਗਾਏ ਜਾਣਗੇ। ਇਸ ਮੌਕੇ ਸੀਨੀਅਰ ਕੋਰ ਕਮੇਟੀ ਮੈਂਬਰ ਦਰਸ਼ਨ ਸਿੰਘ, ਕੁਲਵੰਤ ਸਿੰਘ ਕਮੇਟੀ ਪ੍ਰਧਾਨ ਪਿੰਡ ਦੋਦਾ, ਗੁਰਪ੍ਰੀਤ ਸਿੰਘ ਕਮੇਟੀ ਪ੍ਰਧਾਨ ਪਿੰਡ ਪੰਜਗਰਾਈਂ, ਕਮੇਟੀ ਪ੍ਰਧਾਨ ਸ਼ਿੰਦਰਪਾਲ ਸਿੰਘ ਪਿੰਡ ਭਿੰਡਰ, ਕਮੇਟੀ ਪ੍ਰਧਾਨ ਲਖਵੀਰ ਸਿੰਘ ਪਿੰਡ ਗੁੱਜਰ, ਲਛਮਣ ਸਿੰਘ ਕਮੇਟੀ ਪ੍ਰਧਾਨ ਪਿੰਡ ਸਾਦਿਕ, ਪੁਨਾ ਸਿੰਘ ਕਮੇਟੀ ਪ੍ਰਧਾਨ ਪਿੰਡ ਸਾਧਾਂਵਾਲਾ, ਚਤੁਰਦਾਸ ਕਮੇਟੀ ਪ੍ਰਧਾਨ ਪਿੰਡ ਬਰਗਾੜੀ, ਹਰਦੇਵ ਸਿੰਘ ਜਗਜੀਤ ਸਿੰਘ ਬੁਰਜ ਲੱਧਾ, ਬਾਬਾ ਕਸ਼ਮੀਰ ਸਿੰਘ ਸੁਖਦੇਵ ਸਿੰਘ ਫੌਜੀ, ਗੁਰਮੇਲ ਸਿੰਘ ਸਾਦਿਕ, ਸੁਖਮੰਦਰ ਸਿੰਘ ਕੋਹਾਰ ਵਾਲਾ ਅਤੇ ਵੱਖ-ਵੱਖ ਕਮੇਟੀ ਪ੍ਰਧਾਨ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੁਲਜਾਰ ਸਿੰਘ ਰਣੀਕੇ ਕੱਲ੍ਹ ਫ਼ਰੀਦਕੋਟ ਵਿਖੇ ਆਉਣਗੇ ਅਗਲੀ ਖ਼ਬਰ ਪੰਜਾਬ ਦੀ ਜਵਾਨੀ ਨੂੰ ਬਚਾਉਣ ਲਈ ਖੇਡਾਂ ਬਹੁਤ ਜ਼ਰੂਰੀ- ਧਾਲੀਵਾਲ
Ad Position 24