26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਇਕ ਘੰਟਾ ਪਏ ਮੀਂਹ ਨੇ ਕੋਟਕਪੂਰਾ ਦੀਆਂ ਸੜਕਾਂ ਕੀਤੀਆਂ ਜਲ ਥਲ

ਕੋਟਕਪੂਰਾ, 25 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ’ਚ ਬੀਤੇ ਦਿਨੀਂ ਪਏ ਮੀਂਹ ਕਾਰਨ ਸੜਕਾਂ ਜਲ ਥਲ ਹੋ ਗਈਆਂ। ਵਿਕਾਸ ਲਈ ਪੁੱਟੀਆਂ ਗਈਆਂ ਸੜਕਾਂ ’ਤੇ ਦੋ ਦੋ ਫੁੱਟ ਪਾਣੀ ਭਰ ਗਿਆ ਅਤੇ ਰਾਹਗੀਰ ਟੁੱਟੀਆਂ ਸੜਕਾਂ ਵਿਚ ਪਏ ਖੱਡਿਆਂ ਕਾਰਨ ਡਿੱਗਦੇ ਹੋਏ ਨਜ਼ਰ ਆਏ।

Ad Position 21
No active advertisement
ਅਜੀਤ ਡੈਸਕ 26-10-2026
ਕੋਟਕਪੂਰਾ, 25 ਅਕਤੂਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ’ਚ ਬੀਤੇ ਦਿਨੀਂ ਪਏ ਮੀਂਹ ਕਾਰਨ ਸੜਕਾਂ ਜਲ ਥਲ ਹੋ ਗਈਆਂ। ਵਿਕਾਸ ਲਈ ਪੁੱਟੀਆਂ ਗਈਆਂ ਸੜਕਾਂ ’ਤੇ ਦੋ ਦੋ ਫੁੱਟ ਪਾਣੀ ਭਰ ਗਿਆ ਅਤੇ ਰਾਹਗੀਰ ਟੁੱਟੀਆਂ ਸੜਕਾਂ ਵਿਚ ਪਏ ਖੱਡਿਆਂ ਕਾਰਨ ਡਿੱਗਦੇ ਹੋਏ ਨਜ਼ਰ ਆਏ। ਸ਼ਹਿਰ ਦਾ ਮੁੱਖ ਮਾਰਗ ਮੋਗਾ ਕੋਟਕਪੂਰਾ ਰੋਡ ਜੋ ਵਿਕਾਸ ਦੇ ਨਾਂਅ ’ਤੇ ਪਿਛਲੇ ਕਈ ਦਿਨਾਂ ਤੋਂ ਪੁੱਟਿਆ ਹੋਇਆ ਹੈ। ਸ਼ਹਿਰ ਦੇ ਦੇਵੀ ਵਾਲਾ ਰੋਡ, ਬਾਬਾ ਜੀਵਨ ਸਿੰਘ ਨਗਰ, ਪ੍ਰੇਮ ਨਗਰ, ਕਿਲਾ ਰੋਡ ਨਜ਼ਦੀਕ, ਪੁਰਾਣਾ ਸ਼ਹਿਰ ਆਦ ਪ੍ਰਮੁੱਖ ਸੜਕਾਂ ’ਤੇ ਮੀਂਹ ਦਾ ਪਾਣੀ ਜਮ੍ਹਾ ਹੋ ਗਿਆ। ਡੇਰਾ ਦਰਿਆਗਿਰੀ ਵਾਲੀ ਮੁੱਖ ਸੜਕ ਜਿਸ ਨੂੰ ਲੋਕ ਦੂਜੇ ਲਾਂਘੇ ਵਜੋਂ ਵਰਤਦੇ ਸਨ ’ਤੇ ਵੀ ਕਈ ਫੁੱਟ ਪਾਣੀ ਜਮ੍ਹਾ ਹੋ ਗਿਆ। ਕੋਟਕਪੂਰਾ ਦੇ ਨਵਾਂ ਬੱਸ ਸਟੈਂਡ ਨਜ਼ਦੀਕ ਦੁਕਾਨਦਾਰਾਂ ਲਈ ਵੀ ਇਹ ਮੀਂਹ ਪ੍ਰੇਸ਼ਾਨੀ ਬਣ ਕੇ ਵਰਿ੍ਆ ਜਿਸ ਨਾਲ ਸੈਂਕੜੇ ਦੁਕਾਨਦਾਰਾਂ ਦਾ ਕਾਰੋਬਾਰ ਪਹਿਲਾਂ ਹੀ ਵਿਕਾਸ ਲਈ ਪੁੱਟੀ ਗਈ ਸੜਕ ਨੇ ਠੱਪ ਕਰ ਦਿੱਤਾ ਹੈ। ਉੱਪਰੋਂ ਮੀਂਹ ਨੇ ਉਨ੍ਹਾਂ ਦਾ ਆਰਥਿਕ ਨੁਕਸਾਨ ਹੋਰ ਵਧਾ ਦਿੱਤਾ ਹੈ। ਲੋਕਾਂ ਨੇ ਦੱਸਿਆ ਕਿ ਕਰੋੜਾਂ ਰੁਪਏ ਵਿਕਾਸ ਦੇ ਦਾਅਵੇ ਹਰ ਪਾਰਟੀ ਦੇ ਸਿਆਸੀ ਲੀਡਰ ਕਰਦੇ ਹਨ ਪਰ ਜਦੋਂ ਜ਼ਮੀਨੀ ਹਕੀਕਤ ਬਾਰਿਸ਼ਾਂ ਤੋਂ ਬਾਅਦ ਸੜਕਾਂ ਜੋ ਨਦੀਆਂ ਦਾ ਰੂਪ ਧਾਰ ਲੈਂਦੀਆਂ ਹਨ ਉਸ ਸਮੇਂ ਵਿਕਾਸ ਦੇ ਕਿੱਤੇ ਹਰੇਕ ਦਾਅਵੇ ਖੋਖਲੇ ਨਜ਼ਰ ਆਉਂਦੇ ਹਨ। 25 ਐਫ.ਡੀ.ਕੇ 10 ਮੀਂਹ ਤੋਂ ਬਾਅਦ ਕੋਟਕਪੂਰਾ ਦੀ ਸੜਕ ’ਤੇ ਖੜ੍ਹਾ ਪਾਣੀ। ਤਸਵੀਰ: ਰਿੰਕੂ ਮਲਹੋਤਰਾ
Ad Position 22
No active advertisement
ਪਿਛਲੀ ਖ਼ਬਰ ਪਿੰਡ ਬਾਜਕ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਮਾਲਕੀ ਦੇ ਦਸਤਾਵੇਜ਼ ਸੌਂਪੇ ਅਗਲੀ ਖ਼ਬਰ ਨਮਤੇਜ ਸਿੰਘ ਹਰਰੰਗਪੁਰਾ ਕਾਂਗਰਸ ਓ. ਬੀ. ਸੀ. ਵਿੰਗ ਜ਼ਿਲ੍ਹਾ ਬਠਿੰਡਾ ਦੇ ਪ੍ਰਧਾਨ ਨਿਯੁਕਤ ਹੀਰਾ ਸਿੰਘ ਗਾਬੜੀਆ 27 ਨੂੰ...
Ad Position 24