26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਕੋਟਕਪੂਰਾ ਅਨਾਜ ਮੰਡੀ ’ਚ ਮੀਂਹ ਕਾਰਨ ਝੋਨਾ ਪਾਣੀ ’ਚ ਡੁੱਬਿਆ

ਕੋਟਕਪੂਰਾ, 25 ਅਕਤੂਬਰ (ਰਿੰਕੂ ਮਲਹੋਤਰਾ)-ਬੀਤੀ ਸ਼ਾਮ ਪਏ ਜ਼ੋਰਦਾਰ ਮੀਂਹ ਨੇ ਅਨਾਜ ਮੰਡੀ ਵਿਚ ਪਈਆਂ ਝੋਨੇ ਦੀਆਂ ਬੋਰੀਆਂ ਨੂੰ ਪੂਰੀ ਤਰ੍ਹਾਂ ਪਾਣੀ ਵਿਚ ਡੁਬੋ ਕੇ ਰੱਖ ਦਿੱਤਾ। ਅੱਜ ਸਵੇਰ ਤੋਂ ਹੀ ਕਿਸਾਨਾਂ ਨੇ ਆਪਣੀਆਂ ਮੀਂਹ ਵਿਚ ਭਿੱਜੀ ਹੋਈ ਝੋਨੇ ਦੀ ਫ਼ਸਲ ਨੂੰ ਸੁਕਾਉਣ ਲਈ ਅਤੇ ਮੰਡੀ ਦੇ ਫਰਸ਼ ’ਤੇ ਤੈਰ ਰਹੇ ਪਾਣੀ ਨੂੰ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ ਸਨ।

Ad Position 21
No active advertisement
ਅਜੀਤ ਡੈਸਕ 26-10-2026
ਕੋਟਕਪੂਰਾ, 25 ਅਕਤੂਬਰ (ਰਿੰਕੂ ਮਲਹੋਤਰਾ)-ਬੀਤੀ ਸ਼ਾਮ ਪਏ ਜ਼ੋਰਦਾਰ ਮੀਂਹ ਨੇ ਅਨਾਜ ਮੰਡੀ ਵਿਚ ਪਈਆਂ ਝੋਨੇ ਦੀਆਂ ਬੋਰੀਆਂ ਨੂੰ ਪੂਰੀ ਤਰ੍ਹਾਂ ਪਾਣੀ ਵਿਚ ਡੁਬੋ ਕੇ ਰੱਖ ਦਿੱਤਾ। ਅੱਜ ਸਵੇਰ ਤੋਂ ਹੀ ਕਿਸਾਨਾਂ ਨੇ ਆਪਣੀਆਂ ਮੀਂਹ ਵਿਚ ਭਿੱਜੀ ਹੋਈ ਝੋਨੇ ਦੀ ਫ਼ਸਲ ਨੂੰ ਸੁਕਾਉਣ ਲਈ ਅਤੇ ਮੰਡੀ ਦੇ ਫਰਸ਼ ’ਤੇ ਤੈਰ ਰਹੇ ਪਾਣੀ ਨੂੰ ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ ਸਨ। ਦੇਰ ਰਾਤ ਤੱਕ ਕਿਸਾਨਾਂ ਨਾਲ ਮਾਰਕੀਟ ਕਮੇਟੀ ਕੋਟਕਪੂਰਾ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਇੰਸਪੈਕਟਰ ਅਮਿਤੋਜ ਸ਼ਰਮਾ ਅਤੇ ਹੋਰ ਕਰਮਚਾਰੀਆਂ ਨੇ ਮੁਸ਼ਕਿਲਾਂ ਦੇ ਹੱਲ ਲਈ ਮੋਟਰਾਂ ਦੇ ਪ੍ਰਬੰਧ ਕਰਦਿਆਂ ਗੰਦੇ ਪਾਣੀ ਦੇ ਨਿਕਾਸੀ ਲਈ ਯਤਨ ਸ਼ੁਰੂ ਕੀਤੇ ਹੋਏ ਸਨ ਜੋ ਸਵੇਰ ਤੱਕ ਜਾਰੀ ਸਨ। ਕਿਸਾਨਾਂ ਨੇ ਦੱਸਿਆ ਕਿ ਨਵੀਂ ਦਾਣਾ ਮੰਡੀ ਵਿਚ ਇਕ ਨੰਬਰ ਦੁਕਾਨ ਤੋਂ ਲੈ ਕੇ 30 ਨੰਬਰ ਦੁਕਾਨ ਤੱਕ ਮੰਡੀ ਦਾ ਫ਼ਰਸ਼ ਨੀਵਾਂ ਹੋਣ ਕਾਰਨ ਇਸ ਜਗ੍ਹਾ ’ਤੇ ਗੰਦਾ ਪਾਣੀ ਜਮ੍ਹਾ ਹੋ ਜਾਂਦਾ ਹੈ ਜੋ ਕਿਸਾਨਾਂ ਲਈ ਮੁਸੀਬਤ ਬਣਿਆ ਹੋਇਆ ਹੈ। ਚੇਅਰਮੈਨ ਨੇ ਦੱਸਿਆ ਕਿ ਸਬੰਧਿਤ ਵਿਭਾਗ ਦੇ ਐਕਸੀਅਨ, ਐਸ.ਡੀ.ਓ, ਜੇ.ਈ ਨਾਲ ਜਲਦ ਮੀਟਿੰਗ ਕੀਤੀ ਜਾ ਰਹੀ ਹੈ। ਇਸ ਜਗ੍ਹਾ ਸਬੰਧੀ ਪ੍ਰਪੋਜਲਾਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਮੰਡੀ ਦੇ ਦੂਜੇ ਗੇਟ ਦੇ ਗੰਦੇ ਪਾਣੀ ਦੀ ਨਿਕਾਸੀ ਲਈ ਇਕ ਟੋਬਾ ਤਿਆਰ ਕੀਤਾ ਜਾ ਰਿਹਾ ਹੈ। ਜਿਸ ਤੋਂ ਬਾਅਦ ਪਾਣੀ ਨੂੰ ਮੰਡੀ ਤੋਂ ਬਾਹਰ ਕੀਤਾ ਜਾਵੇਗਾ। ਇਸ ਸਮੱਸਿਆ ਦਾ ਵੱਡੇ ਪੱਧਰ ’ਤੇ ਹੱਲ ਕੀਤਾ ਜਾਵੇਗਾ ਤਾਂ ਜੋ ਅੱਗੇ ਤੋਂ ਕਿਸਾਨਾਂ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ। ਇਸ ਮੌਕੇ ਮਾਰਕੀਟ ਕਮੇਟੀ ਦੇ ਇੰਸਪੈਕਟਰ ਅਮਿਤੋਜ ਸ਼ਰਮਾ ਸਮੇਤ ਹੋਰ ਵੀ ਕਰਮਚਾਰੀ ਹਾਜ਼ਰ ਸਨ। 25 ਐਫ.ਡੀ.ਕੇ 11 ਕੋਟਕਪੂਰਾ ਅਨਾਜ ਮੰਡੀ ਵਿਚ ਮੀਂਹ ਦੇ ਖੜ੍ਹੇ ਪਾਣੀ ਦਾ ਦ੍ਰਿਸ। ਤਸਵੀਰ: ਰਿੰਕੂ ਮਲਹੋਤਰਾ
Ad Position 22
No active advertisement
ਪਿਛਲੀ ਖ਼ਬਰ ਮੌਜੂਦਾ ਸਰਕਾਰ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ’ਚ ਬੇਰੁਜ਼ਗਾਰੀ ਵਧੀ: ਅਜੈਪਾਲ ਸੰਧੂ ਅਗਲੀ ਖ਼ਬਰ ਪਿੰਡ ਬਾਜਕ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਲਾਭਪਾਤਰੀਆਂ ਨੂੰ ਮਾਲਕੀ ਦੇ ਦਸਤਾਵੇਜ਼ ਸੌਂਪੇ
Ad Position 24