ਅੱਠ ਵਿਦਿਆਰਥਣਾਂ ਨੇ ਤਿੰਨ-ਰੋਜ਼ਾ ਕੁਦਰਤ ਕੈਂਪ ’ਚ ਕੀਤੀ ਸ਼ਮੂਲੀਅਤ
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਕੁਦਰਤ-ਪੱਖੀ ਸੋਚ ਨੂੰ ਅਮਲੀ ਰੂਪ ਦਿੰਦਿਆਂ ਲਗਾਤਾਰ ਤੀਜੇ ਸਾਲ ‘ਗ੍ਰੀਨ ਸਕੂਲ’ ਦਾ ਮਾਣ ਹਾਸਿਲ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ (ਫ਼ਰੀਦਕੋਟ) ਦੀਆਂ ਅੱਠ ਹੋਣਹਾਰ ਵਿਦਿਆਰਥਣਾਂ ਨੇ ਹੁਸ਼ਿਆਰਪੁਰ ਸਥਿਤ ਤੱਖਣੀ-ਰਹਿਮਾਪੁਰ ਜੰਗਲੀ ਜੀਵ ਸੈਂਚੁਰੀ ਵਿਖੇ ਤਿੰਨ-ਰੋਜ਼ਾ ‘ਕੁਦਰਤ ਕੈਂਪ’ ਵਿਚ ਸ਼ਮੂਲੀਅਤ ਕਰਕੇ ਗਿਆਨ, ਅਨੁਭਵ ਅਤੇ ਯਾਦਾਂ ਦਾ ਅਨਮੋਲ ਖ਼ਜ਼ਾਨਾ ਹਾਸਿਲ ਕੀਤਾ। ਇਨ੍ਹਾਂ ਵਿਚ ਪ੍ਰਭਜੋਤ ਕੌਰ (ਦਸਵੀਂ), ਵੀਰਾ ਕੌਰ (ਨੌਵੀਂ), ਕੋਮਲਪ੍ਰੀਤ ਕੌਰ (ਦਸਵੀਂ), ਖੁਸ਼ੀ ਕੌਰ (ਨੌਵੀਂ), ਨਵਜੋਤ ਕੌਰ (ਨੌਵੀਂ), ਅਨਮੋਲਦੀਪ ਕੌਰ (ਦਸਵੀਂ), ਖੁਸ਼ਪ੍ਰੀਤ ਕੌਰ (ਦਸਵੀਂ) ਅਤੇ ਸਹਿਜਪ੍ਰੀਤ ਕੌਰ (ਦਸਵੀਂ) ਸ਼ਾਮਿਲ ਸਨ।
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਕੁਦਰਤ-ਪੱਖੀ ਸੋਚ ਨੂੰ ਅਮਲੀ ਰੂਪ ਦਿੰਦਿਆਂ ਲਗਾਤਾਰ ਤੀਜੇ ਸਾਲ ‘ਗ੍ਰੀਨ ਸਕੂਲ’ ਦਾ ਮਾਣ ਹਾਸਿਲ ਕਰਨ ਵਾਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ (ਫ਼ਰੀਦਕੋਟ) ਦੀਆਂ ਅੱਠ ਹੋਣਹਾਰ ਵਿਦਿਆਰਥਣਾਂ ਨੇ ਹੁਸ਼ਿਆਰਪੁਰ ਸਥਿਤ ਤੱਖਣੀ-ਰਹਿਮਾਪੁਰ ਜੰਗਲੀ ਜੀਵ ਸੈਂਚੁਰੀ ਵਿਖੇ ਤਿੰਨ-ਰੋਜ਼ਾ ‘ਕੁਦਰਤ ਕੈਂਪ’ ਵਿਚ ਸ਼ਮੂਲੀਅਤ ਕਰਕੇ ਗਿਆਨ, ਅਨੁਭਵ ਅਤੇ ਯਾਦਾਂ ਦਾ ਅਨਮੋਲ ਖ਼ਜ਼ਾਨਾ ਹਾਸਿਲ ਕੀਤਾ। ਇਨ੍ਹਾਂ ਵਿਚ ਪ੍ਰਭਜੋਤ ਕੌਰ (ਦਸਵੀਂ), ਵੀਰਾ ਕੌਰ (ਨੌਵੀਂ), ਕੋਮਲਪ੍ਰੀਤ ਕੌਰ (ਦਸਵੀਂ), ਖੁਸ਼ੀ ਕੌਰ (ਨੌਵੀਂ), ਨਵਜੋਤ ਕੌਰ (ਨੌਵੀਂ), ਅਨਮੋਲਦੀਪ ਕੌਰ (ਦਸਵੀਂ), ਖੁਸ਼ਪ੍ਰੀਤ ਕੌਰ (ਦਸਵੀਂ) ਅਤੇ ਸਹਿਜਪ੍ਰੀਤ ਕੌਰ (ਦਸਵੀਂ) ਸ਼ਾਮਿਲ ਸਨ। ਪ੍ਰਿੰਸੀਪਲ ਮਨਿੰਦਰ ਕੌਰ ਨੇ ਕਿਹਾ ਕਿ ਅਜਿਹੇ ਕੁਦਰਤ ਕੈਂਪ ਬੱਚਿਆਂ ਦੇ ਗਿਆਨ ਦੇ ਨਾਲ-ਨਾਲ ਉਨ੍ਹਾਂ ਦੀ ਸੋਚ, ਸੰਵੇਦਨਸ਼ੀਲਤਾ ਅਤੇ ਸ਼ਖ਼ਸੀਅਤ ਦਾ ਵੀ ਨਿਰਮਾਣ ਕਰਦੇ ਹਨ। ਉਨ੍ਹਾਂ ਇਸ ਸ਼ਾਨਦਾਰ ਉਪਰਾਲੇ ਲਈ ਸਿੱਖਿਆ ਵਿਭਾਗ, ਪੰਜਾਬ ਸਟੇਟ ਕੌਂਸਲ ਫ਼ਾਰ ਸਾਇੰਸ ਐਂਡ ਟੈਕਨਾਲੋਜੀ ਅਤੇ ਸਮੁੱਚੀ ਕੈਂਪ ਪ੍ਰਬੰਧਕੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ। ਉਨ੍ਹਾਂ ਵਿਸ਼ਵਾਸ ਪ੍ਰਗਟ ਕੀਤਾ ਕਿ ਇਹ ਅੱਠ ਵਿਦਿਆਰਥਣਾਂ ਆਪਣੇ ਸਕੂਲ ਵਾਪਸ ਪਰਤ ਕੇ ਪ੍ਰਾਪਤ ਕੀਤੇ ਗਿਆਨ ਅਤੇ ਅਨੁਭਵ ਨੂੰ ਹੋਰਨਾਂ ਵਿਦਿਆਰਥੀਆਂ ਨਾਲ ਸਾਂਝਾ ਕਰਨਗੀਆਂ ਅਤੇ ਸਕੂਲ ਤੇ ਸਮਾਜ ਵਿਚ ਵਾਤਾਵਰਨ ਸੰਭਾਲ ਦੀਆਂ ਪ੍ਰੇਰਕ ਦੂਤ ਬਣ ਕੇ ਕੰਮ ਕਰਨਗੀਆਂ।