ਗੁਰਦਾਸ ਮਾਨ ਨੇ ਨਿੰਦਰ ਘੁਗਿਆਣਵੀਂ ਦੀ ਕਿਤਾਬ ‘ਬਾਬੇ ਬਿਰਖਾਂ ਦੀ ਛਾਂ’ ਕੀਤੀ ਰਿਲੀਜ਼
ਸਾਦਿਕ, 21 ਨਵੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬੀ ਗਾਇਕੀ ਦੇ ਥੰਮ੍ਹ ਗੁਰਦਾਸ ਮਾਨ ਨੇ ਪ੍ਰਸਿੱਧ ਲੇਖਕ ਤੇ ਕਲਚਰਲ ਮਨਿਸਟਰੀ ਭਾਰਤ ਸਰਕਾਰ ਦੇ ਸੀਨੀਅਰ ਫੈਲੋ ਵਜੋਂ ਕਾਰਜਸ਼ੀਲ ਨਿੰਦਰ ਘੁਗਿਆਣਵੀ ਦੁਆਰਾ ਰਚਿਤ ਨਵੀਂ ਪੁਸਤਕ ‘ਬਾਬੇ ਬਿਰਖਾਂ ਦੀ ਛਾਂ’ ਨੂੰ ਇਕ ਗੈਰ ਰਸਮੀ ਸਮਾਗਮ ਵਿਚ ਰਿਲੀਜ਼ ਕੀਤਾ। ਨਿੰਦਰ ਘੁਗਿਆਣਵੀ ਦੀ ਇਹ 71ਵੀਂ ਕਿਤਾਬ ਹੈ ਜੋ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ।
ਸਾਦਿਕ, 21 ਨਵੰਬਰ (ਗੁਰਭੇਜ ਸਿੰਘ ਚੌਹਾਨ)-ਪੰਜਾਬੀ ਗਾਇਕੀ ਦੇ ਥੰਮ੍ਹ ਗੁਰਦਾਸ ਮਾਨ ਨੇ ਪ੍ਰਸਿੱਧ ਲੇਖਕ ਤੇ ਕਲਚਰਲ ਮਨਿਸਟਰੀ ਭਾਰਤ ਸਰਕਾਰ ਦੇ ਸੀਨੀਅਰ ਫੈਲੋ ਵਜੋਂ ਕਾਰਜਸ਼ੀਲ ਨਿੰਦਰ ਘੁਗਿਆਣਵੀ ਦੁਆਰਾ ਰਚਿਤ ਨਵੀਂ ਪੁਸਤਕ ‘ਬਾਬੇ ਬਿਰਖਾਂ ਦੀ ਛਾਂ’ ਨੂੰ ਇਕ ਗੈਰ ਰਸਮੀ ਸਮਾਗਮ ਵਿਚ ਰਿਲੀਜ਼ ਕੀਤਾ। ਨਿੰਦਰ ਘੁਗਿਆਣਵੀ ਦੀ ਇਹ 71ਵੀਂ ਕਿਤਾਬ ਹੈ ਜੋ ਸਿੰਘ ਬ੍ਰਦਰਜ਼ ਅੰਮ੍ਰਿਤਸਰ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਗੁਰਦਾਸ ਮਾਨ ਨੇ ਲੇਖਕ ਘੁਗਿਆਣਵੀ ਦੀ ਪੁਸਤਕ ਰਿਲੀਜ਼ ਕਰਦਿਆਂ ਆਖਿਆ ਕਿ ਨਿੰਦਰ ਨੇ ਜਿਸ ਸਿਰੜ ਤੇ ਲਗਨ ਨਾਲ ਆਪਣੀ ਕਲਮ ਸਾਹਿਤਕ ਕਿਰਤਾਂ ਰਚਣ ਲਈ ਚਲਾਈ ਹੈ ਅਜਿਹਾ ਰੱਬੀ ਦਾਤ ਹੁੰਦੀ ਹੈ। ਗੁਰਦਾਸ ਮਾਨ ਨੇ ਉਨ੍ਹਾਂ ਦੀ ਸਵੈ ਜੀਵਨੀ ‘ਜੱਜ ਦਾ ਅਰਦਲੀ’ ਨੂੰ ਵੀ ਯਾਦ ਕੀਤਾ। ਇਸ ਮੌਕੇ ਨਿੰਦਰ ਘੁਗਿਆਣਵੀ ਨਾਲ ਪਰਮ ਤੇ ਜੱਸੀ ਜਸਮੀਤ ਵੀ ਹਾਜ਼ਰ ਸਨ। ਵਰਨਣਯੋਗ ਹੈ ਕਿ ‘ਬਾਬੇ ਬਿਰਖਾਂ ਦੀ ਛਾਂ’ ਵਿਚ ਘੁਗਿਆਣਵੀ ਨੇ ਉਘੇ ਲੇਖਕਾਂ, ਗਾਇਕਾਂ ਤੇ ਵਿਦਵਾਨਾਂ ਦੇ ਸ਼ਬਦ ਚਿੱਤਰ ਉਲੀਕੇ ਹਨ। ਜਿਨ੍ਹਾਂ ਵਿਚ ਕਹਾਣੀਕਾਰ ਗੁਰਦੇਵ ਰੁਪਾਣਾ, ਕਵੀਸ਼ਰ ਕਰਨੈਲ ਸਿੰਘ ਪਾਰਸ ਰਾਮੂੰਵਾਲੀਆ, ਨਾਵਲਕਾਰ ਹਰਨਾਮ ਦਾਸ ਸਹਿਰਾਈ, ਗੀਤਕਾਰ ਇੰਦਰਜੀਤ ਹਸਨਪੁਰੀ ਵਰਗੀਆਂ ਸ਼ਖ਼ਸੀਅਤਾਂ ਸ਼ਾਮਿਲ ਹਨ।