21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਝੋਨੇ ਦੀਆਂ ਭਰੀਆਂ ਬੋਰੀਆਂ ਦਾ ਟਰੱਕ ਖੇਤਾਂ ’ਚ ਪਲਟਿਆ

ਸਾਦਿਕ, 21 ਨਵੰਬਰ (ਆਰ. ਐਸ.

Ad Position 21
No active advertisement
ਅਜੀਤ ਡੈਸਕ 22-11-2026
ਸਾਦਿਕ, 21 ਨਵੰਬਰ (ਆਰ.ਐਸ.ਧੁੰਨਾ, ਗੁਰਭੇਜ ਸਿੰਘ ਚੌਹਾਨ)-ਝੋਨੇ ਦੀਆਂ ਭਰੀਆਂ ਬੋਰੀਆਂ ਨਾਲ ਭਰੇ ਇਕ ਟਰੱਕ ਦੇ ਖੇਤਾਂ ਵਿਚ ਪਲਟ ਜਾਣ ਦਾ ਸਮਾਚਾਰ ਹੈ। ਜਾਣਕਾਰੀ ਅਨੁਸਾਰ ਡਰਾਈਵਰ ਮੇਜਰ ਸਿੰਘ ਪੁੱਤਰ ਸਰਬਣ ਸਿੰਘ ਵਾਸੀ ਸਾਦਿਕ ਆਪਣੇ ਐਲ.ਪੀ ਟਰੱਕ ਨੰਬਰੀ ਪੀ.ਬੀ 05 ਡੀ 9811 ’ਤੇ ਦਾਣਾ ਮੰਡੀ ਸਾਦਿਕ ਵਿਚੋਂ ਝੋਨੇ ਦੀਆਂ ਭਰੀਆਂ ਬੋਰੀਆਂ ਲੱਦ ਕੇ ਪਿੰਡ ਕਿੰਗਰਾ ਵਿਖੇ ਸਥਿਤ ਇਕ ਸ਼ੈਲਰ ’ਚ ਲਾਹੁਣ ਲਈ ਜਾ ਰਿਹਾ ਸੀ ਤੇ ਜਦੋਂ ਉਹ ਪਿੰਡ ਕਿੰਗਰਾ ਕੋਲ ਨਵੀਨੀਕਰਨ ਹੋ ਰਹੇ ਕੱਸੀ ਦੇ ਪੁਲ ’ਤੇ ਪੁੱਜਾ ਅਤੇ ਆਵਾਜਾਈ ਲਈ ਬਣਾਏ ਆਰਜੀ ਕੱਚੇ ਰਸਤੇ ਤੋਂ ਲੰਘਣ ਲੱਗਿਆ ਤਾਂ ਟਰੱਕ ਰਸਤੇ ਦੇ ਨਾਲ ਲੱਗਦੇ ਕਰੀਬ ਪੰਜ ਫੁੱਟ ਡੂੰਘੇ ਖੇਤਾਂ ’ਚ ਪਲਟ ਕੇ ਹਾਦਸਾਗ੍ਰਸਤ ਹੋ ਗਿਆ। ਇਸ ਘਟਨਾ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰ ਟਰੱਕ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਕੱਸੀ ਦੇ ਪੁਲ ਤੇ ਲਾਂਘੇ ਲਈ ਬਣਾਏ ਆਰਜੀ ਰਸਤੇ ਨੂੰ ਚੌੜਾ ਕਰਕੇ ਬਣਾਇਆ ਜਾਵੇ ਤਾਂ ਜੋ ਇਥੋਂ ਲੰਘਣ ਵਾਲੇ ਭਾਰੀ ਵਹੀਕਲ ਅਸਾਨੀ ਨਾਲ ਲੰਘ ਸਕਣ ਅਤੇ ਕਿਸੇ ਵੱਡੇ ਹਾਦਸੇ ਤੋਂ ਬਚਿਆ ਜਾ ਸਕੇ।
Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ’ਚ ਸ਼ਰਾਬ ਦੀ ਅੰਤਰਰਾਜੀ ਤਸਕਰੀ ਦੀ ਕੋਸ਼ਿਸ਼ ਨਾਕਾਮ, 752 ਪੇਟੀਆਂ ਬਰਾਮਦ ਟਰੱਕ ’ਚ ਤੂੜੀ ਹੇਠਾਂ ਲੁਕਾ ਕੇ ਲਿਜਾਈ... ਅਗਲੀ ਖ਼ਬਰ ਗੁਰਦਾਸ ਮਾਨ ਨੇ ਨਿੰਦਰ ਘੁਗਿਆਣਵੀਂ ਦੀ ਕਿਤਾਬ ‘ਬਾਬੇ ਬਿਰਖਾਂ ਦੀ ਛਾਂ’ ਕੀਤੀ ਰਿਲੀਜ਼
Ad Position 24