ਬਲਾਕ ਪੱਧਰੀ ਸਬਜੈਕਟ ਮੇਲੇ ’ਚ ਸਰਕਾਰੀ ਮਿਡਲ ਸਕੂਲ ਪੱਕਾ ਦਾ ਸ਼ਾਨਦਾਰ ਪ੍ਰਦਰਸ਼ਨ
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਪੀ. ਐਮ.
ਫ਼ਰੀਦਕੋਟ, 21 ਨਵੰਬਰ (ਜਸਵੰਤ ਸਿੰਘ ਪੁਰਬਾ)-ਪੀ.ਐਮ.ਸ੍ਰੀ ਸਰਕਾਰੀ ਹਾਈ ਸਕੂਲ ਟਹਿਣਾ ਦੇ ਹੈੱਡ ਮਿਸਟ੍ਰੈਸ ਸਰਬਜੀਤ ਕੌਰ ਦੀ ਦੇਖ-ਰੇਖ ਹੇਠ ਕਰਵਾਏ ਗਏ ਬਲਾਕ ਪੱਧਰੀ ਸਬਜੈਕਟ ਮੇਲੇ ’ਚ ਸਰਕਾਰੀ ਮਿਡਲ ਸਕੂਲ ਪੱਕਾ ਦੀ ਟੀਮ ਨੇ ਭਾਗ ਲੈਂਦਿਆਂ ਸ਼ਾਨਦਾਰ ਪ੍ਰਦਸ਼ਨ ਕਰਕੇ ਤੀਜਾ ਸਥਾਨ ਹਾਸਿਲ ਕੀਤਾ। ਇਸ ਟੀਮ ’ਚ ਅੱਠਵੀਂ ਜਮਾਤ ਦੇ ਵਿਦਿਆਰਥੀ ਨੀਸ਼ਾ ਅਤੇ ਰਣਬੀਰ ਸਿੰਘ ਨੇ ਸਾਇੰਸ ਮਿਸਟ੍ਰੈਸ ਅਰੁਣਾ ਦੀ ਯੋਗ ਅਗਵਾਈ ਹੇਠ ਰੀਅਲ ਲਾਈਫ਼ ਐਪਲੀਕੇਸ਼ ਵਿਸ਼ੇ ’ਚ ਆਪਣਾ ਮਾਡਲ ਤਿਆਰ ਕੀਤਾ। ਜਿਸ ਦੀ ਬਲਾਕ ਪੱਧਰੀ ਸਬਜੈਕਟ ਮੇਲੇ ’ਚ ਹਰ ਕਿਸੇ ਨੇ ਸ਼ਲਾਘਾ ਕੀਤੀ। ਸਾਇੰਸ ਮੇਲੇ ’ਚ ਤੀਜਾ ਸਥਾਨ ਕਰਨ ਉਪਰੰਤ ਸਕੂਲ ਪਹੁੰਚਣ ’ਤੇ ਟੀਮ ਦਾ ਸਵਾਗਤ ਸਕੂਲ ਮੁਖੀ ਜਸਬੀਰ ਸਿੰਘ ਜੱਸੀ, ਅਧਿਆਪਕਾਂ ਤੇ ਵਿਦਿਆਰਥੀਆਂ ਨੇ ਕੀਤਾ। ਇਸ ਮੌਕੇ ਸਕੂਲ ਮੁਖੀ ਜਸਬੀਰ ਸਿੰਘ ਜੱਸੀ ਨੇ ਦੋਹਾਂ ਵਿਦਿਆਰਥੀਆਂ ਅਤੇ ਸਾਇੰਸ ਮਿਸਟ੍ਰੈਸ ਨੂੰ ਵਧਾਈ ਦਿੰਦਿਆਂ ਕਿਹਾ ਕਿ ਸਖ਼ਤ ਮਿਹਨਤ ਨਾਲ ਅਸੀਂ ਪ੍ਰਾਪਤੀਆਂ ਦੇ ਸਫ਼ਰ ਨੂੰ ਅੱਗੇ ਵਧਾ ਸਕਦੇ ਹਾਂ। ਇਸ ਮੌਕੇ ਸਕੂਲ ਦੇ ਹਿੰਦੀ ਮਾਸਟਰ ਵਿਕਾਸ ਅਰੋੜਾ, ਐਸ.ਐਸ.ਮਾਸਟਰ ਸੁਦੇਸ਼ ਸ਼ਰਮਾ, ਸਾਇੰਸ ਮਿਸਟ੍ਰੈਸ ਪ੍ਰਵੀਨ ਲਤਾ, ਐਸ. ਐੱਸ. ਮਿਸਟ੍ਰੈਸ ਜਸਵਿੰਦਰ ਕੌਰ ਅਤੇ ਸਾਇੰਸ ਮਿਸਟ੍ਰੈਸ ਅਰੁਣਾ ਰਾਣੀ ਹਾਜ਼ਰ ਸਨ।