29-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-11-2026

14ਵੇਂ ਅੱਖਾਂ ਦੇ ਮੁਫ਼ਤ ਜਾਂਚ ਕੈਂਪ ’ਚ 750 ਮਰੀਜ਼ਾਂ ਦੀ ਜਾਂਚ ਹੋਈ

ਕੋਟਕਪੂਰਾ, 29 ਨਵੰਬਰ (ਰਿੰਕੂ ਮਲਹੋਤਰਾ)-ਪ੍ਰਵਾਸੀ ਭਾਰਤੀ ਪ੍ਰਦੀਪ ਮਿਨਹਾਸ ਅਤੇ ਉੱਘੇ ਲੇਖਕ ਸੰਤੋਖ ਸਿੰਘ ਮਿਨਹਾਸ ਯੂ. ਐਸ.

Ad Position 21
No active advertisement
ਅਜੀਤ ਡੈਸਕ 30-11-2026
ਕੋਟਕਪੂਰਾ, 29 ਨਵੰਬਰ (ਰਿੰਕੂ ਮਲਹੋਤਰਾ)-ਪ੍ਰਵਾਸੀ ਭਾਰਤੀ ਪ੍ਰਦੀਪ ਮਿਨਹਾਸ ਅਤੇ ਉੱਘੇ ਲੇਖਕ ਸੰਤੋਖ ਸਿੰਘ ਮਿਨਹਾਸ ਯੂ.ਐਸ.ਏ ਦੇ ਪਰਿਵਾਰ ਵਲੋਂ ਆਪਣੇ ਮਾਤਾ ਪਿਤਾ ਦੀ ਨਿੱਘੀ ਯਾਦ ਵਿਚ 14ਵਾਂ ਅੱਖਾਂ ਦਾ ਮੁਫ਼ਤ ਜਾਂਚ ਤੇ ਲੈਂਜ਼ ਕੈਂਪ ਕਿਲ੍ਹਾ ਸਕੂਲ ਵਿਖੇ ਲਗਾਇਆ ਗਿਆ। ਕੈਂਪ ’ਚ 750 ਮਰੀਜ਼ਾਂ ਦੀ ਜਾਂਚ ਕੀਤੀ ਗਈ। ਜਦਕਿ 175 ਮਰੀਜ਼ਾਂ ਦੀ ਲੈਂਜ ਪਾਉਣ ਲਈ ਚੋਣ ਹੋਈ। ਲੈਂਜ ਪਾਉਣ ਵਾਲੇ ਮਰੀਜ਼ਾਂ ਨੂੰ ਜੈਤੋ ਵਿਖੇ ਅੱਖਾਂ ਦੇ ਹਸਪਤਾਲ ’ਚ ਲਿਜਾਇਆ ਗਿਆ। ਮਿਨਹਾਸ ਪਰਿਵਾਰ ਵਲੋਂ ਮਰੀਜ਼ਾਂ ਨਾਲ ਆਏ ਪਰਿਵਾਰਕ ਮੈਂਬਰਾਂ ਲਈ ਖਾਣੇ ਦਾ ਪ੍ਰਬੰਧ ਵੀ ਕੀਤਾ ਗਿਆ ਸੀ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਗਰਭਵਤੀ ਔਰਤਾਂ ਦੀ ਜਾਂਚ ਡਾ. ਗੁਰਮੇਹਰ ਕੌਰ ਬਰਾੜ ਤੇ ਉਨ੍ਹਾਂ ਦੀ ਟੀਮ ਨੇ ਕੀਤੀ। ਕੈਂਪ ਦਾ ਉਦਘਾਟਨ ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ, ਰਿਸ਼ੀ ਰਾਮ ਜੈਤੋ ਵਲੋਂ ਕੀਤਾ ਗਿਆ। ਕੈਂਪ ’ਚ ਅੱਖਾਂ ਦੇ ਮਾਹਿਰ ਡਾ. ਦੀਪਕ ਅਰੋੜਾ, ਭੁਪਿੰਦਰ ਪਾਲ ਕੌਰ ਤੇ ਡਾ. ਮੋਨਿਕਾ ਬਲਿਦਾਨ ਨੇ ਮਰੀਜ਼ਾਂ ਦੀ ਜਾਂਚ ਕੀਤੀ ਤੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਕੈਂਪ ’ਚ ਵਿਸ਼ੇਸ਼ ਤੌਰ ’ਤੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੀ ਪੁੱਜੇ। ਪ੍ਰਦੀਪ ਸਿੰਘ ਮਿਨਹਾਸ, ਸੰਤੋਖ ਸਿੰਘ ਮਿਨਹਾਸ ਨੇ ਕਿਹਾ ਕਿ ਉਨ੍ਹਾਂ ਦਾ ਪਰਿਵਾਰ ਹਮੇਸ਼ਾ ਹੀ ਅਜਿਹੇ ਕਾਰਜਾਂ ਵਿਚ ਅਗਾਂਹ ਵਧ ਕੇ ਕੰਮ ਕਰੇਗਾ ਅਤੇ ਲੋੜਵੰਦਾਂ ਦੀ ਸੇਵਾ ਹਮੇਸ਼ਾ ਕਰਦਾ ਰਹੇਗਾ। ਇਸ ਮੌਕੇ ਅਨੂ ਪ੍ਰਤਾਪ ਸਿੰਘ ਬਰਾੜ, ਨਗਰ ਕੌਂਸਲ ਪ੍ਰਧਾਨ ਗੁਰਪ੍ਰੀਤ ਸਿੰਘ ਗੈਰੀ ਵੜਿੰਗ, ਪ੍ਰੋ. ਅਰੁਣਾ ਰਣਦੇਵ, ਇੰਜ. ਸਤੀਸ਼ ਰਣਦੇਵ, ਅਮਨਦੀਪ ਕੌਰ ਬਰਾੜ, ਹਰੀ ਓਮ ਸ਼ਰਮਾ, ਮਨਦੀਪ ਸਿੰਘ ਪੀ.ਏ, ਉਦੇ ਰੰਦੇਵ, ਜਗਰੂਪ ਸਿੰਘ ਗਿੱਲ, ਸੇਵਾ ਮੁਕਤ ਇੰਸਪੈਕਟਰ ਪੱਪੂ ਲੱਬੀ ਸਹੋਤਾ, ਵਰੁਣ ਦਿਓੜਾ, ਗੁਰਪਿੰਦਰ ਸਿੰਘ, ਮਲਕੀਤ ਸਿੰਘ, ਜੋਰਾ ਸਿੰਘ, ਜਤਿੰਦਰ ਗੋਗੀ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਰਾਮੂਵਾਲਾ ਤੋਂ ਚੈਨਾ ਜਾਣ ਵਾਲੀ ਸੜਕ ਦੀ ਹਾਲਤ ਖਸਤਾ ਅਗਲੀ ਖ਼ਬਰ ਦੁੱਧ ਦਾ ਮੁੱਲ ਵਧਾਉਣ ਤੇ ਨਵੀਂ ਬ੍ਰੀਡਿੰਗ ਪਾਲਿਸੀ ਰੱਦ ਕਰਨ ਸੰਬੰਧੀ ਕੈਬਨਿਟ ਮੰਤਰੀ ਨੂੰ ਮੰਗ-ਪੱਤਰ ਸੌਂਪਿਆ
Ad Position 24