20-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਮਨਰੇਗਾ ਸੰਬੰਧੀ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ 'ਚ ਬਹੁਜਨ ਸਮਾਜ ਪਾਰਟੀ ਨੇ ਕੱਢਿਆ ਰੋਸ ਮਾਰਚ <br/>

Ad Position 21
No active advertisement
ਮਨਰੇਗਾ ਸੰਬੰਧੀ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ 'ਚ ਬਹੁਜਨ ਸਮਾਜ ਪਾਰਟੀ ਵਲੋਂ ਕੀਤੇ ਰੋਸ ਮਾਰਚ ਦਾ ਦਿ੍ਸ਼ | ਅਜੀਤ ਤਸਵੀਰ <br/> 03-01-2026
ਪਟਿਆਲਾ, 2 ਜਨਵਰੀ (ਗੁਰਵਿੰਦਰ ਸਿੰਘ ਔਲਖ)-ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਇਕਾਈ ਵਲੋਂ ਪੰਜਾਬ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ ਦੀ ਅਗਵਾਈ ਵਿੱਚ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਮਨਰੇਗਾ ਸਬੰਧੀ ਬਣਾਏ ਗਏ ਨਵੇਂ ਕਾਨੂੰਨ ਦੇ ਵਿਰੋਧ ਵਿੱਚ ਰੋਸ ਮਾਰਚ ਕੱਢਿਆ ਗਿਆ ਤੇ ਇਸ ਦੌਰਾਨ ਆਗੂਆਂ ਵਲੋ ਡਿਊਟੀ ਮੈਜਿਸਟਰੇਟ ਕਰਨਦੀਪ ਸਿੰਘ ਭੁੱਲਰ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ, ਜੋਗਾ ਸਿੰਘ ਪਨੋਦੀਆ, ਮੇਜਰ ਸਿੰਘ ਟਿੱਬੀ, ਰੂਪ ਸਿੰਘ ਬਠੋਈ ਆਦਿ ਆਗੂਆਂ ਨੇ ਕੇਂਦਰ ਸਰਕਾਰ ਦੀ ਮਨਰੇਗਾ ਸਬੰਧੀ ਇਸ ਨੀਤੀ ਦਾ ਵਿਰੋਧ ਕਰਦਿਆਂ ਕਿਹਾ ਕਿ ਇਸ ਨਵੇਂ ਕਾਨੂੰਨ ਨਾਲ ਕਰੋੜਾਂ ਗਰੀਬ ਮਜ਼ਦੂਰਾਂ ਦਾ ਰੋਜ਼ਗਾਰ ਖ਼ਤਰੇ ਵਿੱਚ ਪੈ ਜਾਵੇਗਾ | ਇਸ ਲਈ ਕੇਂਦਰ ਸਰਕਾਰ ਨੂੰ ਤੁਰੰਤ ਇਹ ਬਿੱਲ ਰੱਦ ਕਰਕੇ ਪਹਿਲਾਂ ਵਾਲਾ ਮਨਰੇਗਾ ਐਕਟ 2005 ਬਹਾਲ ਕਰਨਾ ਚਾਹੀਦਾ ਹੈ | ਇਸ ਮਾਮਲੇ ਨੂੰ ਲੈ ਕੇ ਅੱਜ ਪੂਰੇ ਪੰਜਾਬ ਵਿੱਚ ਡਿਪਟੀ ਕਮਿਸ਼ਨਰਾਂ ਨੂੰ ਮੰਗ ਪੱਤਰ ਸੌਂਪੇ ਗਏ | ਉਨ੍ਹਾਂ ਮੰਗ ਕੀਤੀ ਕਿ ਜੀ ਰਾਮ ਜੀ ਬਿੱਲ 2025 ਨੂੰ ਰੱਦ ਕਰਨ ਦੇ ਨਾਲ ਨਾਲ ਮਜ਼ਦੂਰਾਂ ਦੇ ਕੰਮ ਦੇ ਦਿਨ ਵਧਾਏ ਜਾਣ ਅਤੇ ਉਜਰਤ ਘੱਟੋ-ਘੱਟ 700 ਰੁਪਏ ਪ੍ਰਤੀ ਦਿਹਾੜੀ ਨਿਰਧਾਰਿਤ ਕੀਤੀ ਜਾਵੇ | ਇਸ ਮੌਕੇ ਰੂਪ ਸਿੰਘ ਬਠੋਈ ਕੋਆਰਡੀਨੇਟਰ, ਅਜੈਬ ਸਿੰਘ ਬਠੋਈ ਪ੍ਰਧਾਨ ਨਰੇਗਾ ਵਰਕਰ ਫ਼ਰੰਟ ਪੰਜਾਬ, ਬੰਤ ਸਿੰਘ, ਸੁਰਜੀਤ ਸਿੰਘ ਗੋਰੀਆ, ਜ਼ਸਪਾਲ ਸਿੰਘ ਐਡਵੋਕੇਟ, ਮੱਘਰ ਸਿੰਘ ਕਨਸੂਹਾ, ਅਮਰ ਸਿੰਘ ਸੈਂਪਲਾ, ਗੁਰਮੀਤ ਸਿੰਘ, ਚੰਨ ਸਿੰਘ ਭੱਟੀ, ਸੁਖਲਾਲ ਸਿੰਘ, ਪਰਮਿੰਦਰ ਸਿੰਘ, ਹਰਵਿੰਦਰ ਸਿੰਘ ਨਰੜੂ, ਰਵੀ ਕੁਮਾਰ ਵਾਲਮੀਕਿ, ਜਰਨੈਲ ਸਿੰਘ ਆਈ.ਟੀ.ਓ. ਗੁਰਮੁੱਖ ਸਿੰਘ ਜਾਗੀ, ਕੁਲਦੀਪ ਸਿੰਘ ਬਾਗੀ, ਅਵਤਾਰ ਸਿੰਘ ਬਹਾਦਰਗੜ੍ਹ, ਗੁਰਮੁੱਖ ਸਿੰਘ ਰੁੜਕੀ, ਜਗਮੇਲ ਸਿੰਘ, ਸ਼ੇਰੂ ਰਾਮ, ਰਜਿੰਦਰ ਸਿੰਘ ਚੱਪੜ, ਸੁਨਿਲ ਕੁਮਾਰ, ਰਜਿੰਦਰ ਕੁਮਾਰ ਆਦਿ ਆਗੂ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 9 ਗ੍ਰਾਮ ਹੈਰੋਇਨ ਸਮੇਤ ਇਕ ਕਾਬੂ ਅਗਲੀ ਖ਼ਬਰ ਲੜਕੀ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਹਿਰਾਸਤ 'ਚ ਰੱਖਣ 'ਤੇ ਕੇਸ ਦਰਜ
Ad Position 24