21-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਜਲਾਲਪੁਰ ਰੋਡ ਦੀਆਂ ਕਾਲੋਨੀਆਂ 'ਚ ਸੀਵਰੇਜ ਪਾਈਪ ਪਾ ਕੇ ਪ੍ਰਸ਼ਾਸਨ ਭੁੱਲ ਗਿਆ ਸੜਕਾਂ ਬਣਾਉਣੀਆਂ <br/>

Ad Position 21
No active advertisement
ਟੁੱਟੀ ਸੜਕ ਦਾ ਦਿ੍ਸ਼ | ਅਜੀਤ ਤਸਵੀਰ <br/> 03-01-2026
ਸਨੌਰ, 2 ਜਨਵਰੀ (ਸੋਖਲ)-ਸਨੌਰ ਅਧੀਨ ਆਉਂਦੇ ਜਲਾਲਪੁਰ ਰੋਡ 'ਤੇ ਬਣੀਆਂ ਰਿਹਾਇਸ਼ੀ ਕਲੋਨੀਆਂ ਅੱਜ-ਕੱਲ੍ਹ ਪ੍ਰਸ਼ਾਸਨ ਦੀ ਅਣਗਹਿਲੀ ਦੀ ਜਿਊਾਦੀ-ਜਾਗਦੀ ਮਿਸਾਲ ਬਣ ਚੁੱਕੀਆਂ ਹਨ | ਤਕਰੀਬਨ ਇਕ ਸਾਲ ਪਹਿਲਾਂ ਘਰਾਂ ਨੂੰ ਬੁਨਿਆਦੀ ਸਹੂਲਤਾਂ ਦੇ ਨਾਮ 'ਤੇ ਇਥੇ ਸੀਵਰੇਜ਼ ਪਾਈਪ ਤਾਂ ਪਾ ਦਿੱਤੇ ਗਏ, ਪਰ ਉਸ ਤੋਂ ਬਾਅਦ ਸੜਕਾਂ ਦੀ ਮੁਰੰਮਤ ਕਰਨਾ ਜਿਵੇਂ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਤੋਂ ਬਾਹਰ ਹੀ ਸਮਝ ਲਿਆ ਗਿਆ | ਸੀਵਰੇਜ਼ ਦੇ ਕੰਮ ਮਗਰੋਂ ਸੜਕਾਂ ਦੀ ਹਾਲਤ ਇੰਨੀ ਖਸਤਾਹਾਲ ਹੋ ਚੁੱਕੀ ਹੈ ਕਿ ਇਲਾਕਾ ਨਿਵਾਸੀਆਂ ਲਈ ਹਰ ਰੋਜ਼ ਘਰੋਂ ਨਿਕਲਣਾ ਕਿਸੇ ਮੁਸ਼ਕਿਲ ਇਮਤਿਹਾਨ ਤੋਂ ਘੱਟ ਨਹੀਂ | ਸੜਕਾਂ 'ਤੇ ਪਏ ਡੂੰਘੇ ਖੱਡੇ, ਉਖੜੀ ਹੋਈ ਮਿੱਟੀ ਅਤੇ ਟੁੱਟੀ ਹੋਈ ਪਟੜੀ ਸਾਫ਼ ਤੌਰ 'ਤੇ ਇਹ ਸਵਾਲ ਖੜ੍ਹਾ ਕਰ ਰਹੀ ਹੈ ਕਿ ਪ੍ਰਸ਼ਾਸਨ ਲਈ ਵਿਕਾਸ ਸਿਰਫ਼ ਪਾਈਪ ਪਾਉਣ ਤੱਕ ਹੀ ਸੀਮਤ ਸੀ? ਮੀਂਹ ਪੈਣ ਨਾਲ ਇਹ ਖੱਡੇ ਪਾਣੀ ਨਾਲ ਭਰ ਜਾਂਦੇ ਹਨ, ਜਿਸ ਕਾਰਨ ਰਾਹਗੀਰਾਂ ਲਈ ਇਹ ਪਤਾ ਲਗਾਉਣਾ ਵੀ ਔਖਾ ਹੋ ਜਾਂਦਾ ਹੈ ਕਿ ਸੜਕ ਹੈ ਜਾਂ ਨਾਲਾ | ਦੋ ਪਹੀਆ ਵਾਹਨ ਚਲਾਉਣ ਵਾਲੇ ਕਈ ਵਾਰ ਫਿਸਲ ਕੇ ਡਿੱਗ ਚੁੱਕੇ ਹਨ, ਪਰ ਲੱਗਦਾ ਹੈ ਕਿ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਤਾਂ ਜੋ ਫਾਈਲਾਂ ਹਿੱਲ ਸਕਣ | ਸਵਾਲ ਇਹ ਹੈ ਕੀ ਬਜਟ ਸਿਰਫ਼ ਸੀਵਰੇਜ਼ ਦੇ ਪਾਈਪ ਪਾਉਣ ਤੱਕ ਹੀ ਸੀਮਤ ਸੀ ਅਤੇ ਸੜਕਾਂ ਦੀ ਮੁਰੰਮਤ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਵਿੱਚ ਆਉਂਦੀ ਹੀ ਨਹੀਂ ਸੀ? ਜੇ ਅਜਿਹਾ ਸੀ, ਤਾਂ ਅਧੂਰੇ ਵਿਕਾਸ ਕੰਮਾਂ ਨੂੰ ਪੂਰਾ ਦਿਖਾ ਕੇ ਵਾਹ-ਵਾਹ ਕਿਉਂ ਲੁੱਟੀ ਗਈ ਅਤੇ ਲੋਕਾਂ ਨੂੰ ਮੁਸ਼ਕਲਾਂ ਦੇ ਹਵਾਲੇ ਕਿਉਂ ਛੱਡ ਦਿੱਤਾ ਗਿਆ? ਇਹ ਸਥਿਤੀ ਸਾਫ਼ ਦੱਸਦੀ ਹੈ ਕਿ ਵਿਕਾਸ ਦੇ ਦਾਅਵੇ ਜ਼ਮੀਨੀ ਹਕੀਕਤ ਨਾਲ ਕੋਈ ਮੇਲ ਨਹੀਂ ਖਾਂਦੇ | ਇਲਾਕਾ ਨਿਵਾਸੀਆਂ ਨੇ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਤੁਰੰਤ ਸੜਕਾਂ ਦੀ ਮੁਰੰਮਤ ਨਹੀਂ ਕਰਵਾਈ ਗਈ ਤਾਂ ਲੋਕ ਖ਼ੁਦ ਸੜਕਾਂ 'ਤੇ ਉਤਰ ਕੇ ਆਪਣੀ ਆਵਾਜ਼ ਬੁਲੰਦ ਕਰਨਗੇ | ਇਸ ਸੰਬੰਧੀ ਨੇੜਲੇ ਵਸਨੀਕ ਪੰਜਾਬ ਸਿੰਘ ਖੁੱਡਾ ਸਾਬਕਾ ਬਲਾਕ ਸੰਮਤੀ ਮੈਂਬਰ ਅਤੇ ਦਲਜੀਤ ਸਿੰਘ ਨੇ ਪੁੱਡਾ ਦਫ਼ਤਰ ਉੱਤੇ ਗੰਭੀਰ ਦੋਸ਼ ਲਗਾਏ ਹਨ | ਉਨ੍ਹਾਂ ਕਿਹਾ ਕਿ ਪੁੱਡਾ ਦਫ਼ਤਰ ਸਿਰਫ਼ ਲੋਕਾਂ ਤੋਂ ਵੱਖ-ਵੱਖ ਫ਼ੀਸਾਂ ਵਸੂਲ ਕਰਨ ਤੱਕ ਹੀ ਸੀਮਤ ਰਹਿ ਗਿਆ ਹੈ, ਪਰ ਜਦੋਂ ਗੱਲ ਬੁਨਿਆਦੀ ਸਹੂਲਤਾਂ ਦੇਣ ਦੀ ਆਉਂਦੀ ਹੈ ਤਾਂ ਵਿਭਾਗ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਿਹਾ ਹੈ | ਇਲਾਕੇ ਵਿਚ ਸੜਕਾਂ, ਸਾਫ਼ ਪਾਣੀ, ਨਿਕਾਸੀ ਅਤੇ ਹੋਰ ਜ਼ਰੂਰੀ ਸੁਵਿਧਾਵਾਂ ਦੀ ਭਾਰੀ ਕਮੀ ਹੈ, ਜਿਸ ਕਾਰਨ ਲੋਕਾਂ ਨੂੰ ਰੋਜ਼ਾਨਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਪੁੱਡਾ ਦਫ਼ਤਰ ਆਪਣੀ ਜ਼ਿੰਮੇਵਾਰੀ ਨਿਭਾਏ |

Ad Position 22
No active advertisement
ਪਿਛਲੀ ਖ਼ਬਰ ਰਣਧੀਰ ਸਿੰਘ ਰੱਖੜਾ ਨੂੰ ਜ਼ਿਲ੍ਹਾ ਦਿਹਾਤੀ ਪ੍ਰਧਾਨ ਬਣਨ 'ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੀਤਾ ਸਨਮਾਨਿਤ <br/> ਅਗਲੀ ਖ਼ਬਰ ਪਾਤੜਾਂ 'ਚ ਵਾਰਡਾਂ ਦੀ ਕੀਤੀ ਜਾ ਰਹੀ ਭੰਨ ਤੋੜ ਲੋਕਾਂ ਦੀਆਂ ਮੁਸ਼ਕਿਲਾਂ ਵਧਾਏਗੀ-ਕਰਨ ਸਿੰਘ <br/>
Ad Position 24