ਰਾਜਪੁਰਾ, 3 ਜਨਵਰੀ (ਜੀ.ਪੀ. ਸਿੰਘ)-ਤੇਜ਼ ਰਫ਼ਤਾਰੀ ਕਾਰਨ ਬੇਕਾਬੂ ਹੋਏ ਕੈਂਟਰ ਤੋਂ ਉਤਰਨ ਸਮੇਂ ਟਰੱਕ ਦੇ ਟਾਇਰ ਹੇਠਾਂ ਆਉਣ 'ਤੇ ਇਕ ਵਿਅਕਤੀ ਦੀ ਮੌਤ ਹੋ ਗਈ | ਥਾਣਾ ਸ਼ੰਭੂ ਦੀ ਪੁਲਿਸ ਨੇ ਟਰੱਕ ਚਾਲਕ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ | ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਵਾਸੀ ਪਿੰਡ ਬਾਸਮਾ ਨੇ ਬਿਆਨ ਦਰਜ ਕਰਵਾਏ ਹਨ ਕਿ 1 ਜਨਵਰੀ ਨੂੰ ਉਸ ਦਾ ਪਿਤਾ ਜੋਗਿੰਦਰ ਸਿੰਘ, ਬਾਸਮਾ ਪਿੰਡ ਦੇ ਹੀ ਵਸਨੀਕ ਗੁਰਦੇਵ ਸਿੰਘ ਨਾਲ ਕਾੈਟਰ ਤੇ ਬੈਠ ਕੇ ਜਾ ਰਿਹਾ ਸੀ | ਜਦੋਂ ਟਰੱਕ ਪਿੰਡ ਰਾਮਨਗਰ ਸੈਣੀਆਂ ਨੇੜੇ ਪਹੁੰਚੇ ਤਾਂ ਗੁਰਦੇਵ ਸਿੰਘ ਕੈਂਟਰ ਤੇਜ਼ ਰਫ਼ਤਾਰੀ ਅਤੇ ਲਾਪਰਵਾਹੀ ਨਾਲ ਚਲਾਉਣ ਕਰਕੇ ਕੈਂਟਰ ਸੰਤੁਲਨ ਵਿਗੜਨ ਕਾਰਨ ਬੇਕਾਬੂ ਹੋ ਕੇ ਖਤਾਨਾਂ ਵਿਚ ਮੁੜ ਗਿਆ | ਇਸ ਦੌਰਾਨ ਜਦੋਂ ਉਸ ਦਾ ਪਿਤਾ ਜੋਗਿੰਦਰ ਸਿੰਘ ਕੈਂਟਰ ਤੋਂ ਹੇਠਾਂ ਉਤਰਨ ਲੱਗਾ ਤਾਂ ਉਹ ਕੈਂਟਰ ਦੇ ਟਾਇਰ ਦੇ ਟਾਇਰ ਉਸ ਉੱਤੋਂ ਲੰਘ ਗਿਆ ਤੇ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ | ਥਾਣਾ ਸ਼ੰਭੂ ਦੀ ਪੁਲਿਸ ਨੇ ਕੈਂਟਰ ਚਾਲਕ ਗੁਰਦੇਵ ਸਿੰਘ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |