10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਪੰਜਾਬ ਸਰਕਾਰ, ਮਜ਼ਦੂਰ ਆਗੂ ਮੁਕੇਸ਼ ਮਲੌਦ ਨੰੂ ਤੁਰੰਤ ਰਿਹਾਅ ਕਰੇ-ਗੈਸ ਵਰਕਰ ਯੂਨੀਅਨ ਦੇ ਕਾਰਕੁੰਨ

Ad Position 21
No active advertisement
ਅਜੀਤ ਡੈਸਕ 04-01-2026
ਪਟਿਆਲਾ, 3 ਜਨਵਰੀ (ਅ.ਸ. ਆਹਲੂਵਾਲੀਆ)-ਇੰਡੀਅਨ ਫੈਡਰੇਸ਼ਨ ਦੇ ਸੂਬਾਈ ਆਗੂ ਸੀਰੀ ਨਾਥ ਪਟਿਆਲਾ ਅਤੇ ਗੈਸ ਏਜੰਸੀ ਵਰਕਰ ਯੂਨੀਅਨ ਇਫਟੂ ਪਟਿਆਲਾ ਨੇ ਮਜ਼ਦੂਰ ਆਗੂ ਮੁਕੇਸ਼ ਮਲੌਦ ਦੀ ਦਿੱਲੀ ਤੋਂ ਗਿ੍ਫ਼ਤਾਰੀ ਨੂੰ ਗਲਤ ਦੱਸਦਿਆਂ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ | ਜਥੇਬੰਦੀ ਦੇ ਸੂਬਾਈ ਆਗੂ ਅਤੇ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਬਲਜਿੰਦਰ ਸਿੰਘ ਲਖੋਮਾਜਰਾ, ਸਕੱਤਰ ਸੁਰਜੀਤ ਸਿੰਘ ਸੁਨਿਆਰਹੇੜੀ, ਸਹਾਇਕ ਸਕੱਤਰ ਅਵਤਾਰ ਸਿੰਘ ਨੰਦਪੁਰ ਕੇਸ਼ੋ, ਖ਼ਜ਼ਾਨਚੀ ਜਸਬੀਰ ਸਿੰਘ ਆਈ.ਡੀ.ਐਲ. ਦੇ ਪ੍ਰਧਾਨ ਜਰਨੈਲ ਸਿੰਘ ਨੇ ਕਿਹਾ ਕਿ 12 ਸਾਲ ਪਹਿਲਾਂ ਅਕਾਲੀਆਂ ਦੇ ਰਾਜ ਵਿਚ ਦਲਿਤਾਂ ਦੇ ਤੀਜੇ ਹਿੱਸੇ ਦੀਆਂ ਜ਼ਮੀਨਾਂ ਦੀ ਪ੍ਰਾਪਤੀ ਲਈ ਕੀਤੇ ਸੰਘਰਸ਼ ਦਾ ਬਹਾਨਾ ਬਣਾ ਕੇ ਅਤੇ ਬੇਚਿਰਾਗ ਪਿੰਡ ਵਿਚ ਰਾਜੇ ਦੀ ਹਜ਼ਾਰਾਂ ਏਕੜ ਬਿਨਾ ਬਾਰਸ਼ ਜ਼ਮੀਨ ਉੱਤੇ ਬੇਗਮਪੁਰਾ ਵਸਾਉਣ ਲਈ ਕੀਤੇ ਸੰਘਰਸ਼ ਤੋਂ ਡਰੀ ਹੋਈ ਪੰਜਾਬ ਸਰਕਾਰ ਅਤੇ ਸੰਗਰੂਰ ਪੁਲਿਸ ਅਤੇ ਹੋਰ ਅਮਲਾ ਭੇਜ ਕੇ ਜਨਤਕ ਪ੍ਰੋਗਰਾਮ ਤੋਂ ਮੁੜਦੇ ਹੋਏ ਮੁਕੇਸ਼ ਮਲੌਦ ਨੂੰ ਦਿੱਲੀ ਤੋਂ ਗਿ੍ਫ਼ਤਾਰ ਕੀਤਾ ਹੈ | ਜਥੇਬੰਦੀ ਨੇ ਤੁਰੰਤ ਰਿਹਾਈ ਦੀ ਮੰਗ ਕੀਤੀ ਹੈ ਨਹੀਂ ਤਾਂ ਕੀਤੇ ਜਾ ਰਹੇ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਪਿੰਡ ਹੱਲੋਤਾਲੀ ਤੋਂ ਭਾਦਸੋਂ ਮੁੱਖ ਮਾਰਗ ਤੱਕ 5.48 ਕਿੱਲੋਮੀਟਰ ਸੜਕ ਦਾ ਕੀਤਾ ਉਦਘਾਟਨ ਅਗਲੀ ਖ਼ਬਰ ਵਿਧਾਇਕ ਦੇਵ ਮਾਨ ਨੇ ਪਿੰਡ ਛੀਟਾਂਵਾਲਾ ਤੋਂ ਪਿੰਡ ਅਲੀਪੁਰ ਸੜਕ ਦਾ ਰੱਖਿਆ ਨੀਂਹ ਪੱਥਰ
Ad Position 24