15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੰਜਾਬੀ ਯੂਨੀਵਰਸਿਟੀ ਵਿਖੇ 53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦਰਾਵਿੜੀਅਨ ਲਿੰਗੂਇਸਟਸ ਦਾ ਪੋਸਟਰ ਜਾਰੀ

Ad Position 21
No active advertisement
ਪੰਜਾਬੀ ਯੂਨੀਵਰਸਿਟੀ ਵਿਖੇ 53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦਰਾਵਿੜੀਅਨ ਲਿੰਗੂਇਸਟਸ ਦਾ ਪੋਸਟਰ ਜਾਰੀ ਕਰਦੇ ਹੋਏ ਉਪ ਕੁਲਪਤੀ ਡਾ. ਜਗਦੀਪ ਸਿੰਘ, ਡਾ. ਜਸਵਿੰਦਰ ਸਿੰਘ ਬਰਾੜ ਨਾਲ ਅਧਿਕਾਰੀ ਅਤੇ <br/> 05-01-2026
ਪਟਿਆਲਾ, 4 ਜਨਵਰੀ (ਕੁਲਵੀਰ ਸਿੰਘ ਧਾਲੀਵਾਲ)-53ਵੀਂ ਆਲ ਇੰਡੀਆ ਕਾਨਫ਼ਰੰਸ ਆਫ਼ ਦਰਾਵਿੜੀਅਨ ਲਿੰਗੂਇਸਟਸ ਦਾ ਪੋਸਟਰ ਪੰਜਾਬੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ ਵਲੋਂ ਜਾਰੀ ਕੀਤਾ ਗਿਆ ਹੈ | ਇਸ ਮੌਕੇ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਸਿੰਘ ਸਿੱਧੂ, ਆਰਗੇਨਾਈਜ਼ਿੰਗ ਸਕੱਤਰ ਅਤੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ, ਕੋਆਰਡੀਨੇਟਰ ਅਤੇ ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ ਦੇ ਮੁਖੀ ਡਾ. ਹਰਵਿੰਦਰ ਪਾਲ ਕੌਰ, ਪੰਜਾਬੀ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਡਾ. ਰਾਜਵਿੰਦਰ ਸਿੰਘ ਅਤੇ ਮੁਖੀ ਪੰਜਾਬੀ ਵਿਕਾਸ ਵਿਭਾਗ ਡਾ. ਗੁਰਸੇਵਕ ਲੰਬੀ ਮੌਜੂਦ ਸਨ | 18-20 ਜੂਨ 2026 ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿਖੇ ਆਈ.ਸੀ.ਐੱਸ.ਐੱਸ.ਆਰ. ਅਤੇ ਸੀ.ਆਈ.ਆਈ.ਐੱਲ ਮੈਸੂਰ ਦੇ ਸਹਿਯੋਗ ਨਾਲ ਕਰਵਾਈ ਜਾ ਰਹੀ ਇਸ ਕਾਨਫਰੰਸ ਦੀ ਅਗਵਾਈ ਪੰਜਾਬੀ ਵਿਭਾਗ, ਭਾਸ਼ਾ ਵਿਗਿਆਨ ਅਤੇ ਪੰਜਾਬੀ ਕੋਸ਼ਕਾਰੀ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦਰਾਵਿੜੀਅਨ ਲਿੰਗੂਇਸਟਿਕ ਐਸੋਸੀਏਸ਼ਨ, ਇੰਟਰਨੈਸ਼ਨਲ ਸਕੂਲ ਆਫ਼ ਦਰਾਵਿੜੀਅਨ ਲਿੰਗੂਇਸਟਿਕ ਤਿਰੂਵਨੰਥਪੁਰਮ, ਕੇਰਲ ਕਰ ਰਹੇ ਹਨ | ਇਸ ਕਾਨਫਰੰਸ ਵਿਚ ਭਾਸ਼ਾ ਵਿਗਿਆਨ ਨਾਲ ਜੁੜੇ ਵਿਸ਼ੇਸ਼ ਖੇਤਰ ਜਿਵੇਂ ਧੁਨੀ ਵਿਗਿਆਨ, ਧੁਨੀ ਵਿਉਂਤ, ਰੂਪ ਵਿਗਿਆਨ, ਵਾਕ ਵਿਗਿਆਨ, ਅਰਥ ਵਿਗਿਆਨ, ਪ੍ਰੈਗਮੈਟਿਕਸ, ਇਤਿਹਾਸਿਕ ਭਾਸ਼ਾ ਵਿਗਿਆਨ, ਕੰਪਿਊਟੇਸ਼ਨਲ ਭਾਸ਼ਾ ਵਿਗਿਆਨ, ਸਭਿਆਚਾਰਕ ਅਧਿਐਨ ਅਤੇ ਭਾਸ਼ਾ ਵਿਗਿਆਨਿਕ ਇੰਜੀਨੀਅਰਿੰਗ ਆਦਿ ਨਾਲ ਸੰਬੰਧਿਤ ਖੋਜ-ਪੱਤਰ ਪੇਸ਼ ਕੀਤੇ ਜਾਣਗੇ | ਇਸ ਦੇ ਨਾਲ ਹੀ ਭਾਸ਼ਾ ਵਿਗਿਆਨ ਦੇ ਵਿਹਾਰਕ ਪੱਖ ਨਾਲ ਸੰਬੰਧਿਤ ਖੇਤਰ ਜਿਵੇਂ ਨਿਊਰੋ ਭਾਸ਼ਾ ਵਿਗਿਆਨ, ਮਨੋ ਭਾਸ਼ਾ ਵਿਗਿਆਨ, ਫੋਰੈਂਸਿਕ ਭਾਸ਼ਾ ਵਿਗਿਆਨ, ਸਪੀਚ ਫਿਜ਼ਿਕਸ, ਉਚਾਰਨੀ ਵਿਕਾਰ, ਭਾਸ਼ਾ ਅਤੇ ਸੂਚਨਾ ਤਕਨਾਲੋਜੀ, ਭਾਸ਼ਾ ਅਤੇ ਸਿੱਖਿਆ, ਭਾਸ਼ਾ ਅਤੇ ਸਾਹਿਤ, ਭਾਸ਼ਾ ਵਿਗਿਆਨਿਕ ਪੁਰਾਤੱਤਵ ਵਿਗਿਆਨ ਅਤੇ ਮਾਨਵ ਵਿਗਿਆਨਿਕ ਭਾਸ਼ਾ ਵਿਗਿਆਨ ਆਦਿ ਵਿਸ਼ਿਆਂ 'ਤੇ ਲਿਖੇ ਖੋਜ-ਪੱਤਰ ਵੀ ਪ੍ਰਵਾਨ ਕੀਤੇ ਜਾਣਗੇ | ਇਸ ਤੋਂ ਇਲਾਵਾ ਇਸ ਕਾਨਫ਼ਰੰਸ ਵਿਚ ਪੰਜਾਬੀ ਅਤੇ ਹਿੰਦੀ ਭਾਸ਼ਾ ਵਿਚ ਲਿਖੇ ਖੋਜ-ਪੱਤਰ ਪੜ੍ਹਾਏ ਜਾਣ ਲਈ ਇਕ ਸੈਸ਼ਨ ਵੀ ਕਰਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਯੂਥ ਵਿੰਗ 2027 ਦੀਆਂ ਵਿਧਾਨ ਸਭਾ ਚੋਣਾਂ ਪਾਰਟੀ ਦੀ ਜਿੱਤ ਦਾ ਅਹਿਮ ਰੋਲ ਅਦਾ ਕਰੇਗੀ-ਰਣਜੋਧ ਸਿੰਘ ਹਡਾਣਾ ਅਗਲੀ ਖ਼ਬਰ ਵਿਦੇਸ਼ ਦਾ ਝਾਂਸਾ ਦੇ ਕੇ 15.5 ਲੱਖ ਦੀ ਠੱਗੀ
Ad Position 24