16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-01-2026

ਪੰਜਾਬ ਦੀ ਹਰ ਇਕ ਤਹਿਸੀਲ 'ਚ ਪਹਿਲੀ ਤੋਂ ਦਸਵੀਂ ਕਲਾਸ ਤੱਕ ਉਰਦੂ ਦੇ ਸਕੂਲ ਖੋਲ੍ਹੇ ਜਾਣ-ਖੰਗੂੜਾ

Ad Position 21
No active advertisement
ਅਜੀਤ ਡੈਸਕ 05-01-2026
ਨਾਭਾ, 4 ਜਨਵਰੀ (ਕਰਮਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਹਰ ਇਕ ਤਹਿਸੀਲ ਵਿਚ ਪਹਿਲੀ ਤੋਂ ਦਸਵੀਂ ਕਲਾਸ ਤੱਕ ਉਰਦੂ ਪੜ੍ਹਾਉਣ ਵਾਸਤੇ ਸਕੂਲ ਖੋਲ੍ਹੇ ਜਾਣ ਇਹ ਵਿਚਾਰ ਸਮਾਜ ਕਲਿਆਣ ਜਾਗਿ੍ਤੀ ਮੰਚ ਪੰਜਾਬ ਦੇ ਸੂਬਾ ਪ੍ਰਧਾਨ ਰਣਧੀਰ ਸਿੰਘ ਖੰਗੂੜਾ ਨੇ ਪੱਤਰਕਾਰਾਂ ਨਾਲ ਸਾਂਝੇ ਕੀਤੇ | ਖੰਗੂੜਾ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਪੰਜਾਬ ਅਤੇ ਰਿਆਸਤਾਂ 'ਚ ਉਰਦੂ ਭਾਸ਼ਾ ਦਾ ਕਾਫੀ ਬੋਲ ਬਾਲਾ ਸੀ ਅਤੇ ਸਰਕਾਰੀ ਰਿਕਾਰਡ ਉਰਦੂ 'ਚ ਲਿਖੇ ਹੋਏ ਮਿਲਦੇ ਹਨ | 1947 ਤੋਂ ਬਾਅਦ ਮੁਸਲਿਮ ਭਾਈਚਾਰਾ ਬਹੁ ਗਿਣਤੀ 'ਚ ਪਾਕਿਸਤਾਨ ਚਲਾ ਗਿਆ ਪਰ ਜਿਹੜੇ ਮੁਸਲਿਮ ਭਾਈਚਾਰੇ ਦੇ ਲੋਕ ਪੰਜਾਬ ਦੇ ਹਰ ਪਿੰਡ, ਸ਼ਹਿਰ ਅਤੇ ਕਸਬਿਆਂ 'ਚ ਰਹਿੰਦੇ ਹਨ |
ਉਨ੍ਹਾਂ ਲਈ ਆਪਣੇ ਬੱਚਿਆਂ ਉਰਦੂ ਪੜ੍ਹਾਉਣ ਵਾਸਤੇ ਕੋਈ ਵਿਸ਼ੇਸ਼ ਸਕੂਲ ਨਹੀਂ ਹਨ | ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਬੋਰਡ ਦੇ ਪੇਪਰਾਂ 'ਚ ਵਾਧੂ ਵਿਸ਼ੇ 'ਚ ਉਰਦੂ ਦੇ ਪੇਪਰ ਤਾਂ ਲਏ ਜਾਂਦੇ ਹਨ ਪਰ ਵਾਧੂ ਵਿਸ਼ਿਆਂ 'ਚ ਖ਼ਾਸ ਕਰਕੇ ਉਰਦੂ ਪੜ੍ਹਾਉਣ ਵਾਲੇ ਸਕੂਲ ਅਤੇ ਅਧਿਆਪਕ ਨਹੀਂ ਹਨ | ਖੰਗੂੜਾ ਨੇ ਕਿਹਾ ਮੈਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਇਹ ਅਪੀਲ ਕਰਦਾ ਹਾਂ ਕਿ ਪੰਜਾਬ ਦੇ ਹਰ ਇਕ ਤਹਿਸੀਲ 'ਚ ਇਕ ਸਕੂਲ ਅਜਿਹਾ ਖੋਲਿ੍ਹਆ ਜਾਵੇ | ਜਿਸ 'ਚ ਪਹਿਲੀ ਕਲਾਸ ਤੋਂ ਦਸਵੀਂ ਕਲਾਸ ਤੱਕ ਬੱਚਿਆਂ ਨੂੰ ਉਰਦੂ ਲਾਜ਼ਮੀ ਪੜ੍ਹਾਇਆ ਜਾਵੇ | ਮਾਲ ਰਿਕਾਰਡ ਦੀਆਂ ਮੌਜੂਦਾ ਫ਼ਰਦਾਂ 'ਚ ਅੱਜ ਵੀ ਭਾਵੇ ਲਿਖਤੀ ਗੁਰਮੁਖੀ ਲਿਪੀ ਪੰਜਾਬੀ ਲਿਖੀ ਹੋਈ ਹੈ ਲੇਕਿਨ ਉਸ ਦੀ ਆਵਾਜ਼ ਅਤੇ ਅਰਥ ਉਰਦੂ ਭਾਸ਼ਾ 'ਚ ਹਨ ਇਸ ਲਈ ਜ਼ਰੂਰੀ ਹੈ ਕਿ ਪੰਜਾਬ 'ਚ ਉਰਦੂ ਪੜ੍ਹਨ ਵਾਲੇ ਲੋਕ ਨਾ ਸਿਰਫ ਮਾਲ ਰਿਕਾਰਡ ਨੂੰ ਪੜ੍ਹ ਸਕਣ | ਬਲਕਿ ਉਰਦੂ 'ਚ ਲਿਖੇ ਹੋਰ ਕਈ ਤਰ੍ਹਾਂ ਦੇ ਧਾਰਮਿਕ ਗ੍ਰੰਥਾਂ ਅਤੇ ਪੁਸਤਕਾਂ ਨੂੰ ਵੀ ਪੜ੍ਹਨ ਦੇ ਕਾਬਿਲ ਹੋ ਸਕਣ | ਪੰਜਾਬ ਸਰਕਾਰ ਨੂੰ ਇਸ ਦਿਸ਼ਾ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਉਰਦੂ ਪੜ੍ਹਨ ਵਿਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ |
Ad Position 22
No active advertisement
ਪਿਛਲੀ ਖ਼ਬਰ ਪੱਤਰਕਾਰਾਂ 'ਤੇ ਪਰਚੇ ਦਰਜ ਕਰ ਕੇ ਜ਼ਬਾਨਬੰਦੀ ਕਰ ਰਹੀ ਹੈ 'ਆਪ' ਸਰਕਾਰ- ਜਗਜੀਤ ਸਿੰਘ ਛੜਬੜ ਅਗਲੀ ਖ਼ਬਰ ਭਾਜਪਾ ਦੇ ਟਰਾਂਸਪੋਰਟ ਸੈੱਲ ਦੀ ਮਿਲੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਈ ਜਾ ਰਹੀ ਹੈ-ਸਿੰਗਲਾ
Ad Position 24