14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਸ਼ਾਮਦੂ ਸੜਕ 'ਤੇ ਪਏ ਡੂੰਘੇ ਟੋਇਆਂ ਕਾਰਨ ਪਿੰਡ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਹੋਏ ਮਜਬੂਰ

Ad Position 21
No active advertisement
ਅਜੀਤ ਡੈਸਕ 29-01-2026
ਰਾਜਪੁਰਾ, 28 ਜਨਵਰੀ (ਰਣਜੀਤ ਸਿੰਘ)-ਰਾਜਪੁਰਾ ਦੀ ਐਨ ਵੱਖੀ 'ਚ ਵਸੇ ਪਿੰਡ ਸ਼ਾਮਦੂ ਦੀ ਸੜਕ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੋਇਆ ਪਿਆ ਹੈ | ਹਲਕੇ ਵਿਚ ਹੋਈ ਬਾਰਸ਼ ਕਾਰਨ ਸੜਕ 'ਤੇ ਪਏ ਫੁੱਟ ਫੁੱਟ ਦੇ ਕਰੀਬ ਡੂੰਘੇ ਟੋਇਆਂ ਵਿਚ ਭਰੇ ਪਾਣੀ ਨੇ ਤਲਾਬ ਦਾ ਰੂਪ ਧਾਰ ਲਿਆ ਹੈ | ਸੜਕ 'ਤੇ ਖੜੇ ਪਾਣੀ ਕਾਰਨ ਰਾਹਗੀਰਾਂ ਦੇ ਨਾਲ ਨਾਲ ਸਕੂਲਾਂ ਵਿਚ ਜਾਣ ਆਉਣ ਵਾਲੇ ਬੱਚੇ ਅੱਜ ਸਕੂਲ ਨਹੀਂ ਜਾ ਸਕੇ | ਉਨ੍ਹਾਂ ਦਾ ਭਵਿਖ ਬਾਰਸ਼ ਦੇ ਪਾਣੀ ਵਿਚ ਡੁੱਬਦਾ ਨਜ਼ਰ ਆ ਰਿਹਾ ਹੈ ਜਦ ਕਿ ਸਰਕਾਰ ਅੱਖਾਂ ਦੇ ਪੱਟੀ ਬੰਨ੍ਹੀ ਬੈਠੀ ਸ਼ਾਇਦ ਕਿਸੇ ਵੱਡੀ ਅਣਹੋਣੀ ਦਾ ਇੰਤਜਾਰ ਕਰ ਰਹੀ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ਼ ਨੇ ਸ਼ਾਮਦੂ ਲਿੰਕ ਸੜਕ 'ਤੇ ਖੜੇ ਪਾਣੀ ਸੰਬੰਧੀ ਪੱਤਰਕਾਰਾਂ ਨੰੂ ਜਾਣਕਾਰੀ ਦਿੰਦੇ ਹੋਏ ਕੀਤਾ | ਹਰਦਿਆਲ ਸਿੰਘ ਕੰਬੋਜ਼ ਨੇ ਕਿਹਾ ਕਿ ਸਰਕਾਰ ਨੂੰ ਬਣਿਆ ਚਾਰ ਸਾਲ ਬੀਤ ਗਏ ਹਨ ਪਰ ਸ਼ਹਿਰ ਦੇ ਨਾਲ ਲੱਗਦੀ ਸੜਕ ਦਾ ਅਤਿ ਮੰਦਾ ਹਾਲ ਹੈ | ਇਸ ਸੜਕ ਤੋਂ ਦੀ ਹੋ ਕੇ ਲੰਘਣ ਵਾਲੇ ਲੋਕਾਂ ਦੀ ਜਿੰਦਗੀ ਨਰਕ ਭਰੀ ਬਣੀ ਪਈ ਹੈ | ਬਾਰਸ਼ ਦੇ ਖੜੇ ਪਾਣੀ ਕਾਰਨ ਅੱਜ ਜਿਆਦਾਤਰ ਸਕੂਲੀ ਬੱਚੇ ਸਕੂਲਾਂ ਵਿਚ ਨਹੀਂ ਗਏ ਅਤੇ ਇਕ ਤਰ੍ਹਾਂ ਨਾਲ ਸੱਤਾਧਾਰੀ ਧਿਰ ਦੀ ਕੁੰਭਕਰਨੀ ਨੀਂਦ ਕਾਰਨ ਬੱਚਿਆਂ ਦਾ ਭਵਿੱਖ ਪਾਣੀ ਵਿਚ ਡੁੱੱਬਣ ਕਿਨਾਰੇ ਪਹੁੰਚਿਆ ਪਿਆ ਹੈ | ਸ. ਕੰਬੋਜ਼ ਨੇ ਦੱਸਿਆ ਕਿ ਇਸੇ ਪਿੰਡ ਵਿਚ ਬੀਤੇ ਸਾਲ ਬਾਰਸ਼ ਦਾ ਗੰਦੇ ਪਾਣੀ ਲੋਕਾਂ ਦੇ ਘਰਾਂ ਵਿਚ ਜਾ ਵੜਿਆ ਸੀ ਅਤੇ ਇਸੇ ਕਾਰਨ ਡਾਇਰੀਆ ਫੈਲ ਗਿਆ ਸੀੇ ਜਿਸ ਕਾਰਨ ਕਈ ਮੋਤਾਂ ਹੋ ਗਈਆਂ ਸਨ | ਇਸ ਤੋਂ ਬਾਅਦ ਸਰਕਾਰ ਨੇ ਅੱਖਾਂ 'ਤੇ ਬੰਨੀ ਪੱਟੀ ਖੋਲੀ ਸੀ ਅਤੇ ਪਿੰਡ ਵਿਚ ਮੈੇੇਡੀਕਲ ਕੈਂਪ ਲਾ ਕੇ ਖਾਨਾ ਪੂਰਤੀ ਜਿਹੀ ਕੀਤੀ ਸੀ, ਕੰਬੋਜ਼ ਨੇ ਕਿਹਾ ਕਿ ਜਿਹੜੇ ਲੋਕੀ ਬਾਰਸ਼ ਦੇ ਗੰਦੇ ਪਾਣੀ ਕਾਰਨ ਅਣਆਈ ਮੋਤ ਮਾਰੇ ਗਏ ਸਨ ਉਨ੍ਹਾਂ ਦਾ ਕੌਣ ਜਿੰਮੇਵਾਰ ਹੈ | ਉਨ੍ਹਾਂ ਨੇ ਕਿਹਾ ਕਿ ਪ੍ਰਸ਼ਾਸ਼ਨ ਅਤੇ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਤੋਂ ਵੀ ਭੱਜ ਰਹੇ ਹਨ | ਸ. ਕੰਬੋਜ਼ ਨੇ ਦੱਸਿਆ ਕਿ ਹੁਣ ਵੀ ਪਾਣੀ ਲੋਕਾਂ ਦੇ ਘਰਾਂ ਅਤੇ ਗਲੀਆਂ ਵਿਚ ਦਾਖਲ ਹੋਇਆ ਪਿਆ ਹੈ | ਇਸ ਕਾਰਨ ਕਿਸੇ ਵਕਤ ਵੀ ਮਲੇਰੀਆ, ਡਾਇਰੀਆਂ ਜਾਂ ਕੋਈ ਹੋਰ ਘਾਤਕ ਬੀਮਾਰੀ ਸਿਰ ਚੁੱੱਕ ਸਕਦੀ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਅੱਖਾਂ 'ਤੇ ਬੰਨ੍ਹੀ ਪੱਟੀ ਨਾ ਖੋਲ੍ਹੀ ਤਾਂ ਕਾਂਗਰਸ ਪਾਰਟੀ ਵੱਡੇ ਪੱਧਰ 'ਤੇ ਮੋਰਚਾ ਖੋਲ੍ਹ ਦੇਵੇਗੀ | ਇਸ ਮੌਕੇ ਬਲਾਕ ਸੰਮਤੀ ਮੈਂਬਰ ਸੰਨੀ, ਸਾਬਕਾ ਸਰਪੰਚ ਗੌਰਵ, ਮਲਕੀਤ ਸਿੰਘ ਉਪਲਹੇੜੀ, ਗੁਰਪ੍ਰੀਤ ਸਿੰਘ ਜੰਡੋਲੀ ਅਤੇ ਸਾਬਕਾ ਸਰਪੰਚ ਰਣਜੀਤ ਅਤੇ ਹੋਰ ਪਾਰਟੀ ਵਰਕਰ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਰਾਸ਼ਟਰੀ ਸੜਕ ਸੁਰੱਖਿਆ ਮਿਸ਼ਨ ਤਹਿਤ ਆਰ.ਟੀ.ਓ. ਪਟਿਆਲਾ ਵਲੋਂ ਸੜਕ ਜਾਗਰੂਕਤਾ ਮੁਹਿੰਮ ਅਗਲੀ ਖ਼ਬਰ ਮਾਣਕਪੁਰ ਦੇ ਸਰਕਾਰੀ ਸਕੂਲ ਨੂੰ ਜਾਂਦੇ ਰਸਤੇ ਦੀ ਹਾਲਤ ਖ਼ਰਾਬ ਹੋਣ ਕਾਰਨ ਬੱਚੇ ਖੇਤਾਂ 'ਚੋਂ ਲੰਘ ਕੇ ਜਾਣ ਲਈ ਹੋ ਰਹੇ...
Ad Position 24