10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-02-2026

ਡੀ. ਸੀ. ਪਟਿਆਲਾ ਵਲੋਂ ਫ਼ੀਲਖ਼ਾਨਾ ਦੇ ਵਿਦਿਆਰਥੀ ਸਨਮਾਨਿਤ

Ad Position 21
repet_subhas-goyals [Copy P29]
ਅਜੀਤ ਡੈਸਕ 01-02-2026
ਪਟਿਆਲਾ, 31 ਜਨਵਰੀ (ਧਰਮਿੰਦਰ ਸਿੰਘ ਸਿੱਧੂ)-ਡਿਪਟੀ ਕਮਿਸ਼ਨਰ ਪਟਿਆਲਾ ਵਰਜਿਤ ਵਾਲੀਆ ਨੇ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਪਟਿਆਲਾ ਦੇ ਦੋ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ | ਸਾਲ 2026-27 ਦੀ ਨਵੀਂ ਦਾਖਲਾ ਮੁਹਿੰਮ ਦੀ ਸਰਕਾਰੀ ਐਲੀਮੈਂਟਰੀ ਸਕੂਲ ਮਾਡਲ ਟਾਊਨ ਵਿਖੇ ਸ਼ੁਰੂਆਤ ਮੌਕੇ ਡਿਪਟੀ ਕਮਿਸ਼ਨਰ ਨੇ ਫ਼ੀਲਖ਼ਾਨਾ ਸਕੂਲ ਦੀ ਸਿਮਰਨ ਜਿਸ ਨੇ ਦਸਵੀਂ ਸ਼੍ਰੇਣੀ ਦੀ ਪ੍ਰੀਖਿਆ 2025-26 ਦੌਰਾਨ ਪੰਜਾਬ ਦੀ ਮੈਰਿਟ ਵਿਚ 650 ਅੰਕਾਂ 'ਚੋਂ 633 ਅੰਕ ਲੈ ਕੇ 17ਵਾਂ ਸਥਾਨ ਹਾਸਿਲ ਕੀਤਾ ਸੀ ਅਤੇ ਜ਼ਿਲੇ੍ਹ ਵਿਚ ਦੂਜਾ, ਉਸ ਨੂੰ 11 ਹਜ਼ਾਰ ਰੁਪਏ ਦਾ ਚੈੱਕ ਦੇ ਕੇ ਉਸ ਦਾ ਸਨਮਾਨ ਕੀਤਾ ਗਿਆ, ਫ਼ੀਲਖ਼ਾਨਾ ਦੇ ਹੀ ਵਿਦਿਆਰਥੀ ਗਗਨਦੀਪ ਜਿਸ ਨੇ ਦਸਵੀਂ ਜਮਾਤ ਵਿਚ 650 ਅੰਕਾਂ ਵਿਚੋਂ 625 ਅੰਕ ਪ੍ਰਾਪਤ ਕੀਤੇ ਸਨ, ਉਸ ਨੂੰ ਵੀ 11 ਹਜ਼ਾਰ ਰੁਪਏ ਦੇ ਚੈੱਕ ਨਾਲ ਸਨਮਾਨਿਤ ਕੀਤਾ ਗਿਆ | ਦਸਣਯੋਗ ਹੈ ਕਿ ਇਹ ਵਿਦਿਆਰਥੀ ਸਕੂਲ ਆਫ਼ ਐਮੀਨੈਂਸ ਫ਼ੀਲਖ਼ਾਨਾ ਦੇ ਵਿਚ ਹਿਉਮੈਨਟੀਜ ਅਤੇ ਨਾਨ ਮੈਡੀਕਲ ਦੀ ਸਿੱਖਿਆ ਲੈ ਰਹੇ ਹਨ, ਇਸ ਮੌਕੇ ਸਕੂਲ ਦੇ ਸਟੇਟ ਅਵਾਰਡੀ ਪਿ੍ੰਸੀਪਲ ਡਾ. ਰਜਨੀਸ਼ ਗੁਪਤਾ ਨੇ ਪੰਜਾਬ ਸਰਕਾਰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਵਿਸ਼ੇਸ਼ ਧੰਨਵਾਦ ਕੀਤਾ | ਉਨ੍ਹਾਂ ਨੇ ਦੱਸਿਆ ਕਿ ਸਿਮਰਨ ਦੀ ਦੋ ਸਾਲ ਦੀ ਪੜ੍ਹਾਈ ਦਾ ਖਰਚਾ ਸਕੂਲ ਵਲੋਂ ਕੀਤਾ ਜਾ ਰਿਹਾ ਹੈ, ਉਨ੍ਹਾਂ ਨੇ ਇਹ ਵੀ ਕਿਹਾ ਕਿ ਸਕੂਲ ਦੇ ਸਮੁੱਚੇ ਸਟਾਫ਼ ਵਲੋਂ ਵੱਖਰੇ ਤੌਰ 'ਤੇ ਵਿਦਿਆਰਥੀਆਂ ਦੇ ਮੈਰਿਟ ਵਿਚ ਆਉਣ 'ਤੇ ਨਗਦ ਇਨਾਮ ਦੇ ਕੇ ਸਨਮਾਨ ਕੀਤਾ ਜਾਂਦਾ ਹੈ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਲੈਕਚਰਾਰ ਮਨੋਜ ਥਾਪਰ, ਸੀਨੀਅਰ ਲੈਕਚਰਾਰ ਚਰਨਜੀਤ ਸਿੰਘ, ਲੈਕਚਰਾਰ ਹਰਪ੍ਰੀਤ, ਰਵਿੰਦਰ ਸਿੰਘ ਰਵੀ, ਡਾ. ਪਰਮਿੰਦਰ ਡਾ. ਮੋਨੀਸਾ, ਡਾ. ਮੋਨਾ ਦੇਵਗਨ ਅਤੇ ਸਟਾਫ਼ ਦੇ ਕਈ ਅਧਿਆਪਕਾਂ ਨੇ ਪ੍ਰੋਗਰਾਮ ਦੇ ਵਿਚ ਸ਼ਮੂਲੀਅਤ ਕੀਤੀ |
Ad Position 22
No active advertisement
ਪਿਛਲੀ ਖ਼ਬਰ ਸ੍ਰੀ ਪੀ. ਐਮ. ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦਾ ਸਾਲਾਨਾ ਤੇ ਇਨਾਮ ਵੰਡ ਸਮਾਗਮ ਅਗਲੀ ਖ਼ਬਰ ਅਕਾਲੀ ਦਲ ਪੁਨਰ ਸੁਰਜੀਤ ਦੀ ਜ਼ਿਲ੍ਹਾ ਵਾਰ ਮੀਟਿੰਗ ਨੇ ਧਾਰਿਆ ਰੈਲੀ ਦਾ ਰੂਪ
Ad Position 24