10-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਗ੍ਰਾਮ ਪੰਚਾਇਤ ਪਿੰਡ ਬਹਿਲ ਦੇ ਹੱਥੋਂ ਜ਼ਮੀਨ ਵੀ ਗਈ, ਯੂਨੀਵਰਸਿਟੀ ਵੀ ਨਾ ਬਣੀ

ਭੁੱਨਰਹੇੜੀ, 10 ਸਤੰਬਰ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਬਹਿਲ ਨੂੰ ਉੱਚ ਸਿੱਖਿਆ ਦੇ ਕੇਂਦਰ ਵਜੋਂ ਵਿਕਸਤ ਕਰਨ ਤੇ ਇਲਾਕੇ ਦੇ ਨੌਜਵਾਨਾਂ ਨੂੰ ਘਰ ਦੇ ਨੇੜੇ ਉੱਚ ਸਿੱਖਿਆ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਲਈ ਦਿੱਤੀ ਗਈ 10 ਏਕੜ ਜ਼ਮੀਨ ਦਾ ਮਾਮਲਾ ਹੁਣ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਯੂਨੀਵਰਸਿਟੀ ਦੀ ਇਮਾਰਤ ਬਣਾਉਣ ਲਈ ਦਿੱਤੀ ਗਈ ਜ਼ਮੀਨ ’ਤੇ ਲੰਮਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਇਕ ਇਟ ਵੀ ਨਹੀਂ ਲੱਗੀ, ਜਿਸ ਕਾਰਨ ਪੰਚਾਇਤ ਤੇ ਪਿੰਡ ਵਾਸੀਆਂ ਵਿਚ ਨਿਰਾਸ਼ਤਾ ਪਾਈ ਜਾ ਰਹੀ ਹੈ।

Ad Position 21
repet_subhas-goyals [Copy P29]
ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਬਣਾਉਣ ਲਈ ਖਾਲੀ ਪਈ ਜ਼ਮੀਨ। ਤਸਵੀਰ : ਧਨਵੰਤ ਸਿੰਘ 11-09-2026
ਭੁੱਨਰਹੇੜੀ, 10 ਸਤੰਬਰ (ਧਨਵੰਤ ਸਿੰਘ)-ਹਲਕਾ ਸਨੌਰ ਦੇ ਪਿੰਡ ਬਹਿਲ ਨੂੰ ਉੱਚ ਸਿੱਖਿਆ ਦੇ ਕੇਂਦਰ ਵਜੋਂ ਵਿਕਸਤ ਕਰਨ ਤੇ ਇਲਾਕੇ ਦੇ ਨੌਜਵਾਨਾਂ ਨੂੰ ਘਰ ਦੇ ਨੇੜੇ ਉੱਚ ਸਿੱਖਿਆ ਦੀਆਂ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਪਿੰਡ ਦੀ ਗ੍ਰਾਮ ਪੰਚਾਇਤ ਵਲੋਂ ਜਗਤ ਗੁਰੂ ਨਾਨਕ ਦੇਵ ਪੰਜਾਬ ਰਾਜ ਓਪਨ ਯੂਨੀਵਰਸਿਟੀ ਲਈ ਦਿੱਤੀ ਗਈ 10 ਏਕੜ ਜ਼ਮੀਨ ਦਾ ਮਾਮਲਾ ਹੁਣ ਸਵਾਲਾਂ ਦੇ ਘੇਰੇ ਵਿਚ ਆ ਗਿਆ ਹੈ। ਯੂਨੀਵਰਸਿਟੀ ਦੀ ਇਮਾਰਤ ਬਣਾਉਣ ਲਈ ਦਿੱਤੀ ਗਈ ਜ਼ਮੀਨ ’ਤੇ ਲੰਮਾ ਸਮਾਂ ਬੀਤਣ ਦੇ ਬਾਵਜੂਦ ਅਜੇ ਤੱਕ ਇਕ ਇਟ ਵੀ ਨਹੀਂ ਲੱਗੀ, ਜਿਸ ਕਾਰਨ ਪੰਚਾਇਤ ਤੇ ਪਿੰਡ ਵਾਸੀਆਂ ਵਿਚ ਨਿਰਾਸ਼ਤਾ ਪਾਈ ਜਾ ਰਹੀ ਹੈ। ਜਸਦੇਵ ਇੰਘ ਜੱਸਾ ਬਹਿਲ ਅਨੁਸਾਰ ਪੰਚਾਇਤ ਵਲੋਂ ਕੁੱਲ 10 ਏਕੜ ਜ਼ਮੀਨ ਯੂਨੀਵਰਸਿਟੀ ਨੂੰ ਇਸ ਮੰਤਵ ਲਈ ਦਿੱਤੀ ਗਈ ਕਿ ਇਲਾਕੇ ਦੀ ਤਰੱਕੀ ਹੋਵੇਗੀ ਤੇ ਗਿਆਨ ਦੇ ਕੇਂਦਰ ਤੋਂ ਬੱਚਿਆਂ ਦਾ ਭਵਿੱਖ ਬਣੇਗਾ, ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਵੀ ਮਿਲੇਗਾ, ਪਰ ਸਾਡੇ ਪੱਲੇ ਫਿਲਹਾਲ ਕੁਝ ਵੀ ਨਹੀਂ ਪਿਆ। ਦਸ ਏਕੜ ਜ਼ਮੀਨ ਵੀ ਚਲੀ ਗਈ। ਉਨ੍ਹਾਂ ਕਿਹਾ ਕਿ 6 ਏਕੜ ਜ਼ਮੀਨ ’ਤੇ ਯੂਨੀਵਰਸਿਟੀ ਦੀ ਇਮਾਰਤ, ਪਾਰਕਿੰਗ ਅਤੇ ਪਾਰਕ ਆਦਿ ਬਣਾਏ ਜਾਣ ਦੀ ਯੋਜਨਾ ਸੀ, ਜਦਕਿ ਬਾਕੀ 4 ਏਕੜ ਜ਼ਮੀਨ ਪਿੰਡ ਦੇ ਖੇਡ ਮੈਦਾਨ ਲਈ ਰਾਖਵੀਂ ਰੱਖੀ ਗਈ। ਜ਼ਮੀਨ ਦੇ ਤਬਾਦਲੇ ਨਾਲ ਸੰਬੰਧਿਤ ਇੰਤਕਾਲ ਅਤੇ ਹੋਰ ਕਾਰਵਾਈਆਂ ਵੀ ਮੁਕੰਮਲ ਤੁਰੰਤ ਹੋ ਗਏ, ਪਰ ਇਸ ਦੇ ਬਾਵਜੂਦ ਯੂਨੀਵਰਸਿਟੀ ਦੀ ਉਸਾਰੀ ਅਤੇ ਲੋੜੀਂਦੇ ਕੰਮ ਨਹੀਂ ਹੋ ਰਹੇ, ਜਿਸ ਕਾਰਨ ਪੰਚਾਇਤ ਮੈਂਬਰ ਆਪਣੇ ਆਪ ਨੂੰ ਲੁਟੇ ਗਏ ਮਹਿਸੂਸ ਕਰ ਰਹੇ ਹਨ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪੰਚਾਇਤ ਨੇ ਇਹ ਜ਼ਮੀਨ ਇਸ ਉਮੀਦ ਨਾਲ ਦਿੱਤੀ ਸੀ ਕਿ ਇੱਥੇ ਯੂਨੀਵਰਸਿਟੀ ਦੀ ਸਥਾਪਨਾ ਹੋਵੇਗੀ, ਜਿਸ ਨਾਲ ਨਾ ਸਿਰਫ਼ ਬਹਿਲ ਸਗੋਂ ਆਸ-ਪਾਸ ਦੇ ਪਿੰਡਾਂ ਦੇ ਵਿਦਿਆਰਥੀਆਂ ਨੂੰ ਵੀ ਉੱਚ ਸਿੱਖਿਆ ਦੀਆਂ ਸਹੂਲਤਾਂ ਮਿਲਣਗੀਆਂ। ਯੂਨੀਵਰਸਿਟੀ ਬਣਨ ਨਾਲ ਇਲਾਕੇ ਵਿਚ ਵਿਦਿਅਕ ਗਤੀਵਿਧੀਆਂ ਵਧਣ ਦੇ ਨਾਲ-ਨਾਲ ਰੁਜ਼ਗਾਰ ਅਤੇ ਹੋਰ ਆਰਥਿਕ ਸਰਗਰਮੀਆਂ ਨੂੰ ਵੀ ਹੁਲਾਰਾ ਮਿਲਣ ਦੀ ਉਮੀਦ ਬਣੀ ਸੀ, ਪਰ ਉਸਾਰੀ ਸ਼ੁਰੂ ਨਾ ਹੋਣ ਕਾਰਨ ਇਹ ਉਮੀਦਾਂ ਅਧੂਰੀਆਂ ਰਹਿ ਗਈਆਂ ਹਨ। ਇਸ ਮਾਮਲੇ ਦਾ ਇਕ ਹੋਰ ਪੱਖ ਇਹ ਵੀ ਹੈ ਕਿ ਪੰਚਾਇਤ ਵਲੋਂ ਦਿੱਤੀ ਗਈ ਜ਼ਮੀਨ ਤੋਂ ਹੋਣ ਵਾਲੀ ਆਮਦਨ ਵੀ ਬੰਦ ਹੋ ਚੁੱਕੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਜ਼ਮੀਨ ਯੂਨੀਵਰਸਿਟੀ ਦੇ ਮੰਤਵ ਲਈ ਵਰਤੀ ਜਾਣੀ ਸੀ ਤਾਂ ਇਸ ਸੰਬੰਧੀ ਉਸਾਰੀ ਦਾ ਕੰਮ ਵੀ ਨਿਰਧਾਰਤ ਸਮੇਂ ਵਿਚ ਸ਼ੁਰੂ ਹੋਣੇ ਚਾਹੀਦੇ ਸਨ। ਹੁਣ ਹਾਲਾਤ ਇਹ ਹਨ ਕਿ ਕੀਮਤੀ ਪੰਚਾਇਤੀ ਜ਼ਮੀਨ ਤਾਂ ਦਿੱਤੀ ਜਾ ਚੁੱਕੀ ਹੈ ਪਰ ਜਿਸ ਮੰਤਵ ਲਈ ਇਹ ਫ਼ੈਸਲਾ ਲਿਆ ਗਿਆ ਸੀ, ਉਹ ਮੰਤਵ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਪਿੰਡ ਵਾਸੀਆਂ ਵਿਚ ਇਹ ਸਵਾਲ ਵੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਕਿ ਜੇਕਰ ਯੂਨੀਵਰਸਿਟੀ ਦੀ ਇਮਾਰਤ ਹੀ ਨਹੀਂ ਬਣਨੀ ਤਾਂ ਪੰਚਾਇਤ ਦੀ ਕੀਮਤੀ ਜ਼ਮੀਨ ਦੇਣ ਦਾ ਪਿੰਡ ਨੂੰ ਵਾਪਿਸ ਕੀਤੀ ਜਾਵੇ। ਬਹਿਲ ਦੇ ਵਾਸੀ ਹਰਬੰਸ ਸਿੰਘ, ਮੋਹਨ ਸਿੰਘ, ਪਰਮਜੀਤ ਸਿੰਘ ਸੁਲਤਾਨ ਸਿੰਘ ਅਤੇ ਅਵਤਾਰ ਸਿੰਘ ਨੇ ਕਿਹਾ ਕਿ ਪਿੰਡ ਨੂੰ ਯੂਨੀਵਰਸਿਟੀ ਮਿਲਣ ਦੀ ਆਸ ਵਿਚ ਜ਼ਮੀਨ ਦਿੱਤੀ ਗਈ ਸੀ ਪਰ ਅੱਜ ਦੀ ਸਥਿਤੀ ਨੂੰ ਵੇਖਦਿਆਂ ਲੋਕਾਂ ਵਿਚ ਇਹ ਭਾਵਨਾ ਪੈਦਾ ਹੋ ਰਹੀ ਹੈ ਕਿ ਜ਼ਮੀਨ ਵੀ ਚੱਲੀ ਗਈ ਤੇ ਯੂਨੀਵਰਸਿਟੀ ਵੀ ਨਹੀਂ ਬਣੀ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਬਹਿਲ ਵਿਚ ਯੂਨੀਵਰਸਿਟੀ ਲਈ ਦਿੱਤੀ ਗਈ ਜ਼ਮੀਨ ਦੀ ਮੌਜੂਦਾ ਸਥਿਤੀ ਸਪਸ਼ਟ ਕੀਤੀ ਜਾਵੇ। ਇੱਥੇ ਯੂਨੀਵਰਸਿਟੀ ਦਾ ਪ੍ਰਾਜੈਕਟ ਦੀ ਉਸਾਰੀ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪੰਚਾਇਤ ਵਲੋਂ ਜ਼ਮੀਨ ਦੇਣ ਪਿੱਛੇ ਜੋ ਉਦੇਸ਼ ਸੀ, ਉਸ ਨੂੰ ਪੂਰਾ ਕਰਨਾ ਸਰਕਾਰ ਅਤੇ ਸੰਬੰਧਿਤ ਵਿਭਾਗ ਦੀ ਜ਼ਿੰਮੇਵਾਰੀ ਬਣਦੀ ਹੈ। ਨਾਲ ਹੀ 4 ਏਕੜ ਖੇਡ ਮੈਦਾਨ ਵਾਲੀ ਜ਼ਮੀਨ ਨੂੰ ਵੀ ਵਿਕਸਤ ਕਰਕੇ ਨੌਜਵਾਨਾਂ ਨੂੰ ਖੇਡ ਸਹੂਲਤਾਂ ਦੇਣ ਦੀ ਮੰਗ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਪੀੜਤ ਪਰਿਵਾਰ ਨੇ ਨਾਭਾ ਦੇ ਡਾਕਟਰ ਸ਼ਾਮ ਸਿੰਘ ’ਤੇ ਲਾਪਰਵਾਹੀ ਦੇ ਲਗਾਏ ਦੋਸ਼ ਅਗਲੀ ਖ਼ਬਰ ਸਰਕਾਰੀ ਰਾਜਿੰਦਰਾ ਹਸਪਤਾਲ ’ਚ ਡਾਕਟਰ ਤੇ ਮਸ਼ੀਨਰੀ ਦੀ ਘਾਟ ਪੂਰੀ ਕੀਤੀ ਜਾਵੇ- ਜਥੇ: ਬਘੌਰਾ
Ad Position 24