17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੀਆਂ ਬਾਰ ਐਸੋਸੀਏਸ਼ਨਾਂ ਵਲੋਂ ਤਿੰਨ ਦਿਨਾ ਸੂਬਾ ਪੱਧਰੀ ਹੜਤਾਲ ਦਾ ਐਲਾਨ

Ad Position 21
No active advertisement
ਅਜੀਤ ਡੈਸਕ 05-02-2026
ਸਮਾਣਾ, 4 ਫਰਵਰੀ (ਸਾਹਿਬ ਸਿੰਘ)-ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਕੀਲਾਂ ਨੇ ਇੱਕਜੁੱਟ ਹੋ ਕੇ ਵੱਡਾ ਫ਼ੈਸਲਾ ਲਿਆ ਹੈ | ਅੱਜ ਹੋਈ ਸੂਬਾ ਪੱਧਰੀ ਵਰਚੂਅਲ ਮੀਟਿੰਗ ਵਿਚ ਸਾਰੀਆਂ ਬਾਰ ਐਸੋਸੀਏਸ਼ਨਾਂ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਦਿਆਂ 5 ਫਰਵਰੀ ਤੋਂ 7 ਫਰਵਰੀ ਤੱਕ ਸੂਬਾ ਪੱਧਰੀ ਹੜਤਾਲ ਦਾ ਐਲਾਨ ਕੀਤਾ ਹੈ | ਇਹ ਅੰਦੋਲਨ ਮੁੱਖ ਤੌਰ 'ਤੇ ਤਿੰਨ ਮੁੱਦਿਆਂ ਵਿਰੁੱਧ ਹੈ ਜਿੰਨਾਂ 'ਚ ਹੇਠਲੀਆਂ ਅਦਾਲਤਾਂ ਲਈ ਐਕਸ਼ਨ ਪਲਾਨ ਕੇਸਾਂ ਦੀ ਨੀਤੀ, ਲੀਗਲ ਏਡ ਡਿਫੈਂਸ ਕੌਂਸਲ ਸਿਸਟਮ ਤੇ ਗ੍ਰਾਮੀਣ ਨਿਆਂਆਲਿਆਂ ਦੀ ਸਥਾਪਨਾ ਮੁੱਦੇ ਸ਼ਾਮਲ ਹਨ | ਵਕੀਲਾਂ ਦਾ ਕਹਿਣਾ ਹੈ ਕਿ ਇਹ ਤਿੰਨੇ ਫ਼ੈਸਲੇ ਵਕੀਲਾਂ ਦੀ ਆਜ਼ਾਦੀ, ਇੱਜ਼ਤ ਤੇ ਵਕਾਲਤ ਪੈਸੇ ਦੇ ਭਵਿੱਖ ਨੂੰ ਖ਼ਤਰੇ 'ਚ ਪਾ ਰਹੇ ਹਨ | ਇਸ ਲਈ ਸਾਰੇ ਮੈਂਬਰਾਂ ਨੂੰ ਸਖ਼ਤੀ ਨਾਲ ਇਸ ਕਾਲ ਦੀ ਪਾਲਣਾ ਕਰਨ, ਕੋਰਟ ਕੰਪਲੈਕਸਾਂ 'ਚ ਧਰਨੇ ਦੇਣ ਤੇ ਪੂਰਾ ਸਹਿਯੋਗ ਦੇਣ ਦੀ ਅਪੀਲ ਕੀਤੀ ਗਈ ਹੈ | ਬਾਰ ਨੇ ਆਪਣਾ ਨਾਅਰਾ ਬਾਰ ਦੀ ਏਕਤਾ ਹੀ ਬਾਰ ਦੀ ਤਾਕਤ ਹੈ, ਦੁਹਰਾਇਆ ਹੈ | ਪੰਜਾਬ ਦੇ ਵਕੀਲ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਇਸ ਅੰਦੋਲਨ ਵਿੱਚ ਵੱਧ ਤੋਂ ਵੱਧ ਸ਼ਮੂਲੀਅਤ ਕਰਕੇ ਵਕਾਲਤ ਪੈਸੇ ਦੀ ਰੱਖਿਆ ਕਰਨ | ਇਸ ਹੜਤਾਲ ਦੌਰਾਨ ਅਦਾਲਤਾਂ ਵਿੱਚ ਕੰਮਕਾਜ ਪ੍ਰਭਾਵਿਤ ਹੋ ਸਕਦਾ ਹੈ, ਜਿਸ ਕਰਕੇ ਲੋਕਾਂ ਨੂੰ ਵੀ ਸਹਿਯੋਗ ਦੀ ਅਪੀਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਚੂਰਾ ਪੋਸਤ ਸਮੇਤ ਔਰਤ ਕਾਬੂ ਅਗਲੀ ਖ਼ਬਰ ਚੇਅਰਮੈਨ ਹਰਪਾਲ ਜੁਨੇਜਾ ਵਲੋਂ ਬੋਰਡ ਆਫ਼ ਡਾਇਰੈਕਟਰਜ਼ ਦੀ ਬੈਠਕ ਮੌਕੇ ਅਹਿਮ ਫ਼ੈਸਲੇ
Ad Position 24