16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਪਸ਼ੂ ਪਾਲਣ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ 26 ਨੂੰ ਲਗਾਇਆ ਜਾਵੇਗਾ ਰੋਸ ਧਰਨਾ

ਨਾਭਾ, 16 ਨਵੰਬਰ (ਵਰਿੰਦਰ ਵਰਮਾ)-ਪਸ਼ੂ ਪਾਲਣ ਮੁਲਾਜ਼ਮ ਯੂਨੀਅਨ ਦੀ ਅਹਿਮ ਮੀਟਿੰਗ ਪ੍ਰਧਾਨ ਚਮਕੌਰ ਸਿੰਘ ਧਾਰੋਂਕੀ ਅਤੇ ਜਰਨਲ ਸਕੱਤਰ ਸੁਭਾਸ਼ ਨਿਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਧਾਰੋਂਕੀ ਤੇ ਜਰਨਲ ਸਕੱਤਰ ਸੁਭਾਸ਼ ਨਿਸ਼ਾਦ ਨੇ ਕਿਹਾ ਕਿ ਅਸੀਂ ਪਸ਼ੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਵਿਚ 25/30 ਸਾਲਾ ਤੋਂ ਲਗਾਤਾਰ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਆ ਰਹੇ ਹਾਂ ਪਰ ਸਾਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 17-11-2026
ਨਾਭਾ, 16 ਨਵੰਬਰ (ਵਰਿੰਦਰ ਵਰਮਾ)-ਪਸ਼ੂ ਪਾਲਣ ਮੁਲਾਜ਼ਮ ਯੂਨੀਅਨ ਦੀ ਅਹਿਮ ਮੀਟਿੰਗ ਪ੍ਰਧਾਨ ਚਮਕੌਰ ਸਿੰਘ ਧਾਰੋਂਕੀ ਅਤੇ ਜਰਨਲ ਸਕੱਤਰ ਸੁਭਾਸ਼ ਨਿਸ਼ਾਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦਿਆਂ ਚਮਕੌਰ ਸਿੰਘ ਧਾਰੋਂਕੀ ਤੇ ਜਰਨਲ ਸਕੱਤਰ ਸੁਭਾਸ਼ ਨਿਸ਼ਾਦ ਨੇ ਕਿਹਾ ਕਿ ਅਸੀਂ ਪਸ਼ੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਵਿਚ 25/30 ਸਾਲਾ ਤੋਂ ਲਗਾਤਾਰ ਨਿਗੂਣੀਆਂ ਤਨਖ਼ਾਹਾਂ ’ਤੇ ਕੰਮ ਕਰਦੇ ਆ ਰਹੇ ਹਾਂ ਪਰ ਸਾਨੂੰ ਅਜੇ ਤੱਕ ਪੱਕਾ ਨਹੀਂ ਕੀਤਾ ਗਿਆ। ਉਨ੍ਹਾਂ ਆਖਿਆ ਕਿ ਹੋ ਰਹੀ ਅੰਤਾਂ ਦੀ ਮਹਿੰਗਾਈ ਵਿਚ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਤੇ ਘਰ ਦਾ ਗੁਜ਼ਾਰਾ ਬਿਲਕੁਲ ਨਹੀਂ ਚੱਲ ਰਿਹਾ ਹੈ। ਮਾਨਯੋਗ ਹਾਈਕੋਰਟ ਦਾ ਫ਼ੈਸਲਾ ਵੀ ਬਰਾਬਰ ਕੰਮ ਬਰਾਬਰ ਤਨਖ਼ਾਹ ਵੀ ਲਾਗੂ ਨਹੀਂ ਕੀਤਾ ਗਿਆ। ਸਤਨਾਮ ਸਿੰਘ ਬਿਸ਼ਨਪੁਰਾ ਤੇ ਸ਼ਮਸ਼ੇਰ ਸਿੰਘ ਥੂਹੀ ਨੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਅੰਦਰ 1183 ਆਸਾਮੀਆਂ ਦਰਜਾ ਚਾਰ ਦੀਆਂ ਭਰੀਆਂ ਜਾ ਰਹੀਆਂ ਹਨ। ਇਨ੍ਹਾਂ ਆਸਾਮੀਆਂ ’ਤੇ ਸਾਨੂੰ ਪਹਿਲ ਦੇ ਅਧਾਰ ’ਤੇ ਪੱਕਾ ਕੀਤਾ ਜਾਵੇ। ਇਹ ਅਸੀਂ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ ਜੇਕਰ ਉਪਰੋਕਤ ਮੰਗਾਂ ਦਾ ਹੱਲ ਨਹੀਂ ਕੀਤਾ ਤਾਂ ਅਸੀਂ 26 ਨਬੰਵਰ ਨੂੰ ਸਵੇਰੇ 10 ਵਜੇ ਪਸ਼ੂ ਪਾਲਣ ਵਿਭਾਗ ਸੀਮਨ ਬੈਂਕ ਨਾਭਾ ਦੇ ਗੇਟ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ। ਜਿਸ ਦੀ ਸਾਰੀ ਜ਼ਿੰਮੇਵਾਰੀ ਪਸ਼ੂ ਪਾਲਣ ਵਿਭਾਗ ਦੇ ਅਫ਼ਸਰਾਂ ਦੀ ਅਤੇ ਪੰਜਾਬ ਸਰਕਾਰ ਦੀ ਹੋਵੇਗੀ। ਅੱਜ ਦੀ ਮੀਟਿੰਗ ਵਿਚ ਹੋਰਨਾਂ ਤੋਂ ਇਲਾਵਾ ਰਾਜਿੰਦਰ ਸਿੰਘ, ਸਤਗੁਰ ਸਿੰਘ, ਬਲਵੀਰ ਸਿੰਘ, ਮੁਖਤਿਆਰ ਸਿੰਘ, ਹਰੀ ਚੰਦਰ, ਰਣਜੀਤ ਸਿੰਘ, ਸ੍ਰੀ ਰਾਮ ਸਰਜੂ ਪ੍ਰਸ਼ਾਦ ਆਦਿ ਕਾਮਿਆਂ ਨੇ ਹਿੱਸਾ ਲਿਆ।
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਪਣਾ ਨੈਤਿਕ ਅਧਿਕਾਰ ਗਵਾ ਚੁੱਕੀ ਹੈ-ਬਲਬੀਰ ਸਿੰਘ, ਤਰਨਪ੍ਰੀਤ ਸਿੰਘ ਸੌਦ ਕਿਹਾ, ਕਾਂਗਰਸੀ... ਅਗਲੀ ਖ਼ਬਰ ਟਿਕਟ ਮਿਲੀ ਤਾਂ ਸਨੌਰ ’ਚ ਸਿਹਤ ਤੇ ਸਿੱਖਿਆ ਨੂੰ ਦੇਵਾਂਗੇ ਤਰਜੀਹ : ਧੰਜੂ
Ad Position 24