ਪਟਿਆਲਾ, 4 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਐਲੀਮੈਂਟਰੀ ਅਧਿਆਪਕ ਯੂਨੀਅਨ ਇਕਾਈ ਪਟਿਆਲੇ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਮਨੋਜ ਘਈ ਦੀ ਪ੍ਰਧਾਨਗੀ ਹੇਠ ਹੋਈ | ਇਸ ਮੀਟਿੰਗ 'ਚ 9 ਫਰਵਰੀ ਨੂੰ ਜ਼ਿਲ੍ਹਾ ਸਿੱਖਿਆ ਦਫ਼ਤਰ ਵਿਖੇ ਧਰਨੇ ਦੀ ਤਿਆਰੀਆਂ ਸੰਬੰਧੀ ਗੱਲਬਾਤ ਕੀਤੀ | ਮੀਟਿੰਗ 'ਚ ਆਗੂਆਂ ਵਲੋਂ ਇਹ ਦੱਸਿਆ ਗਿਆ ਕਿ 9 ਤਰੀਕ ਨੂੰ ਦਫ਼ਤਰ ਦਾ ਘਿਰਾਓ ਅਣਮਿਥੇ ਸਮੇਂ ਲਈ ਕੀਤਾ ਜਾਵੇਗਾ | ਪਿਛਲੇ ਕੁੱਝ ਸਮੇਂ ਤੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਾਲੂ ਮਹਿਰਾ ਦਾ ਜਥੇਬੰਦੀ ਦੀਆਂ ਜਾਇਜ਼ ਮੰਗਾਂ ਪ੍ਰਤੀ ਰਵਈਆ ਨਿਰਾਸ਼ਾਜਨਕ ਰਿਹਾ ਹੈ | ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਹਰ ਇਕ ਗੱਲ 'ਤੇ ਟਾਲ-ਮਟੋਲ ਵਾਲਾ ਰਵੱਈਆ ਵਰਤਿਆ ਜਾਂਦਾ ਹੈ | 2 ਫਰਵਰੀ ਨੂੰ ਕੀਤੀ ਜਥੇਬੰਦੀ ਦੀ ਮੀਟਿੰਗ 'ਚ ਜਥੇਬੰਦੀ ਵਲੋਂ ਮੈਡਮ 'ਤੇ ਪੱਖਪਾਤ ਕਰਦੇ ਹੋਏ ਇਕ ਪੱਤਰ ਬਿਨਾਂ ਉੱਚ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਜਾਰੀ ਕਰਨ ਕਰਕੇ ਜਦ ਰੋਸ ਪ੍ਰਗਟ ਕੀਤਾ ਗਿਆ ਤਾਂ ਉਸ ਨੂੰ ਵੇਖਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ ਮੈਡਮ ਸ਼ਾਲੂ ਮਹਿਰਾ ਵਲੋਂ ਉਹ ਪੱਤਰ ਅਗਲੇ ਦਿਨ ਤਿੰਨ ਫਰਵਰੀ ਨੂੰ ਵਾਪਸ ਲੈ ਲਿਆ ਗਿਆ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼ਾਲੂ ਮਹਿਰਾ ਵਲੋਂ ਗਲਤ ਪੱਤਰ ਜਾਰੀ ਕੀਤਾ ਗਿਆ ਸੀ, ਜਿਸ ਤੋਂ ਉਨ੍ਹਾਂ ਦੇ ਪੱਖਪਾਤ ਕਰਨ ਦੀ ਮਨਸਾ ਵੀ ਜ਼ਾਹਿਰ ਹੁੰਦੀ ਹੈ | ਜਥੇਬੰਦੀ ਨੂੰ ਰੋਸ ਹੈ ਕਿ ਜ਼ਿਲ੍ਹੇ ਦੇ ਹੈੱਡ ਟੀਚਰਾਂ ਵਲੋਂ ਆਪਣੀ ਸਨਿਓਰਟੀ ਨੂੰ ਸਹੀ ਕਰਨ ਵਾਸਤੇ ਜਿਹੜੀਆਂ ਅਰਜ਼ੀਆਂ ਦਿੱਤੀਆਂ ਸੀ ਉਨ੍ਹਾਂ 'ਤੇ ਹੁਣ ਤੱਕ ਵੀ ਮੈਡਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਅਤੇ ਜ਼ਿਲ੍ਹੇ ਦੀਆਂ ਸੀ.ਐੱਚ.ਟੀ. ਦੀਆਂ ਸੀਨੀਆਰਤਾ ਸੂਚੀ ਵੀ ਹੁਣ ਤੱਕ ਸੋਧ ਕੇ ਜਾਰੀ ਨਹੀਂ ਕੀਤੀ ਗਈ, ਜਿਸ ਕਰਕੇ ਪਟਿਆਲੇ ਜ਼ਿਲ੍ਹੇ 'ਚ ਐੱਚ.ਟੀ. ਅਤੇ ਸੀ.ਐੱਚ.ਟੀ. ਦੀ ਪ੍ਰਮੋਸ਼ਨਾਂ ਨਹੀਂ ਹੋ ਸਕੀਆਂ | ਜ਼ਿਲ੍ਹਾ ਸਿੱਖਿਆ ਦਫ਼ਤਰ ਵਲੋਂ ਹੈੱਡ ਟੀਚਰ ਗੁਰਮੀਤ ਸਿੰਘ ਜੋ ਕੇ 80 ਫ਼ੀਸਦੀ ਦਿਵਿਆਂਗ ਹਨ ਉਨ੍ਹਾਂ ਨੂੰ 2022 ਤੋਂ ਪ੍ਰਮੋਸ਼ਨ ਦਾ ਲਾਭ ਦੇਣ ਦਾ ਪੱਤਰ ਦਫ਼ਤਰ ਵੱਲ ਜਾਰੀ ਹੋਣ ਦੇ ਬਾਵਜੂਦ ਵੀ ਜ਼ਿਲ੍ਹਾ ਸਿੱਖਿਆ ਦਫ਼ਤਰ ਵਲੋਂ ਨਹੀਂ ਦਿੱਤਾ ਜਾ ਰਿਹਾ | ਇਨ੍ਹਾਂ ਵਰਗੀਆਂ ਹੋਰ ਬਹੁਤ ਮੰਗਾਂ ਨਾ ਪੁਰੀਆ ਹੋਣ ਕਾਰਨ ਜਥੇਬੰਦੀ ਵਲੋਂ ਧਰਨਾ ਲਾਇਆ ਜਾਵੇਗਾ | ਜਥੇਬੰਦੀ ਦੇ ਆਗੂ ਮਨਜੀਤ ਸਿੰਘ, ਅਵਤਾਰ ਮਾਨ ਤੇ ਜਗਮੋਹਨ ਸਿੰਘ ਵਲੋਂ ਸਾਥੀਆਂ ਨੂੰ ਦੱਸਿਆ ਗਿਆ ਕੇ ਜਲਦ ਹੀ ਜਥੇਬੰਦੀ ਸਿੱਖਿਆ ਮੰਤਰੀ ਹਰਜੋਤ ਬੈਂਸ ਨਾਲ ਵੀ ਮੀਟਿੰਗ ਕਰ ਕੇ ਸਾਰੀਆਂ ਮੰਗਾਂ ਜੋ ਜ਼ਿਲ੍ਹਾ ਸਿੱਖਿਆ ਅਫ਼ਸਰ ਵਲੋਂ ਜਾਣਬੁਝ ਕੇ ਰੋਕ ਦਿੱਤੀ ਗਈ ਹੈ ਉਸ ਬਾਰੇ ਜਾਣੂ ਕਰਵਾਇਆ ਜਾਵੇਗਾ | ਇਸ ਮੌਕੇ ਜਨਰਲ ਬੀ.ਸੀ. ਅਧਿਆਪਕ ਮੰਚ ਦੇ ਜਰਨਲ ਸਕੱਤਰ ਪ੍ਰਵੀਨ ਕੁਮਾਰ ਸ਼ਰਮਾ ਅਤੇ ਗਜ਼ਟਿਡ ਐਂਡ ਨਾਨ ਗਜ਼ਟਿਡ ਐੱਸ.ਸੀ.,ਬੀ.ਸੀ. ਇੰਪਲਾਈਜ਼ ਵੈੱਲਫੇਅਰ ਫੈਡਰੇਸ਼ਨ ਪੰਜਾਬ ਪਟਿਆਲਾ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਕਾਲੀ ਵਲੋਂ ਧਰਨੇ ਦਾ ਪੁਰਜ਼ੋਰ ਸਮਰਥਨ ਕਰਨ ਦਾ ਐਲਾਨ ਕੀਤਾ ਗਿਆ | ਇਸ ਤੋਂ ਇਲਾਵਾ ਨਿਤਿਨ ਵਰਮਾ, ਸੰਜੀਵ ਕੋਸ਼ਿਕ, ਜਸਵਿੰਦਰ ਬਾਤਿਸ਼, ਗੁਰਮੀਤ ਸਿੰਘ, ਵਰਿੰਦਰ ਸਿੰਘ, ਜਸਪਾਲ ਸ਼ਰਮਾ, ਹਰਭਗਵਾਨ ਸਿੰਘ, ਰਾਕੇਸ਼ ਸ਼ਰਮਾ, ਮਨਜੀਤ ਸਿੰਘ, ਅਨਿਲ ਸ਼ਰਮਾ, ਕੁਲਦੀਪ ਸਿੰਘ ਚਾਹਲ, ਲਖਵਿੰਦਰ ਸਿੰਘ, ਦਿਨੇਸ਼ ਗੌੜ, ਬਿਕਰਮਜੀਤ ਸਿੰਘ ਭੁੱਲਰ, ਰਵੀ ਕੁਮਾਰ, ਸੁਖਦੇਵ ਭੰਡਾਰੀ, ਹਰਦੀਪ ਸਿੰਘ ਗਿੱਲ, ਸੰਦੀਪ ਕੁਮਾਰ ਛੰਨਾ, ਅਮਨ ਸ਼ਰਮਾ, ਅਮਨਦੀਪ ਸਿੰਘ ਤੇ ਭੁਪਿੰਦਰ ਸਿੰਘ ਆਦਿ ਹਾਜ਼ਰ ਸਨ |