17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਭੁਚਾਲ ਦੀ ਸਥਿਤੀ 'ਚ ਬਚਾਅ ਕਾਰਜਾਂ ਬਾਰੇ ਐਨ.ਡੀ.ਆਰ.ਐਫ. ਵਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਮÏਕ ਡਰਿੱਲ

Ad Position 21
No active advertisement
ਅਜੀਤ ਡੈਸਕ 05-02-2026
ਪਟਿਆਲਾ, 4 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਭੁਚਾਲ ਦੀ ਸਥਿਤੀ ਵਿਚ ਪ੍ਰਭਾਵਸ਼ਾਲੀ ਬਚਾਅ ਕਾਰਜਾਂ ਦੀ ਰਿਹਰਸਲ ਕਰਨ ਲਈ ਐਨ.ਡੀ.ਆਰ.ਐਫ, ਬਠਿੰਡਾ ਦੀ 7ਵੀਂ ਬਟਾਲੀਅਨ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ, ਪਟਿਆਲਾ ਵਿਖੇ ਇੱਕ ਵਿਆਪਕ ਮÏਕ ਡਿ੍ਲ ਕੀਤੀ¢ ਇਸ ਦÏਰਾਨ ਐਨ.ਡੀ.ਆਰ.ਐਫ ਟੀਮ ਨੇ ਭੁਚਾਲ ਕਾਰਨ ਨੁਕਸਾਨੀਆਂ ਇਮਾਰਤਾਂ ਵਿਚ ਫਸੇ ਲੋਕਾਂ ਨੂੰ ਸੁਰੱਖਿਅਤ ਕੱਢਣ ਸਮੇਤ ਮੈਡੀਕਲ ਸਹਾਇਤਾ ਪ੍ਰਦਾਨ ਕਰਨ ਤੋਂ ਇਲਾਵਾ ਕੁਦਰਤੀ ਆਫ਼ਤਾਂ ਸਮੇਂ ਸੰਯਮ ਵਰਤਦੇ ਹੋਏ ਆਪ ਸੁਰੱਖਿਅਤ ਰਹਿਣ ਤੇ ਦੂਜਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਉਪਾਅ ਵੀ ਦੱਸੇ¢ ਡਿਪਟੀ ਕਮਿਸ਼ਨਰ ਵਰਜੀਤ ਵਾਲੀਆ ਨੇ ਐਨ.ਡੀ.ਆਰ.ਐਫ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਡਿਪਟੀ ਕਮਾਂਡੈਂਟ ਦੀਪਕ ਸਿੰਘ ਦੀ ਅਗਵਾਈ ਹੇਠ, ਟੀਮ ਨੇ ਢਹਿ-ਢੇਰੀ ਹੋਈਆਂ ਇਮਾਰਤਾਂ ਨੂੰ ਖਾਲੀ ਕਰਨ, ਸੁਰੱਖਿਅਤ ਅਸੈਂਬਲੀ ਪੁਆਇੰਟਾਂ ਦੀ ਪਛਾਣ ਕਰਨ ਅਤੇ ਭੁਚਾਲ ਸਮੇਂ ਹੰਗਾਮੀ ਸਥਿਤੀ ਦÏਰਾਨ ਤੇਜ਼ੀ ਨਾਲ ਬਚਾਅ ਕਾਰਜਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਦਰਸ਼ਨ ਕੀਤਾ¢ ਐਨ.ਡੀ.ਆਰ.ਐਫ ਟੀਮ ਨੇ ਨਿਕਾਸੀ ਰੂਟਾ ਨੂੰ ਸਾਫ਼ ਕਰਨ, ਨਿੱਜੀ ਸੁਰੱਖਿਆ ਉਪਾਅ ਅਪਣਾਉਣ ਅਤੇ ਮੈਡੀਕਲ ਐਮਰਜੈਂਸੀ ਦਾ ਜਵਾਬ ਦੇਣ ਬਾਰੇ ਜਾਗਰੂਕਤਾ ਵੀ ਪੈਦਾ ਕੀਤੀ¢ ਉਨ੍ਹਾਂ ਨੇ ਆਫ਼ਤਾਂ ਦÏਰਾਨ ਦਿਲ ਦੇ ਦÏਰੇ ਸਮੇਂ ਮਰੀਜ ਨੂੰ ਸੀਪੀਆਰ ਤਕਨੀਕਾਂ ਨਾਲ ਬਣਾਉਟੀ ਸਾਂਹ ਦੇਣ ਦਾ ਪ੍ਰਦਰਸ਼ਨ ਵੀ ਕੀਤਾ¢ ਵਰਜੀਤ ਵਾਲੀਆ ਨੇ 'ਉਮੀਦ ਸਭ ਤੋਂ ਵਧੀਆ ਦੀ ਕਰੋ, ਪਰ ਸਭ ਤੋਂ ਮਾੜੇ ਲਈ ਤਿਆਰ ਰਹੋ' ਦਾ ਮੰਤਰ ਕੁਦਰਤੀ ਆਫ਼ਤਾਂ ਨਾਲ ਨਜਿੱਠਣ ਦਾ ਸਭ ਤੋਂ ਵਧੀਆ ਮੰਤਰ ਹੈ¢ ਉਨ੍ਹਾਂ ਕਿਹਾ ਕਿ ਕਿਸੇ ਵੀ ਹੰਗਾਮੀ ਸਥਿਤੀ ਲਈ ਹਰ ਸਮੇਂ ਦੀ ਤਿਆਰੀ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਦੀ ਕੁੰਜੀ ਹੈ, ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਮੇਸ਼ਾ ਤਿਆਰ ਰਹਿਣਾ ਚਾਹੀਦਾ ਹੈ ਦੇ ਮੱਦੇਨਜ਼ਰ ਡੀ.ਸੀ. ਦਫ਼ਤਰ ਕੰਪਲੈਕਸ ਵਿਖੇ ਇਹ ਮÏਕ ਡਿ੍ਲ ਅਤੇ ਸਿਖਲਾਈ ਸੈਸ਼ਨ ਕਰਵਾਇਆ ਗਿਆ ਹੈ¢ ਉਨ੍ਹਾਂ ਕਿਹਾ ਕਿ ਆਫ਼ਤ ਪ੍ਰਬੰਧਨ ਸਮਰਥਾਵਾਂ ਨੂੰ ਮਜ਼ਬੂਤ ਕਰਨ ਦੇ ਯਤਨਾਂ ਨੂੰ ਜ਼ਿਲ੍ਹੇ ਵਿੱਚ ਤੇਜ ਕਰਨ ਦੇ ਹਿਸੇ ਵਜੋਂ ਸਕੂਲਾਂ, ਕਾਲਜਾਂ ਸਮੇਤ ਹੋਰਨਾਂ ਜਨਤਕ ਥਾਵਾਂ ਵਿਖੇ ਅਜਿਹੀ ਮÏਕ ਡਰਿੱਲ ਕਰਵਾਈ ਜਾਵੇਗੀ¢ ਡਿਪਟੀ ਕਮਿਸ਼ਨਰ ਨੇ ਅੱਗੇ ਕਿਹਾ ਕਿ ਸਿਹਤ ਵਿਭਾਗ, ਹਰਿੰਦਰ ਸਿੰਘ ਕਰੀਰ ਦੀ ਅਗਵਾਈ ਹੇਠ ਇੰਡੀਅਨ ਰੈੱਡ ਕਰਾਸ ਸੋਸਾਇਟੀ ਦੀ ਟੀਮ, ਲੋਕ ਨਿਰਮਾਣ, ਬਿਜਲੀ ਅਤੇ ਜਲ ਸਪਲਾਈ ਵਿਭਾਗ, ਫਾਇਰ ਸਰਵਿਸਿਜ਼, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਸਮੇਤ ਵੱਖ-ਵੱਖ ਵਿਭਾਗਾਂ ਨੇ ਇਸ ਅਭਿਆਸ ਵਿੱਚ ਸਰਗਰਮੀ ਨਾਲ ਹਿੱਸਾ ਲਿਆ¢ ਇਸ ਅਭਿਆਸ ਨੇ ਐਮਰਜੈਂਸੀ ਸਥਿਤੀ ਦÏਰਾਨ ਸਾਰੇ ਹਿੱਸੇਦਾਰਾਂ ਦਰਮਿਆਨ ਤਾਲਮੇਲ ਵਧਾਉਣ ਵਿੱਚ ਮਦਦ ਕੀਤੀ ਹੈ¢ ਵਰਜੀਤ ਵਾਲੀਆ ਅੱਗੇ ਕਿਹਾ ਕਿ ਐਨ.ਡੀ.ਆਰ.ਐਫ ਟੀਮ ਨੇ ਅੰਤਰਰਾਸ਼ਟਰੀ-ਮਿਆਰੀ ਉਪਕਰਣ ਪ੍ਰਦਰਸ਼ਿਤ ਕੀਤੇ ਅਤੇ ਬਹੁਤ ਕੁਸ਼ਲ ਭੂਚਾਲ ਰਿਸਪÏਾਸ ਤਕਨੀਕਾਂ ਦਾ ਪ੍ਰਦਰਸ਼ਨ ਕੀਤਾ¢ ਉਨ੍ਹਾਂ ਨੇ 2025 ਦੇ ਹੜ੍ਹਾਂ ਨੂੰ ਯਾਦ ਕਰਦਿਆਂ ਕਿਹਾ ਕਿ ਐਨ.ਡੀ.ਆਰ.ਐਫ ਨੇ ਪੰਜਾਬ ਵਾਸੀਆਂ, ਗੈਰ-ਸਰਕਾਰੀ ਸੰਗਠਨਾਂ, ਫÏਜ, ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਨਾਲ ਮਿਲ ਕੇ ਜਾਨ-ਮਾਲ ਦੀ ਰਾਖੀ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ¢ ਐਨ.ਡੀ.ਆਰ.ਐਫ ਦੇ ਡਿਪਟੀ ਕਮਾਂਡੈਂਟ ਦੀਪਕ ਸਿੰਘ ਨੇ ਦੱਸਿਆ ਕਿ ਸਾਡੀ ਟੀਮ ਡਿਪਟੀ ਕਮਿਸ਼ਨਰ ਦੇ ਨਿਰਦੇਸ਼ਾਂ 'ਤੇ ਮÏਕ ਡਿ੍ਲ ਕਰਨ ਅਤੇ ਜਨਤਕ ਜਾਗਰੂਕਤਾ ਪੈਦਾ ਕਰਨ ਲਈ 10 ਤੋਂ 12 ਦਿਨਾਂ ਲਈ ਪਟਿਆਲਾ ਵਿੱਚ ਰਹੇਗੀ¢ ਉਨ੍ਹਾਂ ਅੱਗੇ ਕਿਹਾ ਕਿ ਟੀਮ ਡੇਟਾ ਪ੍ਰੋਫਾਈਲ ਤਿਆਰ ਕਰਨ ਲਈ ਸਕੂਲਾਂ, ਕਾਲਜਾਂ, ਪਿੰਡਾਂ, ਹਸਪਤਾਲਾਂ ਅਤੇ ਸਰਕਾਰੀ ਦਫਤਰਾਂ ਦਾ ਦÏਰਾ ਕਰ ਰਹੀ ਹੈ, ਜੋ ਕਿਸੇ ਵੀ ਆਫ਼ਤ ਦÏਰਾਨ ਤੇਜ਼ ਤਾਲਮੇਲ ਕੀਤਾ ਜਾ ਸਕੇ, ਕਿਉਂਕਿ ਕਿਸੇ ਵੀ ਹੰਗਾਮੀ ਸਥਿਤੀ ਦÏਰਾਨ ਜਾਨਾਂ ਬਚਾਉਣ ਲਈ ਸਮਾਂ ਪ੍ਰਬੰਧਨ ਬਹੁਤ ਜ਼ਰੂਰੀ ਹੈ¢ ਇਸ ਮÏਕ ਡਰਿੱਲ ਦÏਰਾਨ ਏਡੀਸੀ (ਜ) ਸਿਮਰਪ੍ਰੀਤ ਕÏਰ, ਸੀ.ਐਮ.ਐਫ.ਓ. ਸਤੀਸ਼ ਚੰਦਰ, ਡੀ.ਆਰ.ਓ. ਅੰਕਿਤਾ ਅਗਰਵਾਲ, ਇੰਸਪੈਕਟਰ ਅਨੁਰਾਧਾ ਅਤੇ ਹੋਰ ਅਧਿਕਾਰੀ ਸ਼ਾਮਲ ਹੋਏ¢ਇਸ ਸਮੇਂ ਐਨ.ਡੀ.ਆਰ.ਐਫ. ਵਲੋਂ ਆਧੁਨਿਕ ਬਚਾਅ ਉਪਕਰਣਾਂ ਦੀ ਲਗਾਈ ਪ੍ਰਦਰਸ਼ਨੀ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਕੰਮ ਕਰਦੇ ਸਟਾਫ ਅਤੇ ਆਮ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਰਹੀ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ ਐਨ. ਜੀ. ਓ. ਐਕਸਪੋ-2026 ਵਿਖੇ ਫੀਕੋ ਦੇ ਪ੍ਰਧਾਨ ਕੁਲਾਰ ਦਾ ਸਨਮਾਨ <br/> ਅਗਲੀ ਖ਼ਬਰ 2027 ਦੀਆਂ ਵਿਧਾਨ ਸਭਾ ਚੋਣਾਂ ਮੋਦੀ ਤੇ ਅਮਿਤ ਸ਼ਾਹ ਦੀ ਅਗਵਾਈ 'ਚ ਲੜੀਆਂ ਜਾਣਗੀਆਂ-ਹਰਜੀਤ ਗਰੇਵਾਲ
Ad Position 24