ਪਟਿਆਲਾ, 4 ਫਰਵਰੀ (ਧਰਮਿੰਦਰ ਸਿੰਘ ਸਿੱਧੂ)-ਡੀ. ਏ. ਵੀ. ਪਬਲਿਕ ਸਕੂਲ ਪਟਿਆਲਾ ਵਿਖੇ ਬਾਰ੍ਹਵੀਂ ਕਲਾਸ (2025-26) ਦੇ ਵਿਦਿਆਰਥੀਆਂ ਲਈ ਵਿਦਾਇਗੀ ਸਮਾਰੋਹ ਕਰਵਾਇਆ ਗਿਆ¢ ਪ੍ਰੋਗਰਾਮ ਦੀ ਸ਼ੁਰੂਆਤ ਉਦਘਾਟਨੀ ਸਮਾਰੋਹ ਨਾਲ ਹੋਈ, ਜਿਸ ਤੋਂ ਬਾਅਦ ਮੁੱਖ ਮਹਿਮਾਨ ਵਿਵੇਕ ਤਿਵਾਰੀ ਅਤੇ ਵਿਸ਼ੇਸ਼ ਮਹਿਮਾਨ ਅਨੂ ਤਿਵਾਰੀ ਦਾ ਫੁੱਲਾਂ ਨਾਲ ਸਵਾਗਤ ਕੀਤਾ ਗਿਆ¢ ਰੰਗ-ਬਿਰੰਗੇ ਗੁਬਾਰਿਆਂ ਦੀ ਉਡਾਣ ਨੇ ਨਵੇਂ ਸੁਪਨਿਆਂ ਤੇ ਉਮੀਦਾਂ ਦਾ ਪ੍ਰਤੀਕ ਬਣਦਿਆਂ ਸਮਾਰੋਹ ਦੀ ਸ਼ੁਰੂਆਤ ਕੀਤੀ¢ ਵਿਦਿਆਰਥੀਆਂ ਵਲੋਂ ਪੇਸ਼ ਕੀਤਾ ਗਿਆ ਸੁਰੀਲਾ ਸਵਾਗਤੀ ਗੀਤ ਸਭ ਦਾ ਮਨ ਮੋਹ ਲੈ ਗਿਆ¢ ਸਕੂਲ ਦੇ ਪਿ੍ੰਸੀਪਲ ਤਿਵਾਰੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਜੀਵਨ ਵਿਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਅਤੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ¢ ਵਿਦਾਇਗੀ ਸਮਾਰੋਹ ਦਾ ਮੁੱਖ ਆਕਰਸ਼ਣ ਵੱਖ-ਵੱਖ ਮੁਕਾਬਲਿਆਂ ਦੇ ਰਾਊਾਡ ਰਹੇ¢ ਇਸ ਤੋਂ ਬਾਅਦ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਨੂੰ ਵੀ ਸਨਮਾਨਿਤ ਕੀਤਾ ਗਿਆ¢ ਨਤੀਜਿਆਂ ਦੇ ਐਲਾਨ ਦÏਰਾਨ ਮਿਸਟਰ ਅਤੇ ਮਿਸ ਅਡੋਰੇਬਲ, ਮੋਸਟ ਡਿਲਿਜੈਂਟ, ਮਿਸ ਵਰਚੂਅਸ, ਸਰੇਨਿਟੀ ਮੈਡਮ, ਗਰੂਵ ਐਕਸਪਰਟ, ਮਿਸ ਚੁਲਬੁਲੀ, ਮਿਸਟਰ ਡੇਬੋਨੇਅਰ, ਮਿਸ ਸੋਬਰ ਆਦਿ ਕਈ ਖਿਤਾਬ ਦਿੱਤੇ ਗਏ¢ ਸਮਾਰੋਹ ਦੇ ਸਭ ਤੋਂ ਪ੍ਰਤਿਸ਼ਠਿਤ ਖਿਤਾਬ ਮਿਸਟਰ ਡੀ. ਏ. ਵੀ. ਅਤੇ ਮਿਸ ਡੀ. ਏ. ਵੀ. ਕ੍ਰਮਵਾਰ ਹਿ੍ਦਯ ਸ਼ਰਮਾ ਅਤੇ ਸੁਖਮਨ ਭੁੱਲਰ ਨੇ ਜਿੱਤੇ¢ ਇਹ ਵਿਦਾਇਗੀ ਸਮਾਰੋਹ ਭਾਵਨਾਵਾਂ, ਮਨੋਰੰਜਨ ਅਤੇ ਪ੍ਰੇਰਣਾ ਦਾ ਸੁੰਦਰ ਮਿਲਾਪ ਸਾਬਤ ਹੋਇਆ ਅਤੇ ਡੀ. ਏ. ਵੀ. ਪਬਲਿਕ ਸਕੂਲ, ਪਟਿਆਲਾ ਦੇ ਬਾਰ੍ਹਵੀਂ ਕਲਾਸ ਦੇ ਵਿਦਿਆਰਥੀਆਂ ਲਈ ਇਕ ਯਾਦਗਾਰ ਵਿਦਾਈ ਬਣ ਗਿਆ¢