ਸਮਾਣਾ, 4 ਫਰਵਰੀ (ਪ੍ਰੀਤਮ ਸਿੰਘ ਨਾਗੀ)-ਇਥੋਂ ਦੇ ਸਟੇਟ ਬੈਂਕ ਆਫ਼ ਇੰਡੀਆ ਵਿਚ ਅਧਿਆਪਕ ਆਗੂ ਮਨਜਿੰਦਰ ਸਿੰਘ ਗੋਲਡੀ ਅਤੇ ਉਨ੍ਹਾਂ ਦੀ ਪਤਨੀ ਮਨਿੰਦਰ ਕੌਰ ਆਪਣੇ ਬੈਂਕ ਲਾਕਰ ਵਿਚੋਂ ਕੁਝ ਸਾਮਾਨ ਲੈਣ ਗਏ ਤੇ ਸਾਮਾਨ ਲੈ ਕੇ ਘਰ ਚਲੇ ਗਏ | ਬੈਂਕ ਦੀ ਅਸਿਸਟੈਂਟ ਮੈਨੇਜਰ ਮੈਡਮ ਰਵਿੰਦਰ ਉਨ੍ਹਾਂ ਨੂੰ ਵਾਪਸ ਬੈਂਕ ਆਉਣ ਲਈ ਕਿਹਾ ਤੇ ਮਨਜਿੰਦਰ ਸਿੰਘ ਗੋਲਡੀ ਤੇ ਉਨ੍ਹਾਂ ਦੀ ਮੈਡਮ ਨੂੰ ਲੱਖਾਂ ਰੁਪਏ ਕੀਮਤ ਦੀ ਸੋਨੇ ਦੀ ਰਿੰਗ ਵਾਪਸ ਕੀਤੀ ਜੋ ਉਹ ਲਾਕਰ ਵਿਚੋਂ ਸਾਮਾਨ ਕੱਢਦੇ ਸਮੇਂ ਹੇਠਾਂ ਹੀ ਸੁੱਟ ਗਏ ਸਨ | ਉਕਤ ਜੋੜੇ ਨੇ ਇਸ ਇਮਾਨਦਾਰੀ ਬਦਲੇ ਮੈਨੇਜਰ ਦਾ ਧੰਨਵਾਦ ਕੀਤਾ |