17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਕਾਂਗਰਸ ਪਾਰਟੀ ਇਕ ਸੀ, ਇਕ ਹੈ ਤੇ ਇਕਜੁੱਟਤਾ ਨਾਲ ਹੀ ਚੋਣਾਂ ਲੜੇਗੀ- ਨਾਭਾ, ਧਰਮਸੋਤ

Ad Position 21
No active advertisement
ਅਜੀਤ ਡੈਸਕ 05-02-2026
ਨਾਭਾ, 4 ਫਰਵਰੀ (ਜਗਨਾਰ ਸਿੰਘ ਦੁਲੱਦੀ)-ਨਾਭਾ ਨੇੜਲੇ ਪਿੰਡ ਦੁਲੱਦੀ ਵਿਖੇ ਸਾਬਕਾ ਕੈਬਨਿਟ ਮੰਤਰੀ ਕਾਕਾ ਰਣਦੀਪ ਸਿੰਘ, ਸਾਧੂ ਸਿੰਘ ਧਰਮਸੋਤ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ ਸਾਬਕਾ ਸਰਪੰਚ ਗੁਰਚਰਨ ਸਿੰਘ ਦੁਲੱਦੀ ਵਲੋਂ ਕਰਵਾਏ ਗਏ ਧਾਰਮਿਕ ਸਮਾਗਮ 'ਚ ਸ਼ਾਮਲ ਹੋਏ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਾਕਾ ਰਣਦੀਪ ਸਿੰਘ ਨਾਭਾ ਅਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਕਾਂਗਰਸ 'ਚ ਪਹਿਲੇ ਦਿਨ ਤੋਂ ਹੀ ਦੋ ਗਰੁੱਪ ਚਲਦੇ ਆ ਰਹੇ ਹਨ | ਉਨ੍ਹਾਂ ਕਿਹਾ ਕਿ ਸਾਡੇ ਬਜ਼ੁਰਗਾਂ ਵੇਲੇ ਵੀ ਦੋ ਗਰੁੱਪ ਚੱਲਦੇ ਸਨ, ਜਿਨ੍ਹਾਂ 'ਚ ਗਿਆਨੀ ਜ਼ੈਲ ਸਿੰਘ ਅਤੇ ਦਰਬਾਰਾ ਸਿੰਘ ਦਾ ਵੀ ਗਰੁੱਪ ਸੀ | ਉਨ੍ਹਾਂ ਕਿਹਾ ਕਿ ਸਾਡਾ ਪਹਿਲਾ ਧਰਮ ਹੈ ਪਾਰਟੀ ਨੂੰ ਮਜ਼ਬੂਤੀ ਵੱਲ ਲਿਜਾਣਾ ਅਤੇ ਪਾਰਟੀ ਹਾਈ ਕਮਾਂਡ ਦੇ ਫ਼ੈਸਲੇ ਨੂੰ ਅਸੀਂ ਸਿਰ ਮੱਥੇ ਮੰਨਾਂਗੇ | ਜਦੋਂ ਦੋਵੇਂ ਆਗੂਆਂ ਨੂੰ ਪੁੱਛੇ ਗਏ ਕੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਐਲਾਨ ਹੋ ਜਾਵੇਗਾ ਤਾਂ ਉਨ੍ਹਾਂ ਕਿਹਾ ਕਿ ਪਹਿਲਾਂ ਵੀ ਮੁੱਖ ਮੰਤਰੀ ਦੇ ਚਿਹਰੇ ਤੋਂ ਬਿਨਾਂ ਕਾਂਗਰਸ ਨੇ ਚੋਣਾਂ ਲੜੀਆਂ ਹਨ | ਬਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲਣ ਸੰਬੰਧੀ ਰਣਦੀਪ ਸਿੰਘ ਨਾਭਾ ਅਤੇ ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਅਸੀਂ ਸਮੁੱਚੇ ਮਜੀਠਾ ਪਰਿਵਾਰ ਨੂੰ ਵਧਾਈ ਦਿੰਦੇ ਹਾਂ ਅਤੇ ਹੁਣ ਉਨ੍ਹਾਂ ਨੂੰ ਸਿਆਣਪ ਵਰਤਣੀ ਚਾਹੀਦੀ ਹੈ, ਬਹੁਤ ਮਾੜਾ ਸਮਾਂ ਵੇਖ ਲਿਆ ਹੈ | ਦੋਵੇਂ ਆਗੂਆਂ ਨੇ ਕਿਹਾ ਕਿ ਕਾਂਗਰਸ ਪਾਰਟੀ ਇਕਜੁੱਟ ਹੈ, ਇਕਜੁੱਟ ਹੋ ਕੇ ਹੀ ਵਿਧਾਨ ਸਭਾ ਚੋਣਾਂ ਲੜੇਗੀ | ਐਸ.ਵਾਈ.ਐਲ. ਸੰਬੰਧੀ ਉਨ੍ਹਾਂ ਕਿਹਾ ਕਿ ਪੰਜਾਬ ਕੋਲ ਇਕ ਵੀ ਬੂੰਦ ਪਾਣੀ ਦੀ ਹਰਿਆਣੇ ਨੂੰ ਦੇਣ ਲਈ ਨਹੀਂ ਹੈ | ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰਧਾਨ ਮਹੰਤ ਹਰਵਿੰਦਰ ਸਿੰਘ ਖਨੌੜਾ, ਗੁਰਚਰਨ ਸਿੰਘ ਦੁਲੱਦੀ ਸਾਬਕਾ ਸਰਪੰਚ, ਹਰੀ ਕਿ੍ਸ਼ਨ ਸੇਠ ਸਾਬਕਾ ਪ੍ਰਧਾਨ, ਸ਼ਹਿਰੀ ਬਲਾਕ ਪ੍ਰਧਾਨ ਵਿਵੇਕ ਸਿੰਗਲਾ, ਇੰਦਰਜੀਤ ਸਿੰਘ ਚੀਕੂ ਥੂਹੀ, ਹਰਜੀਤ ਸਿੰਘ ਰੂਪਰਾਏ, ਚਰਨਜੀਤ ਬਾਤਿਸ਼, ਵਿੱਕੀ ਗੁਣੀ ਕੇ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਰਿਕਾਰਡ ਨਾ ਦੇਣ 'ਤੇ ਤਿੰਨ ਸੂਚਨਾ ਅਫ਼ਸਰ ਚੰਡੀਗੜ੍ਹ ਤਲਬ ਅਗਲੀ ਖ਼ਬਰ ਜਥੇਦਾਰ ਲਾਲਕਾ ਦੀ ਅਗਵਾਈ ਹੇਠ ਜੇਲ੍ਹ ਦੇ ਬਾਹਰ ਮਜੀਠੀਆ ਦਾ ਭਰਵਾਂ ਸਵਾਗਤ
Ad Position 24