17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-02-2026

ਖ਼ਾਲਸਾ ਕਾਲਜ ਵਿਖੇ 12 ਵੈਲਿਊ ਐਡਿਡ ਕੋਰਸਾਂ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤਕਸੀਮ

Ad Position 21
No active advertisement
ਅਜੀਤ ਡੈਸਕ 05-02-2026
ਪਟਿਆਲਾ 4 ਫਰਵਰੀ (ਗੁਰਵਿੰਦਰ ਸਿੰਘ ਔਲਖ)-ਖ਼ਾਲਸਾ ਕਾਲਜ ਵਿਖੇ ਵਿਦਿਆਰਥੀਆਂ ਦੀ ਹੁਨਰ-ਅਧਾਰਿਤ ਸਮਰੱਥਾ ਵਧਾਉਣ ਦੇ ਉਦੇਸ਼ ਨਾਲ ਕਰਵਾਏ ਗਏ 12 ਵੱਖ-ਵੱਖ ਵੈਲਿਊ ਐੱਡਿਡ ਕੋਰਸਾਂ ਦੇ 360 ਵਿਦਿਆਰਥੀਆਂ ਲਈ ਇਕ ਪ੍ਰਭਾਵਸ਼ਾਲੀ ਸਰਟੀਫਿਕੇਟ ਵੰਡ ਸਮਾਰੋਹ ਕਰਵਾਇਆ ਗਿਆ | ਇਸ ਸਮਾਗਮ ਦੀ ਅਗਵਾਈ ਕਾਲਜ ਦੇ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਕੀਤੀ | ਇਸ ਵਿਸ਼ੇਸ਼ ਮੌਕੇ ਡਿਪਟੀ ਪਿ੍ੰਸੀਪਲ ਡਾ. ਜਸਲੀਨ ਕੌਰ, ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਅਤੇ ਰਜਿਸਟਰਾਰ ਡਾ. ਇੰਦਰਬੀਰ ਕੌਰ ਨੇ ਵੀ ਸ਼ਿਰਕਤ ਕੀਤੀ | ਇਸ ਮੌਕੇ ਕਾਲਜ ਪਿ੍ੰਸੀਪਲ ਡਾ. ਧਰਮਿੰਦਰ ਸਿੰਘ ਉੱਭਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜੋਕੇ ਦੌਰ 'ਚ ਵੈਲਿਊ ਐੱਡਿਡ ਕੋਰਸ ਅਕਾਦਮਿਕ ਪਾਠਕ੍ਰਮ ਤੋਂ ਇਲਾਵਾ ਪ੍ਰਯੋਗਿਕ ਗਿਆਨ, ਰਚਨਾਤਮਿਕਤਾ, ਉੱਦਮੀ ਸੋਚ ਅਤੇ ਰੋਜ਼ਗਾਰਯੋਗ ਹੁਨਰ ਪ੍ਰਦਾਨ ਕਰਨ 'ਚ ਅਹਿਮ ਭੂਮਿਕਾ ਨਿਭਾਉਂਦੇ ਹਨ | ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਕੋਰਸ ਵਿਦਿਆਰਥੀਆਂ ਦੀ ਭਵਿੱਖੀ ਕਰੀਅਰ ਯਾਤਰਾ 'ਚ ਮੀਲ ਦਾ ਪੱਥਰ ਸਾਬਤ ਹੋਣਗੇ | ਡਿਪਟੀ ਪਿ੍ੰਸੀਪਲ ਡਾ. ਜਸਲੀਨ ਕੌਰ ਨੇ ਕੋਰਸ ਇੰਚਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ ਅਤੇ ਸੁਚੱਜੀ ਯੋਜਨਾਬੰਦੀ ਸਦਕਾ ਹੀ ਵਿਦਿਆਰਥੀਆਂ ਨੇ ਇਨ੍ਹਾਂ ਕੋਰਸਾਂ 'ਚ ਭਾਰੀ ਉਤਸ਼ਾਹ ਦਿਖਾਇਆ ਹੈ | ਸਮਾਰੋਹ ਦੌਰਾਨ ਕੰਟਰੋਲਰ ਪ੍ਰੀਖਿਆਵਾਂ ਡਾ. ਜਸਪ੍ਰੀਤ ਕੌਰ ਨੇ ਕਿਹਾ ਕਿ ਇਹ ਸਰਟੀਫਿਕੇਟ ਵਿਦਿਆਰਥੀਆਂ ਦੀ ਪੇਸ਼ਾਵਰ ਯਾਤਰਾ 'ਚ ਮਹੱਤਵਪੂਰਨ ਸਾਬਤ ਹੋਣਗੇ | ਇਸੇ ਤਰ੍ਹਾਂ ਰਜਿਸਟਰਾਰ ਡਾ. ਇੰਦਰਬੀਰ ਕੌਰ ਨੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਅਜਿਹੇ ਕੋਰਸ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰਾਂ ਦੀਆਂ ਬੁਨਿਆਦੀ ਕੁਸ਼ਲਤਾ ਪ੍ਰਦਾਨ ਕਰਕੇ ਉਨ੍ਹਾਂ ਨੂੰ ਮੁਕਾਬਲੇਬਾਜ਼ੀ ਦੇ ਯੁੱਗ ਲਈ ਤਿਆਰ ਕਰਦੇ ਹਨ | ਸਮਾਗਮ ਦੌਰਾਨ ਬੇਕਿੰਗ ਟੈਕਨੀਕ, ਫੂਡ ਅਡਲਟਰੇਸ਼ਨ, ਪਟਿਆਲਾ ਦੀ ਰਿਚ ਹੈਰੀਟੇਜ, ਕ੍ਰੀਏਟਿਵ ਸਟੋਰੀ ਟੈਲਿੰਗ, ਐਂਟਰਪ੍ਰੀਨਿਊਰੀਅਲ ਮਾਰਕੀਟਿੰਗ, ਵਰਮੀਕੰਪੋਸਟਿੰਗ, ਹਰਮੋਨਿਯਮ ਅਤੇ ਸਿੰਥੇਸਾਈਜ਼ਰ ਦੀ ਬੇਸਿਕਸ, ਇੰਡਸਟਰੀਅਲ ਕੈਮਿਸਟਰੀ, ਮੰਚ ਸੰਚਾਲਨ, ਫਾਇਨੈਂਸ਼ਲ ਲਿਟਰੇਸੀ, ਸਿੱਖ ਸ਼ਹੀਦੀ ਪਰੰਪਰਾ ਅਤੇ ਫੈਬਰਿਕ ਪੇਂਟਿੰਗ ਵਰਗੇ ਕੋਰਸਾਂ ਦੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ | ਕਾਲਜ ਵਲੋਂ ਇਨ੍ਹਾਂ ਕੋਰਸਾਂ ਦੇ ਇੰਚਾਰਜਾਂ ਨੂੰ ਵੀ ਉਨ੍ਹਾਂ ਦੇ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ |
Ad Position 22
No active advertisement
ਪਿਛਲੀ ਖ਼ਬਰ ਡਿਜੀਟਲ ਦੁਨੀਆ ਦੀ ਗ਼ਲਤ ਜਾਣਕਾਰੀ ਵਿਰੁੱਧ ਪ੍ਰਮਾਣਿਕ ਜਾਣਕਾਰੀ ਪ੍ਰਦਾਨ ਕਰਨਾ ਵੀ ਹੁਣ ਅਧਿਆਪਕ ਦਾ ਫ਼ਰਜ਼- ਡਾ. ਜਗਦੀਪ... ਅਗਲੀ ਖ਼ਬਰ ਅਲਹਿਦਗੀ ਦੀ ਬਜਾਏ ਨਵੇਂ ਸਮਾਜ 'ਚ ਸਮਾਅ ਜਾਣ ਨੂੰ ਮਹੱਤਵ ਦਿੰਦੀ ਹੈ ਪੰਜਾਬੀ ਪ੍ਰਵਾਸੀਆਂ ਦੀ ਨਵੀਂ ਪੀੜ੍ਹੀ
Ad Position 24