ਰਾਜਪੁਰਾ, 5 ਫਰਵਰੀ (ਰਣਜੀਤ ਸਿੰਘ)-ਪੰਜਾਬ ਐਡ ਹਰਿਆਣਾ ਹਾਈ ਕੋਰਟ ਦੇ ਜਸਟਿਸ ਐਚ.ਐੱਸ. ਗਰੇਵਾਲ ਨੇ ਸਿਵਲ ਅਦਾਲਤਾਂ ਦਾ ਸਲਾਨਾ ਨਿਰੀਖਣ ਕੀਤਾ | ਇਸ ਮੌਕੇ 'ਤੇ ਬਾਰ ਐੱਸੋਸੀਏਸ਼ਨ ਵਲੋਂ ਉਨ੍ਹਾਂ ਦਾ ਨਿਘਾ ਸਵਾਗਤ ਕੀਤਾ ਗਿਆ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਉਨ੍ਹਾਂ ਨਾਲ ਵਿਸ਼ੇਸ਼ ਤੌਰ 'ਤੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਅਵਤਾਰ ਸਿੰਘ ਅਤੇ ਸਿਵਲ ਜੱਜ ਮਨਮੋਹਨ ਭੱਟੀ ਵੀ ਹਾਜਰ ਸਨ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਰ ਤੇ ਪ੍ਰਧਾਨ ਸਿਮਰਤਪਾਲ ਸਿੰਘ ਨੇ ਦੱਸਿਆ ਕਿ ਮਾਨਯੋਗ ਜਸਟਿਸ ਐਚ.ਐੱਸ. ਗਰੇਵਾਲ ਅਦਾਲਤਾਂ ਦਾ ਸਲਾਨਾ ਨਿਰੀਖਣ ਕੀਤਾ | ਇਸ ਦੌਰਾਨ ਉਨ੍ਹਾਂ ਨੇ ਅਦਾਲਤੀ ਕੰਮ ਕਾਜ ਦਾ ਜਾਇਜਾ ਲਿਆ | ਉਨ੍ਹਾਂ ਨੇ ਨਿਆਂਇਕ ਪ੍ਰਣਾਲੀ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਉਣ ਲਈ ਦਿਸ਼ਾ ਨਿਰਦੇਸ਼ ਦਿੱਤੇ ਗਏ | ਬਾਰ ਦੀ ਕਾਰਜਕਾਰਨੀ ਵਲੋਂ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਬਾਰ ਦੇ ਪ੍ਰਧਾਨ ਸਿਮਰਤ ਪਾਲ ਸਿੰਘ ਨੇ ਜਸਟਿਸ ਗਰੇਵਾਲ ਕੋਲ ਵਕੀਲਾਂ ਦੀਆਂ ਮੰਗਾਂ ਦਾ ਜਿਕਰ ਕੀਤਾ | ਉਨ੍ਹਾਂ ਨੇ ਦਿਨੋਂ ਦਿਨ ਵੱਧ ਰਹੀ ਵਕੀਲਾਂ ਦੀ ਗਿਣਤੀ ਨੂੰ ਮੁੱਖ ਰੱਖ ਕੇ ਨਵੇਂ ਚੈਂਬਰ ਬਣਾਉਣ ਦੀ ਮੰਗ ਕੀਤੀ ਅਤੇ ਹੋਰ ਲੋੜੀਦੀਆਂ ਮੰਗਾਂ ਬਾਰੇ ਵਿਚ ਜਾਣੂ ਕਰਵਾਇਆ | ਮਾਣਯੋਗ ਜਸਟਿਸ ਨੇ ਸਾਰੀਆਂ ਮੰੰਗਾਂ ਨੂੰ ਧਿਆਨ ਨਾਲ ਸੁਣਿਆ ਅਤੇ ਭਰਵਾਂ ਹੁੰਗਾਰਾ ਦਿੱਤਾ | ਹੋਰਨਾਂ ਸਮੇਤ ਜੱਜ ਸਾਹਿਬ ਮਨੀ ਅਰੋੜਾ, ਜੱਜ ਸਾਹਿਬ ਏਕਤਾ ਸਹੋਤਾ ਸੀ.ਜੇ.ਐਮ., ਸਿਵਲ ਜੱਜ ਮਨਮੋਹਨ ਭੱਟੀ, ਕੰਵਲਜੀਤ ਸਿੰਘ, ਮਯੰਕ ਮਰਵਾਹਾ, ਖੁਸ਼ਦੀਪ ਕੌਰ, ਅਨੂੰਭਾ ਜਿੰਦਲ, ਸਿਮਰਨਪ੍ਰੀਤ ਕੌਰ (ਸਾਰੇ ਜੱਜ) ਐਡਵੋਕੇਟ ਤਾਨਿਆ, ਖੁਸ਼ਬੂ ਬੱਬਰ, ਰਬੀਨਾ, ਕਾਜਲ ਸਹੋਤਾ, ਗੁਨੀਤ ਕੌਰ, ਰਮਾ ਜਿੰਦਲ, ਸੁਸ਼ਮਾ ਸਿੰਗਲਾ, ਸੀਨੀਅਰ ਐਡਵੋਕੇਟ 'ਚੋਂ ਕਰਮਜੀਤ ਸਿੰਘ, ਅਸ਼ੋਕ ਸ਼ਰਮਾ, ਲਛਮਣ ਕੁਮਾਰ ਉਤਰੇਜਾ, ਤੇਜਿੰਦਰ ਸਿੰਘ ਪਾਂਧਾ, ਮਨਪ੍ਰੀਤ ਸਿੰਘ ਕੰਬੋਜ਼, ਰਮਨਦੀਪ ਸਿੰਘ ਬੜਿੰਗ, ਅਮਨਦੀਪ ਸੰਧੂ, ਗੁਰਵਿੰਦਰ ਸਿੰਘ ਢਿੱਲੋਂ, ਰਜਿੰਦਰ ਸਿੰਘ ਸੈਣੀ, ਹਰਮਿੰਦਰ ਸਿੰਘ ਸੈਣੀ, ਸਤਨਾਮ ਸਿੰਘ, ਸੁਖਦੇਵ ਸਿੰਘ ਕੰਬੋਜ਼, ਸੰਜੇ ਬੱਗਾ, ਸੰਜੇ ਗਰਗ, ਆਤਮਾ ਸਿੰਘ, ਅਰੁਨ ਕੌਸ਼ਲ, ਕੁਲਵੀਰ ਸਿੰਘ, ਹਰਮਿੰਦਰ ਸਿੰਘ ਸਰਵਾਰਾ, ਹਰਸ਼ ਸੰਮੀ, ਕਿਸ਼ਨ ਸਿੰਘ, ਸ਼ਬੇਗ ਸਿੰਘ ਸੰਧੂ, ਕਰਨਵੀਰ ਭੋਗਲ, ਕੇ.ਕੇ. ਸੰਮੀ, ਮੁਕੇਸ਼ ਸਿੰਗਲਾ, ਨਰੇਸ਼ ਰਾਣਾ, ਮਨਜਿੰਦਰ ਸਿੰਘ ਕੰਬੋਜ਼, ਨੀਰਜ ਵਰਮਾ, ਰਿਪੂਦਮਨ ਸਿੰਘ ਸੇਤੀਆ, ਸਮਿਤ ਮਹਿਤਾ, ਸੰਦੀਪ ਬਾਵਾ, ਵਿਜੈ ਸਿੰਘ ਬਾਂਸਲ, ਮਨਦੀਪ ਸਰਵਾਰਾ, ਮਹਿੰਦਰ ਜੀਤ ਸਿੰਘ ਚੌਹਾਨ, ਧਰੁਵ ਮੁਖੀਜਾ ਅਤੇ ਹੋਰ ਵਕੀਲ ਵੱਡੀ ਗਿਣਤੀ ਵਿਚ ਹਾਜਰ ਸਨ |