22-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-11-2026

ਸੀਨੀਅਰ ਪੱਤਰਕਾਰ ਢਿੱਲੋਂ ਦੀ ਪਤਨੀ ਦੀ ਅੰਤਿਮ ਅਰਦਾਸ ਮੌਕੇ ਵੱਡੀ ਗਿਣਤੀ ’ਚ ਲੋਕ ਹੋਏ ਸ਼ਾਮਿਲ ਪ੍ਰਮੁੱਖ ਸ਼ਖ਼ਸੀਅਤਾਂ ਨੇ ਦਿੱਤੀ ਸ਼ਰਧਾਂਜਲੀ

ਪਟਿਆਲਾ, 22 ਨਵੰਬਰ (ਮਨਦੀਪ ਸਿੰਘ ਖਰੌੜ)-ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦੀ ਪਤਨੀ ਸਵ. ਪਰਮਿੰਦਰ ਕੌਰ, ਜੋ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਤਸੰਗ ਭਵਨ (ਬਾਬਾ ਜੈਮਲ ਸਿੰਘ ਭਿੰਡਰ) ਵਿਖੇ ਹੋਇਆ।

Ad Position 21
No active advertisement
ਅਜੀਤ ਡੈਸਕ 23-11-2026
ਪਟਿਆਲਾ, 22 ਨਵੰਬਰ (ਮਨਦੀਪ ਸਿੰਘ ਖਰੌੜ)-ਸੀਨੀਅਰ ਪੱਤਰਕਾਰ ਜਸਪਾਲ ਸਿੰਘ ਢਿੱਲੋਂ ਦੀ ਪਤਨੀ ਸਵ. ਪਰਮਿੰਦਰ ਕੌਰ, ਜੋ ਬੀਤੇ ਦਿਨੀਂ ਸੜਕ ਹਾਦਸੇ ਦੌਰਾਨ ਅਕਾਲ ਚਲਾਣਾ ਕਰ ਗਏ ਸਨ, ਨਮਿਤ ਪਾਠ ਦੇ ਭੋਗ ਅਤੇ ਅੰਤਿਮ ਅਰਦਾਸ ਅੱਜ ਗੁਰਦੁਆਰਾ ਸਤਸੰਗ ਭਵਨ (ਬਾਬਾ ਜੈਮਲ ਸਿੰਘ ਭਿੰਡਰ) ਵਿਖੇ ਹੋਇਆ। ਸ਼ਰਧਾਂਜਲੀ ਸਮਾਗਮ ’ਚ ਸਿਹਤ ਮੰਤਰੀ ਡਾ. ਬਲਬੀਰ ਸਿੰਘ, ਪਦਮਸ੍ਰੀ ਡਾ. ਜਗਜੀਤ ਸਿੰਘ ਦਰਦੀ ਤੇ ਹਰਿੰਦਰ ਸਿੰਘ ਚਹਿਲ ਸਾਬਕਾ ਡੀ.ਆਈ.ਜੀ. ਨੇ ਵਿੱਛੜੀ ਰੂਹ ਨੂੰ ਸ਼ਰਧਾਂਜਲੀਆਂ ਭੇਟ ਕਰਦਿਆਂ ਕਿਹਾ ਕਿ ਜਸਪਾਲ ਸਿੰਘ ਢਿੱਲੋਂ ਲਈ ਇਹ ਬਹੁਤ ਵੱਡਾ ਸਦਮਾ ਹੈ, ਜੋ ਕਦੀ ਵੀ ਪੂਰਾ ਨਹੀਂ ਹੋ ਸਕਦਾ। ਉਨਾਂ ਕਿਹਾ ਕਿ ਅਸੀਂ ਸਾਰੇ ਇਸ ਦੁੱਖ ਦੀ ਘੜੀ ’ਚ ਉਨਾਂ ਨਾਲ ਖੜੇ ਹਾਂ ਤੇ ਪ੍ਰਮਾਤਮਾ ਵਿੱਛੜੀ ਰੂਹ ਨੂੰ ਆਪਣੇ ਚਰਨਾਂ ’ਚ ਨਿਵਾਸ ਬਖ਼ਸ਼ੇ। ਇਸ ਮੌਕੇ ਸੁਖਦੇਵ ਸਿੰਘ ਵਿਰਕ ਨੇ ਮੰਚ ਸੰਚਾਲਨ ਕੀਤਾ। ‘ਅਜੀਤ’ ਉਪ ਦਫ਼ਤਰ ਪਟਿਆਲਾ ਦੇ ਇੰਚਾਰਜ ਧਰਮਿੰਦਰ ਸਿੰਘ ਸਿੱਧੂ, ਸੀਨੀਅਰ ਰਿਪੋਰਟਰ ਅਮਰਬੀਰ ਸਿੰਘ ਆਹਲੂਵਾਲੀਆ, ਗੁਰਵਿੰਦਰ ਸਿੰਘ ਔਲਖ, ਮਨਦੀਪ ਸਿੰਘ ਖਰੌੜ, ਕੁਲਵੀਰ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਪਰੇਸ਼ ਕੁਮਾਰ ਬਾਂਗਾ, ਰਾਜ ਕੁਮਾਰ ਸਮੇਤ ਸਮੂਹ ਟੀਮ ਵਲੋਂ ਦੁੱਖ ਪ੍ਰਗਟ ਕੀਤਾ ਗਿਆ। ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਪਰਮੀਤ ਸਿੰਘ, ਕਲੱਬ ਦੇ ਚੇਅਰਮੈਨ ਸਰਬਜੀਤ ਸਿੰਘ ਭੰਗੂ, ਅਮਨ ਸੂਦ, ਕੁਲਵਿੰਦਰ ਸਿੰਘ, ਰਾਜੇਸ਼ ਪੰਜੋਲਾ, ਬਲਜਿੰਦਰ ਸ਼ਰਮਾ, ਖੁਸ਼ਵਿੰਦਰ ਸਿੰਘ ਤੂਰ ਵਲੋਂ ਵੀ ਇਸ ਦੁੱਖ ਦੀ ਘੜੀ ’ਚ ਹਾਜ਼ਰੀ ਲਗਾਈ ਗਈ। ਇਸ ਮੌਕੇ ਸੁਖਵਿੰਦਰ ਸਿੰਘ ਫੁੱਲ ਇੰਚਾਰਜ ਜ਼ਿਲਾ ਸੰਗਰੂਰ, ਆਈ.ਜੀ. ਪਰਮਜੀਤ ਸਿੰਘ ਗਿੱਲ, ਐਸ.ਪੀ. ਅਸ਼ੋਕ ਸ਼ਰਮਾ, ਮਨਵੇਸ਼ ਸਿੰਘ ਸਿੱਧੂ ਸੀਨੀਅਰ ਆਈ.ਏ.ਐਸ., ਪਰਮਰਾਜ ਸਿੰਘ ਉਮਰਾਨੰਗਲ ਸੇਵਾਮੁਕਤ ਏ.ਡੀ.ਜੀ.ਪੀ., ਮਨਦੀਪ ਸਿੰਘ ਸਿੱਧੂ ਸੇਵਾਮੁਕਤ ਡੀ.ਆਈ.ਜੀ., ਏ.ਡੀ.ਸੀ. ਫ਼ਰੀਦਕੋਟ ਸੁਰਿੰਦਰ ਸਿੰਘ ਢਿੱਲੋਂ, ਦਲਜੀਤ ਸਿੰਘ ਢੀਂਗਰਾ ਸੀਨੀਅਰ ਵਕੀਲ, ਇੰਦਰਮੋਹਨ ਸਿੰਘ ਬਜਾਜ, ਹਰਦੀਪ ਸਿੰਘ ਬਡੂੰਗਰ ਡੀ.ਐਸ.ਪੀ., ਹਰਿੰਦਰਪਾਲ ਸਿੰਘ ਵਾਲੀਆ, ਵਿਨੋਦ ਗਾਗਟ ਡਿਪਟੀ ਡਾਇਰੈਕਟਰ, ਅਮਰਜੀਤ ਸਿੰਘ ਘੁੰਮਣ ਐਸ.ਪੀ., ਜਸਵਿੰਦਰ ਸਿੰਘ ਦਾਖਾ, ਗੁਰਪ੍ਰੀਤ ਸਿੰਘ ਚੱਠਾ, ਹਰਪ੍ਰੀਤ ਸਿੰਘ ਗਿੱਲ, ਸੁਰਜੀਤ ਸਿੰਘ ਸ਼ਾਹੀ, ਬਲਜਿੰਦਰ ਸਿੰਘ ਢਿੱਲੋਂ, ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ, ਕਾਕਾ ਰਾਜਿੰਦਰ ਸਿੰਘ ਸਾਬਕਾ ਵਿਧਾਇਕ, ਭਾਸਕਰ ਕਟਾਰੀਆ ਐਮ.ਡੀ. ਸਹਿਕਾਰੀ ਬੈਂਕ, ਅਜਨੀਸ਼ ਕੁਮਾਰ, ਜਸਵਿੰਦਰ ਸਿੰਘ ਟਿਵਾਣਾ, ਵਿਸ਼ਨੂੰ ਸ਼ਰਮਾ, ਡਾ. ਜੇ.ਪੀ.ਐਸ. ਵਾਲੀਆ, ਐੱਚ.ਪੀ.ਐਸ. ਵਾਲੀਆ, ਡਾ. ਗੁਰਪਾਲ ਸਿੰਘ, ਡਾ. ਹਰਸ਼ਿੰਦਰ ਕੌਰ, ਦਵਿੰਦਰ ਸਿੰਘ ਮੱਲੀ, ਸੁਖਵਿੰਦਰ ਸਿੰਘ ਚੌਹਾਨ, ਤੇਜਿੰਦਰਪਾਲ ਸਿੰਘ ਸੰਧੂ, ਸੁਰਜੀਤ ਸਿੰਘ ਅਬਲੋਵਾਲ, ਹਰਬੰਸ ਸਿੰਘ ਦਦਹੇੜਾ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਡੀ.ਐਸ.ਪੀ., ਸਤਬੀਰ ਸਿੰਘ ਖੱਟੜਾ, ਅਰਸ਼ਦੀਪ ਸਿੰਘ ਕਲੇਰ, ਜਸਪਾਲ ਸਿੰਘ ਬਿੱਟੂ ਚੱਠਾ, ਗੁਲਜ਼ਾਰਇੰਦਰ ਸਿੰਘ ਚਹਿਲ ਡਿਪਟੀ ਚੇਅਰਮੈਨ ਪਲਾਨਿੰਗ ਬੋਰਡ, ਮਨਜੀਤ ਸਿੰਘ ਬਰਾੜ, ਕੁੰਦਨ ਸਿੰਘ ਨਾਗਰਾ ਸੀਨੀਅਰ ਵਕੀਲ, ਐਸ.ਡੀ.ਐਮ. ਗੁਰਦੇਵ ਸਿੰਘ ਧੰਮ, ਸ਼ਿਵਰਾਜ ਸਿੰਘ ਵਿਰਕ, ਗੁਰਸ਼ਰਨ ਕੌਰ ਰੰਧਾਵਾ, ਸਤਵਿੰਦਰ ਸਿੰਘ ਟੌਹੜਾ ਮੈਂਬਰ ਸ਼ੋ੍ਮਣੀ ਕਮੇਟੀ, ਸਤਪਾਲ ਸਿੰਘ, ਬਲਬੀਰ ਸਿੰਘ ਬਿਲਿੰਗ, ਗੁਰਦੀਪ ਸਿੰਘ ਏ.ਆਈ.ਜੀ., ਰਘਬੀਰ ਸਿੰਘ ਢਿੱਲੋਂ, ਚੰਚਲ ਸਿੰਘ ਸੇਖੋਂ, ਹਰਚਰਨ ਸਿੰਘ ਢਿੱਲੋਂ, ਜਗਦੀਪ ਸਿੰਘ ਲਾਂਬਾ, ਅਮਰਜੀਤ ਸਿੰਘ ਸੋਨੂੰ ਚੌਹਾਨ, ਗੁਰਮੀਤ ਸਿੰਘ ਜੱਗੀ ਸਵੀਟਸ, ਡਾ. ਗੁਰਵਿੰਦਰ ਸਿੰਘ ਰਜਿਸਟਰਾਰ ਥਾਪਰ ਯੂਨੀਵਰਸਿਟੀ, ਡਾ. ਸੰਸਾਰ ਸਿੰਘ, ਡਾ. ਕੁਲਵਿੰਦਰ ਸਿੰਘ, ਸਿਮਰਨਜੀਤ ਕੌਰ ਪਠਾਣਮਾਜਰਾ, ਸੁਖਵਿੰਦਰਪਾਲ ਸਿੰਘ ਮਿੰਟਾਂ ਕੌਂਸਲਰ, ਮੈਡਮ ਚਰਨਜੀਤ ਕੌਰ, ਜਤਿੰਦਰ ਕੌਰ, ਸੀਨੀਅਰ ਪੱਤਰਕਾਰ, ਸਮਾਜ ਸੇਵੀ ਜਥੇਬੰਦੀਆਂ ਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਹਾਜ਼ਰ ਸਨ। ਸਾਬਕਾ ਸਾਂਸਦ ਸ੍ਰੀਮਤੀ ਪ੍ਰਨੀਤ ਕੌਰ ਵਲੋਂ ਸ਼ੋਕ ਸੰਦੇਸ਼ ਭੇਜਿਆ ਗਿਆ।
Ad Position 22
No active advertisement
ਪਿਛਲੀ ਖ਼ਬਰ ਨਰਿੰਦਰ ਸਿੰਘ ਨਿੰਦਾ ਨੇ ਗਦਾਪੁਰ ਤੇ ਫਰੀਦਪੁਰ ਤੋਂ ਤੀਰਥ ਯਾਤਰਾ ਲਈ ਦੋ ਬੱਸਾਂ ਕੀਤੀਆਂ ਰਵਾਨਾ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਦੀਆਂ 2026-ਪਟਿਆਲਾ ਵਿਖੇ ਰਾਜ ਪੱਧਰੀ ਲਾਅਨ ਟੈਨਿਸ ਅਤੇ ਵਾਲੀਬਾਲ ਸਮੈਸ਼ਿੰਗ ’ਚ ਛੇਵੇਂ ਦਿਨ ਦੀਆਂ ਖੇਡ...
Ad Position 24