ਨਾਭਾ, 5 ਫਰਵਰੀ (ਕਰਮਜੀਤ ਸਿੰਘ)-ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਸੀਨੀਅਰ ਆਗੂ ਅਤੇ ਮਾਰਕੀਟ ਕਮੇਟੀ ਨਾਭਾ ਦੇ ਸਾਬਕਾ ਚੇਅਰਮੈਨ ਗੁਰਦਿਆਲ ਇੰਦਰ ਸਿੰਘ ਬਿੱਲੂ ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਪੰਜਾਬ ਦੇ ਮੁੱਖ ਮੰਤਰੀ ਅਤੇ ਹੋਰ ਮੰਤਰੀਆਂ ਵਲੋਂ ਰੋਜਾਨਾ ਮਜੀਠੀਆ-ਮਜੀਠੀਆ ਕਰਨ ਨਾਲ ਪੰਜਾਬ ਦੇ ਲੋਕਾਂ ਦਾ ਭਲਾ ਹੋਣ ਵਾਲਾ ਨਹੀਂ | ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੇਵਲ ਇਕ ਸਾਲ ਦਾ ਸਮਾਂ ਬਾਕੀ ਰਹਿੰਦਾ ਹੈ ਕਰ ਸਕਦੇ ਹੋ ਤਾਂ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਕੀਤੇ ਵਾਅਦੇ ਜਿਨ੍ਹਾਂ 'ਚ ਕਿਸਾਨਾਂ ਦਾ ਕਰਜ਼ਾ ਮਾਫ਼ ਕਰਨਾ, ਬੁਢਾਪਾ ਵਿਧਵਾ ਵਿਕਲਾਂਗ 2500 ਰੁਪਏ ਪੈਨਸ਼ਨ ਕਰਨਾ, ਮਹਿਲਾਵਾਂ ਦੇ ਖਾਤੇ ਵਿੱਚ 1000 ਰੁਪਏ ਮਹੀਨਾ ਪਾਉਣਾ, ਨੌਜਵਾਨਾਂ ਨੂੰ ਰੁਜ਼ਗਾਰ ਦੇਣਾ, ਕਿਸਾਨਾਂ ਨੂੰ ਫ਼ਸਲਾਂ ਤੇ ਐਮ.ਐੱਸ.ਪੀ. ਦੇਣੀ ਅਤੇ ਹੋਰ ਜਿੰਨੇ ਵੀ ਵਾਅਦੇ ਕੀਤੇ ਹਨ ਪੂਰੇ ਕਰੋ ਨਹੀਂ ਤਾਂ ਪੰਜਾਬ ਦੇ ਲੋਕ ਪਹਿਲਾਂ ਹੀ ਸੱਤਾਂ ਤਬਦੀਲੀ ਦਾ ਮਨ ਬਣਾਈ ਬੈਠੇ ਹਨ ਅਗਰ ਵਾਅਦੇ ਪੂਰੇ ਨਾ ਕੀਤੇ ਤਾਂ ਸੱਤਾ 'ਚ ਆਉਣਾ ਤਾਂ ਦੂਰ ਦੀ ਗੱਲ ਤੁਹਾਨੂੰ ਕਿਸੇ ਨੇ ਸ਼ਹਿਰਾਂ ਅਤੇ ਪਿੰਡਾਂ 'ਚ ਵੜਨ ਵੀ ਨਹੀਂ ਦੇਣਾ | ਤੁਸੀਂ ਵਿਰੋਧੀ ਪਾਰਟੀਆਂ ਦੇ ਲੀਡਰਾਂ 'ਤੇ ਝੂਠੇ ਕੇਸ ਕਰਕੇ ਉਨ੍ਹਾਂ ਦੀ ਲੋਕ ਹਿਤੈਸ਼ੀ ਆਵਾਜ਼ ਨੂੰ ਦਬਾ ਨਹੀਂ ਸਕਦੇ | ਬਿੱਲੂ ਨੇ ਕਿਹਾ ਪੰਜਾਬ ਦੇ ਮੁੱਖ ਮੰਤਰੀ ਬਿਕਰਮ ਮਜੀਠੀਆ ਦੇ ਖ਼ਿਲਾਫ਼ ਰੋਜਾਨਾ ਪ੍ਰਚਾਰ ਕਰਕੇ ਅਕਾਲੀ ਦਲ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ | ਮੈਂ ਦੱਸਣਾ ਚਾਹੁੰਦਾ ਹਾਂ ਜਿਹੜੇ ਅਕਾਲੀ ਦਲ ਦੇ ਲੀਡਰ ਅਤੇ ਪਾਰਟੀ ਵਰਕਰ ਇੰਦਰਾ ਗਾਂਧੀ ਦੇ ਜ਼ੁਲਮਾਂ ਤੋਂ ਨਹੀਂ ਡਰੇ ਉਨ੍ਹਾਂ ਨੂੰ ਤੁਸੀਂ ਝੂਠੇ ਪਰਚਿਆ ਨਾਲ ਡਰਾ ਨਹੀਂ ਸਕਦੇ ਜੇ ਕੁਝ ਕਰਨਾ ਹੈ ਤਾਂ ਪੰਜਾਬ ਦੇ ਵਿਕਾਸ ਕਾਰਜਾਂ ਵੱਲ ਧਿਆਨ ਦੇਵੋ ਤਾਂ ਜੋ ਪੰਜਾਬ ਦੀ ਜਨਤਾ ਦਾ ਕੁਝ ਭਲਾ ਹੋ ਸਕ |ੇ ਪੰਜਾਬ 'ਚ ਲੋਕਾਂ ਨੂੰ ਹਸਪਤਾਲਾਂ 'ਚ ਡਾਕਟਰ ਨਹੀਂ ਮਿਲਦੇ ਨਗਰ ਕੌਂਸਲਾਂ ਅਧਿਕਾਰੀ ਕਰਮਚਾਰੀ ਸਮੇਂ ਡਿਊਟੀ ਨਹੀਂ ਆਉਂਦੇ ਪਟਵਾਰੀਆਂ ਦਾ ਚੋਂਥੇ ਦਿਨ ਟਿਕਾਣਾ ਬਦਲ ਜਾਂਦਾ ਹੈ ਲੋਕਾਂ ਲਈ ਕੋਈ ਪਟਵਾਰ ਘਰ ਬਣਵਾਊ ਪਿੰਡਾ ਅਤੇ ਸ਼ਹਿਰਾਂ ਦੀਆਂ ਸੜਕਾਂ, ਗਲੀਆਂ, ਨਾਲੀਆਂ ਟੁੱਟੀਆਂ ਪਈਆ ਹਨ | ਪੰਜਾਬ ਦੇ ਲੋਕਾਂ ਨੇ ਸਰਕਾਰ ਨੂੰ ਜਿਹੜੀਆਂ ਆਸਾ ਨਾਲ ਵੋਟਾਂ ਪਾਕੇ ਪੰਜਾਬ 'ਚ 92 ਵਿਧਾਇਕ ਜਿੱਤਾਂ ਕੇ ਭੇਜੇ ਸਨ, ਪੰਜਾਬ ਦੀ ਮੌਜੂਦਾ ਸਰਕਾਰ ਉਨ੍ਹਾਂ 'ਤੇ ਖਰੀ ਨਹੀਂ ਉੱਤਰੀ | ਹੁਣ ਪੰਜਾਬ ਦੇ ਲੋਕ ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾ ਚੁੱਕੇ ਹਨ | ਅਸੀਂ ਆਉਣ ਵਾਲੇ ਦਿਨਾਂ 'ਚ ਨਾਭਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਲਈ ਪ੍ਰੋਗਰਾਮ ਬਣਾ ਰਹੇ ਹਾਂ ਨਾਭਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿੱਤਾਂ ਕੇ ਪੰਜਾਬ ਵਿਧਾਨ ਸਭਾ 'ਚ ਭੇਜਾਂਗੇ |