03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਲੋਕਾਂ ਦੀ ਭਲਾਈ ਲਈ ਕਿਹੜੀ ਸਰਕਾਰ ਨੇ ਕੰਮ ਕੀਤਾ ਕੈਗ ਦੀ ਰਿਪੋਰਟ ਨੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ : ਜਥੇਦਾਰ ਲਾਲਕਾ

Ad Position 21
repet_subhas-goyals [Copy P29]
ਅਜੀਤ ਡੈਸਕ 22-02-2026
ਨਾਭਾ, 21 ਫਰਵਰੀ (ਜਗਨਾਰ ਸਿੰਘ ਦੁਲੱਦੀ)-ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਹਲਕਾ ਇੰਚਾਰਜ ਨਾਭਾ ਜਥੇਦਾਰ ਮੱਖਣ ਸਿੰਘ ਲਾਲਕਾ ਨੇ ਪੰਜਾਬ ਦੀ ਆਰਥਿਕ ਸਥਿਤੀ ਬਾਰੇ ਗੰਭੀਰ ਚਿੰਤਾ ਪ੍ਰਗਟ ਕਰਦਿਆਂ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀਆਂ ਸਰਕਾਰਾਂ ਨੂੰ ਕਰੜੇ ਹੱਥੀਂ ਲਿਆ | ਜਥੇਦਾਰ ਲਾਲਕਾ ਨੇ ਕੈਗ ਦੀਆਂ ਰਿਪੋਰਟਾਂ ਦੇ ਹਵਾਲੇ ਨਾਲ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਅਕਾਲੀ-ਭਾਜਪਾ ਗੱਠਜੋੜ ਦੇ 2007 ਤੋਂ 2012 ਦੇ ਪਹਿਲੇ ਕਾਰਜਕਾਲ ਦੌਰਾਨ ਸੂਬੇ ਸਿਰ ਕਰਜ਼ਾ ਸਿਰਫ 32,000 ਕਰੋੜ ਰੁਪਏ ਵਧਿਆ ਸੀ | ਉਨ੍ਹਾਂ ਕਿਹਾ ਕਿ 2012 ਤੋਂ 2017 ਦੇ ਦੂਜੇ ਕਾਰਜਕਾਲ ਦੌਰਾਨ ਕਰਜ਼ੇ ਦੇ ਅੰਕੜੇ 'ਚ ਜੋ ਉਛਾਲ ਆਇਆ, ਉਸ ਦਾ ਮੁੱਖ ਕਾਰਨ ਕੇਂਦਰ ਸਰਕਾਰ ਦੀਆਂ ਪੰਜਾਬ ਵਿਰੋਧੀ ਨੀਤੀਆਂ ਸਨ, ਜਿਸ ਤਹਿਤ ਅਨਾਜ ਦੀ ਖ਼ਰੀਦ ਦੇ ਰੁਕੇ ਹੋਏ 31,000 ਕਰੋੜ ਰੁਪਏ ਨੂੰ ਕਰਜ਼ੇ 'ਚ ਤਬਦੀਲ ਕਰ ਦਿੱਤਾ ਗਿਆ | ਜਥੇਦਾਰ ਲਾਲਕਾ ਨੇ ਕਿਹਾ ਕਿ ਅਕਾਲੀ ਸਰਕਾਰ ਵਲੋਂ ਇਸ ਸਮੇਂ ਦੌਰਾਨ ਪੰਜਾਬ ਨੂੰ ਥਰਮਲ ਪਲਾਂਟ, ਚਹੁੰ-ਮਾਰਗੀ ਸੜਕਾਂ, ਆਟਾ-ਦਾਲ ਸਕੀਮ, ਸਗਨ ਸਕੀਮ ਅਤੇ ਕਿਸਾਨਾਂ ਨੂੰ ਮੁਫ਼ਤ ਬਿਜਲੀ ਵਰਗੀਆਂ ਇਤਿਹਾਸਕ ਸਹੂਲਤਾਂ ਦਿੱਤੀਆਂ ਗਈਆਂ ਸਨ | ਜਥੇਦਾਰ ਲਾਲਕਾ ਨੇ ਕਾਂਗਰਸ ਪਾਰਟੀ 'ਤੇ ਵਰ੍ਹਦਿਆਂ ਖ਼ੁਲਾਸਾ ਕੀਤਾ ਕਿ 2017 ਤੋਂ 2022 ਤੱਕ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਪੰਜਾਬ ਸਿਰ ਲਗਭਗ 1,00,000 ਕਰੋੜ (ਇਕ ਲੱਖ ਕਰੋੜ) ਰੁਪਏ ਦਾ ਭਾਰੀ ਕਰਜ਼ਾ ਚਾੜ੍ਹ ਦਿੱਤਾ, ਜਦਕਿ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ 'ਚ ਭਾਰੀ ਕਟੌਤੀ ਕੀਤੀ ਗਈ ਅਤੇ ਵਿਕਾਸ ਕਾਰਜ ਲਗਭਗ ਠੱਪ ਰਹੇ | ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਹਮਲਾ ਕਰਦੇ ਹੋਏ ਜਥੇਦਾਰ ਲਾਲਕਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਸਰਕਾਰ ਪੰਜਾਬ ਦੇ ਇਤਿਹਾਸ 'ਚ ਸਭ ਤੋਂ ਵੱਧ ਕਰਜਾ ਚੁੱਕਣ ਵਾਲੀ ਸਰਕਾਰ ਸਾਬਤ ਹੋਈ ਹੈ | ਉਨ੍ਹਾਂ ਕਿਹਾ ਕਿ ਮਹਿਜ ਚਾਰ ਸਾਲਾਂ ਦੇ ਅੰਦਰ ਹੀ ਇਸ ਸਰਕਾਰ ਨੇ ਪੰਜਾਬ ਸਿਰ ਲਗਭਗ 1.34 ਲੱਖ ਕਰੋੜ ਰੁਪਏ ਦਾ ਨਵਾਂ ਕਰਜ਼ਾ ਚਾੜ੍ਹ ਦਿੱਤਾ ਹੈ ਜਦੋਂ ਕਿ ਅਜੇ ਇਸ ਸਰਕਾਰ ਦਾ ਇਕ ਸਾਲ ਬਾਕੀ ਹੈ ਅਤੇ ਖ਼ਦਸ਼ਾ ਹੈ ਕਿ ਅਗਲੀਆਂ ਵੋਟਾਂ 'ਚ ਲੋਕਾਂ ਨੂੰ ਭਰਮਾਉਣ ਲਈ ਇਹ ਸਰਕਾਰ ਹੋਰ ਵੀ ਭਾਰੀ ਕਰਜ਼ਾ ਚੁੱਕ ਕੇ ਸੂਬੇ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਕੰਗਾਲ ਕਰ ਦੇਵੇਗੀ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਕਰਜ਼ਾ ਲੈ ਕੇ ਪੰਜਾਬ ਦਾ ਬੁਨਿਆਦੀ ਢਾਂਚਾ ਬਣਾਇਆ ਸੀ ਪਰ 'ਆਪ' ਸਰਕਾਰ ਇਹ ਪੈਸਾ ਸਿਰਫ ਇਸ਼ਤਿਹਾਰਬਾਜ਼ੀ ਅਤੇ ਸਿਆਸੀ ਲਾਹੇ ਲਈ ਬਰਬਾਦ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਹੋਵੇਗੀ-ਜਥੇਦਾਰ ਗੜ੍ਹੀ ਅਗਲੀ ਖ਼ਬਰ ਲੰਘੀਆਂ ਸਰਕਾਰਾਂ ਵਲੋਂ 'ਵਿਸਾਰੇ' ਵਿਰਾਸਤੀ ਮੇਲਿਆਂ ਲਈ ਬਜਟ 5 ਕਰੋੜ ਤੋਂ ਵਧਾ ਕੇ 70 ਕਰੋੜ ਕੀਤਾ-ਹਰਪਾਲ ਸਿੰਘ ਚੀਮਾ
Ad Position 24