ਰਾਜਪੁਰਾ, 21 ਫਰਵਰੀ (ਰਣਜੀਤ ਸਿੰਘ)-ਪੰਜਾਬ ਵਿਚ ਆਉਣ ਵਾਲੀ ਸਰਕਾਰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਬਣੇਗੀ ਜਿਸ ਨਾਲ ਸੂਬੇ ਫਿਰ ਤੋਂ ਵਿਕਾਸ ਦੀਆਂ ਲੀਹਾਂ 'ਤੇ ਚੱਲੇਗਾ ਅਤੇ ਅਮਨ ਚੈਨ ਵਾਲੀ ਦੀ ਸਥਿਤੀ ਵਿਚ ਸੁਧਾਰ ਹੋਵੇਗਾ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐੱਸ.ਜੀ.ਪੀ.ਸੀ. ਦੇ ਐਗਜੈਕਟਿਵ ਮੈਂਬਰ ਜਥੇਦਾਰ ਸੁਰਜੀਤ ਸਿੰਘ ਗੜੀ ਨੇ ਰਾਜਪੁਰਾ ਹਲਕੇ ਦੇ ਨਵੇਂ ਲਾਏ ਗਏ ਸਰਕਾਰ ਪ੍ਰਧਾਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ | ਜਥੇਦਾਰ ਸੁਰਜੀਤ ਸਿੰਘ ਗੜੀ ਨੇ ਦੱਸਿਆ ਕਿ ਅਰਵਿੰਦਰ ਪਾਲ ਸਿੰਘ ਰਾਜੂ ਨੂੰ ਸ਼ਹਿਰੀ ਪ੍ਰਧਾਨ, ਸ਼ੁਸ਼ੀਲ ਰਿੰਕੂ ਨੁੂੰ ਸਰਕਰ ਕੇ.ਕੇ. ਸਕੂਲ, ਰਵਿੰਦਰ ਸਿੰਘ ਰਿੰਕੂ ਸਰਾਉ ਨੂੰ ਸਰਕਲ ਪੁਰਾਣੀ ਕਚਹਿਰੀ, ਰਣਧੀਰ ਸਿੰਘ ਨੀਲਪੁਰ ਨੂੰ ਸਰਕਲ ਨੀਲਪੁਰ, ਮਲਕੀਤ ਸਿੰਘ ਬਿੱਟੂ ਨੂੰ ਸਰਕਲ ਰਾਜਪੁਰਾ, ਰਵਿੰਦਰ ਸਿੰਘ ਵਾਸੀਆਂ ਨੂੰ ਸਰਕਲ ਰਾਜਪੁਰਾ-2 ਅਤੇ ਰਘਵੀਰ ਸਿੰਘ ਮੋਹੀ ਨੁੰ ਸਰਕਲ ਬਨੂੰੜ ਦਾ ਸਰਕਲ ਪ੍ਰਧਾਨ ਨਿਯੁਕਤ ਕੀਤਾ ਹੈ | ਉਨ੍ਹਾਂ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਤੋਂ ਲੋਕ ਅੱਕ ਗਏ ਹਨ | ਇਸ ਪਾਰਟੀ ਨੇ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਵਾਅਦੇ ਪੁੂਰੇ ਨਹੀਂ ਕੀਤੇ | ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਬਹੁਤ ਹੀ ਜ਼ੋਰਾਂ ਸ਼ੋਰਾਂ ਨਾਲ ਪ੍ਰਚਾਰ ਕੀਤਾ ਸੀ ਕਿ ਸਰਕਾਰ ਬਣਨ ਸਾਰ ਔਰਤਾਂ ਨੂੰ ਇਕ ਇਕ ਹਜਾਰ ਰੁਪਏ ਮਹੀਨਾ ਦਿੱਤੇ ਜਾਣਗੇ | ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਨੇ ਸਿਰਫ ਤੇ ਸਿਰਫ ਧੱਕੇ ਸ਼ਾਹੀਆਂ ਤੋਂ ਸਿਵਾਰ ਹੋਰ ਕੁਝ ਵੀ ਨਹੀਂ ਕੀਤਾ | ਜਥੇਦਾਰ ਗੜੀ ਨੇ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ, ਜ਼ਿਲ੍ਹਾ ਪ੍ਰਧਾਨ ਸ਼ਹਿਰੀ ਅਮਿਤ ਰਾਠੀ ਅਤੇ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਧੰਨਵਾਦ ਕੀਤਾ ਹੈ |