04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਭਾਸ਼ਾ ਵਿਭਾਗ ਪੰਜਾਬ ਵਲੋਂ ਮਾਂ ਬੋਲੀ ਦਿਵਸ ਮਨਾਇਆ

Ad Position 21
repet_subhas-goyals [Copy P29]
ਭਾਸ਼ਾ ਵਿਭਾਗ ਪੰਜਾਬ ਵਿਖੇ ਕਰਵਾਏ ਪ੍ਰੋਗਰਾਮ ਦਾ ਦਿ੍ਸ਼ | ਅਜੀਤ ਤਸਵੀਰ <br/> 22-02-2026
ਪਟਿਆਲਾ, 21 ਫ਼ਰਵਰੀ (ਗੁਰਵਿੰਦਰ ਸਿੰਘ ਔਲਖ)-ਭਾਸ਼ਾ ਵਿਭਾਗ ਪੰਜਾਬ ਵਲੋਂ ਮਾਂ ਬੋਲੀ ਦਿਵਸ ਮੌਕੇ ਭਾਸ਼ਾ ਭਵਨ ਪਟਿਆਲਾ ਵਿਖੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਰਾਜ ਪੱਧਰੀ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਵਿਸ਼ੇਸ਼ ਭਾਸ਼ਣ, ਪੁਸਤਕ ਲੋਕ ਅਰਪਣ ਅਤੇ ਇੱਕ ਪਾਤਰੀ ਨਾਟਕ ਦੀ ਪੇਸ਼ਕਾਰੀ ਕੀਤੀ ਗਈ | ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਡਾ. ਸਤਨਾਮ ਸਿੰਘ ਸੰਧੂ ਨੇ 'ਪੰਜਾਬੀ ਭਾਸ਼ਾ ਦੀ ਮੌਜੂਦਾ ਸਥਿਤੀ ਤੇ ਭਵਿੱਖ' ਵਿਸ਼ੇ 'ਤੇ ਭਾਸ਼ਣ ਦਿੰਦਿਆਂ ਕਿਹਾ ਕਿ ਖੇਤਰੀ ਭਾਸ਼ਾਵਾਂ ਤਿੰਨ ਪੱਧਰਾਂ 'ਤੇ ਦਰਕਿਨਾਰ ਹੋ ਰਹੀਆਂ ਹਨ | ਉਨ੍ਹਾਂ ਦੱਸਿਆ ਕਿ ਕੇਂਦਰੀ ਪੱਧਰ 'ਤੇ ਇਕ ਭਾਸ਼ਾ ਨੂੰ ਤਰਜੀਹ ਮਿਲਣ ਨਾਲ ਹੋਰ ਭਾਸ਼ਾਵਾਂ ਪ੍ਰਭਾਵਿਤ ਹੁੰਦੀਆਂ ਹਨ, ਜਦਕਿ ਸੂਬਾਈ ਪੱਧਰ 'ਤੇ ਬਣੀਆਂ ਯੋਜਨਾਵਾਂ ਪੂਰੀ ਤਰ੍ਹਾਂ ਲਾਗੂ ਨਹੀਂ ਹੋ ਰਹੀਆਂ | ਵਿਦਿਅਕ ਤੇ ਸਾਹਿਤਕ ਸੰਸਥਾਵਾਂ ਵਿਚ ਅਮਲੇ ਅਤੇ ਸਾਧਨਾਂ ਦੀ ਘਾਟ ਵੀ ਚੁਣੌਤੀ ਹੈ | ਉਨ੍ਹਾਂ ਜ਼ੋਰ ਦਿੱਤਾ ਕਿ ਪੰਜਾਬੀ ਨੂੰ ਰੁਜ਼ਗਾਰ ਨਾਲ ਜੋੜ ਕੇ ਅਤੇ ਪਾਠ ਪੁਸਤਕਾਂ ਦਾ ਪੱਧਰ ਉੱਚਾ ਕਰਕੇ ਹੀ ਭਾਸ਼ਾ ਦਾ ਵਿਕਾਸ ਸੰਭਵ ਹੈ | ਸਵਾਗਤ ਭਾਸ਼ਣ ਦੌਰਾਨ ਜਸਵੰਤ ਸਿੰਘ ਜ਼ਫ਼ਰ ਨੇ ਕਿਹਾ ਕਿ ਭਾਸ਼ਾ ਕਿਸੇ ਵਿਅਕਤੀ ਵਿਸ਼ੇਸ਼ ਦੀ ਨਹੀਂ, ਸਗੋਂ ਲੋਕਾਂ ਦੀ ਸਾਂਝੀ ਧਰੋਹਰ ਹੈ | ਉਨ੍ਹਾਂ ਕਿਹਾ, Tਅਸੀਂ ਭਾਸ਼ਾ ਦੇ ਸੇਵਾਦਾਰ ਨਹੀਂ, ਸਗੋਂ ਮਾਂ ਬੋਲੀ ਸਾਡੀ ਸੇਵਾਦਾਰ ਹੁੰਦੀ ਹੈ |U ਉਨ੍ਹਾਂ ਅਪੀਲ ਕੀਤੀ ਕਿ ਪੰਜਾਬੀ ਨੂੰ ਵਿਦਿਆ ਨਾਲ ਜੋੜ ਕੇ ਜੀਵਨ ਦੇ ਹਰ ਖੇਤਰ ਵਿਚ ਇਸ ਦੀ ਵਰਤੋਂ ਵਧਾਈ ਜਾਵੇ | ਇਸ ਮੌਕੇ ਡਾ. ਬਲਵਿੰਦਰ ਸਿੰਘ ਲੱਖੇਵਾਲੀ ਅਤੇ ਡਾ. ਬਿ੍ਜ ਮੋਹਨ ਭਾਰਦਵਾਜ ਦੀ ਪੁਸਤਕ 'ਰੁੱਖ-ਬੂਟਿਆਂ ਦੀ ਵਰਣਮਾਲਾ' ਲੋਕ ਅਰਪਿਤ ਕੀਤੀ ਗਈ | ਬਾਬਾ ਗੁਰਮੀਤ ਸਿੰਘ ਖੋਸਾ ਪਾਂਡੋ ਨੇ ਕਿਹਾ ਕਿ ਮਨੁੱਖ ਅਤੇ ਕੁਦਰਤ ਦਾ ਅਟੁੱਟ ਨਾਤਾ ਹੈ ਅਤੇ ਬਨਸਪਤੀ ਦੀ ਸੰਭਾਲ ਸਾਡਾ ਫਰਜ਼ ਹੈ | ਇਸ ਤੋਂ ਇਲਾਵਾ ਪੰਜਾਬ ਦੇ ਭੂਗੋਲ ਅਤੇ ਇਤਿਹਾਸ 'ਤੇ ਆਧਾਰਿਤ ਖੋਜਪੂਰਕ ਪੁਸਤਕ 'ਵਿਰਾਸਤ ਏ ਪੰਜਾਬ' ਲਈ ਡਾ. ਹਰਪ੍ਰੀਤ ਸਿੰਘ ਪ੍ਰੀਤ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਡਾ. ਲੱਖਾ ਲਹਿਰੀ ਦੀ ਨਿਰਦੇਸ਼ਨਾ ਹੇਠ ਕਰਨ ਸਿੱਧੂ ਵਲੋਂ ਇੱਕ ਪਾਤਰੀ ਨਾਟਕ 'ਪੀੜ੍ਹੀ ਦਰ ਪੀੜ੍ਹੀ' ਪੇਸ਼ ਕੀਤਾ ਗਿਆ, ਜਿਸ ਵਿੱਚ ਮਾਪਿਆਂ ਅਤੇ ਔਲਾਦ ਵਿਚਾਲੇ ਸੰਵਾਦ ਦੀ ਲੋੜ ਨੂੰ ਰੂਬਰੂ ਕੀਤਾ ਗਿਆ | ਕਰਨ ਸਿੱਧੂ ਨੇ ਪਿਤਾ, ਮਾਂ ਅਤੇ ਪੁੱਤਰ ਦੇ ਕਿਰਦਾਰ ਮੰਚ 'ਤੇ ਹੀ ਬਦਲ ਕੇ ਪੇਸ਼ ਕੀਤੇ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਸਰਾਹਿਆ ਗਿਆ | ਸਮਾਗਮ ਦੌਰਾਨ ਭਾਸ਼ਾ ਵਿਭਾਗ ਦੇ ਡਿਪਟੀ ਡਾਇਰੈਕਟਰ ਆਲੋਕ ਚਾਵਲਾ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਸੁਖਪ੍ਰੀਤ ਕੌਰ ਅਤੇ ਜਸਪ੍ਰੀਤ ਕੌਰ, ਸ਼੍ਰੋਮਣੀ ਕਵੀ ਬਲਵਿੰਦਰ ਸੰਧੂ, ਸੰਤ ਸਿੰਘ ਸੋਹਲ, ਅਵਤਾਰਜੀਤ ਸਿੰਘ, ਡਾ. ਇੰਦਰਜੀਤ ਗੋਲਡੀ, ਡੀ.ਐਸ.ਪੀ. ਮੁਕੇਸ਼ ਕੁਮਾਰ, ਉਲੰਪੀਅਨ ਤਿਰਲੋਕ ਸਿੰਘ ਸੰਧੂ, ਐਡਵੋਕੇਟ ਜਗਜੀਤ ਸਿੰਘ ਜੰਡੂ, ਅਵਤਾਰ ਸਿੰਘ ਅਰੋੜਾ, ਰੰਗਕਰਮੀ ਰਾਜੇਸ਼ ਸ਼ਰਮਾ ਅਤੇ ਗੋਪਾਲ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸਾਹਿਤ ਪ੍ਰੇਮੀ ਅਤੇ ਦਰਸ਼ਕ ਹਾਜ਼ਰ ਸਨ | ਮੰਚ ਸੰਚਾਲਨ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਕੀਤਾ ਅਤੇ ਅੰਤ ਵਿਚ ਮਹਿਮਾਨਾਂ ਤੇ ਰੰਗਮੰਚ ਟੀਮ ਦਾ ਸਨਮਾਨ ਕੀਤਾ ਗਿਆ¢
Ad Position 22
No active advertisement
ਪਿਛਲੀ ਖ਼ਬਰ ਵਿਧਾਇਕਾ ਜੀਵਨਜੋਤ ਕੌਰ ਵਲੋਂ 'ਮੁੱਖ ਮੰਤਰੀ ਸਿਹਤ ਯੋਜਨਾ' ਅਧੀਨ ਲਗਾਏ ਕੈਂਪਾਂ ਦਾ ਜਾਇਜ਼ਾ ਅਗਲੀ ਖ਼ਬਰ ਜਥੇਦਾਰ ਟੌਹੜਾ ਇੰਸਟੀਚਿਊਟ ਵਿਖੇ ਐੱਨ.ਐੱਸ.ਐੱਸ. ਕੈਂਪ ਆਰੰਭ
Ad Position 24