ਨਾਭਾ, 22 ਫਰਵਰੀ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਸ੍ਰੀ ਖਾਟੂ ਸ਼ਿਆਮ ਮੰਦਿਰ ਕਮੇਟੀ ਵਲੋਂ ਪ੍ਰਧਾਨ ਵਿਕਾਸ ਗੋਇਲ ਦੀ ਅਗਵਾਈ ਹੇਠ ਮੀਟਿੰਗ ਕਰਵਾਈ ਗਈ | ਇਸ ਮੌਕੇ 1 ਮਾਰਚ ਦਿਨ ਐਤਵਾਰ ਨੂੰ ਕਰਵਾਏ ਜਾ ਰਹੇ ਸ੍ਰੀ ਖਾਟੂ ਸ਼ਿਆਮ ਫਾਲਗੁਣ ਮਹੋਤਸਵ ਧਾਰਮਿਕ ਸਮਾਗਮ ਸੰਬੰਧੀ ਸਥਾਨਕ ਦਲੱਦੀ ਗੇਟ ਸਥਿਤ ਨਵੇਂ ਬਣ ਰਹੇ ਸ੍ਰੀ ਖਾਟੂ ਸ਼ਿਆਮ ਮੰਦਿਰ ਵਿਖੇ ਸਮੂਹ ਮੈਂਬਰਾਂ ਵਲੋਂ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਉਪਰੰਤ ਪ੍ਰਧਾਨ ਵਿਕਾਸ ਗੋਇਲ ਦੱਸਿਆ ਕਿ ਇਸ ਸਮਾਗਮ 'ਚ ਮਸ਼ਹੂਰ ਭਜਨ ਗਾਇਕ ਕੇਸ਼ਵ ਗਰਗ ਬਰਨਾਲੇ ਵਾਲੇ ਆਪਣੇ ਭਜਨਾਂ ਰਾਹੀਂ ਸ੍ਰੀ ਖਾਟੂ ਸ਼ਿਆਮ ਦਾ ਗੁਣਗਾਨ ਕਰ ਕੇ ਸ਼ਰਧਾਲੂਆਂ ਨੂੰ ਨਿਹਾਲ ਕਰਨਗੇ | ਉਨ੍ਹਾਂ ਕਿਹਾ ਕਿ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ਅਤੇ ਪੂਜਾ ਦੀ ਰਸਮ ਸਾਹਿਲ ਅਰੋੜਾ ਵਜੋਂ ਹਾਜ਼ਰੀ ਲਗਵਾਈ ਜਾਵੇਗੀ | ਉਨ੍ਹਾਂ ਕਿਹਾ ਕਿ ਸਮਾਗਮ ਦੌਰਾਨ ਫੁੱਲਾਂ ਦੀ ਹੋਲੀ, ਸ਼ਿਆਮ ਦਰਬਾਰ ਅਤੇ 56 ਤਰ੍ਹਾਂ ਦਾ ਭੋਗ ਖਿੱਚ ਦਾ ਕੇਂਦਰ ਹੋਣਗੇ ਅਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਰਾਜੇਸ਼ ਗਰਗ, ਲਵਲੀ ਗੋਇਲ, ਮਨਦੀਪ ਜਿੰਦਲ, ਸੰਜੀਵ ਸ਼ਰਮਾ ਗੋਲਡੀ, ਰਵਿੰਦਰ ਪੱਪੂ, ਰਾਜੇਸ਼ ਗੋਲਡੀ, ਸ਼ੁਭਮ ਬਾਂਸਲ, ਪਨਪ ਸਿੰਗਲਾ, ਆਸ਼ੂ ਰਾਵਲ, ਲਲਿਤ ਗੁਪਤਾ, ਪਿ੍ੰਸ ਜਿੰਦਲ, ਗੋਪੀ ਜਿੰਦੀਆ, ਸਚਿਨ ਕੁਮਾਰ, ਵਿਪਨ ਕੁਮਾਰ ਆਦਿ ਕਮੇਟੀ ਮੈਂਬਰ ਹਾਜ਼ਰ ਸਨ |