ਪਟਿਆਲਾ, 23 ਫਰਵਰੀ (ਅ.ਸ. ਆਹਲੂਵਾਲੀਆ)-ਨਗਰ ਨਿਗਮ ਪਟਿਆਲਾ ਦੇ ਕੰਮਕਾਜ ਨੂੰ ਆਧੁਨਿਕ ਲੀਹਾਂ 'ਤੇ ਪਾਉਣ ਅਤੇ ਪਾਰਦਰਸ਼ਤਾ ਲਿਆਉਣ ਲਈ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਇਕ ਅਹਿਮ ਡਿਜੀਟਲ ਪਹਿਲਕਦਮੀ ਕੀਤੀ ਗਈ ਹੈ | ਸਰਕਾਰ ਦੀਆਂ ਹਦਾਇਤਾਂ ਅਨੁਸਾਰ ਹੁਣ ਜਨਰਲ ਹਾਊਸ ਦੀਆਂ ਮੀਟਿੰਗਾਂ ਨੂੰ ਪੂਰੀ ਤਰ੍ਹਾਂ 'ਈ-ਨਿਗਮ ਪੋਰਟਲ' ਰਾਹੀਂ ਡਿਜੀਟਲ ਕਰਨ ਦੀ ਤਿਆਰੀ ਕਰ ਲਈ ਗਈ ਹੈ | ਇਸ ਪ੍ਰਣਾਲੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਲਈ ਸਮੂਹ ਕੌਂਸਲਰਾਂ ਨੂੰ ਟੇਬਲੇਟ ਰਾਹੀਂ ਪੋਰਟਲ ਦੀ ਵਰਤੋਂ ਕਰਨ ਦੀ ਸਿਖਲਾਈ ਦੇਣ ਲਈ ਦੋ ਦਿਨਾਂ ਵਿਸ਼ੇਸ਼ ਸੈਸ਼ਨ ਸ਼ੁਰੂ ਹੋ ਗਿਆ ਹੈ | ਇਸ ਮੌਕੇ ਮੇਅਰ ਅਤੇ ਕਮਿਸ਼ਨਰ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਨਗਰ ਨਿਗਮ ਦੇ ਕੰਮਕਾਜ ਨੂੰ ਡਿਜੀਟਲ ਕਰਨ ਨਾਲ ਜਿੱਥੇ ਕਾਗ਼ਜ਼ੀ ਕਾਰਵਾਈ ਘਟੇਗੀ, ਉੱਥੇ ਹੀ ਮੀਟਿੰਗਾਂ ਦਾ ਰਿਕਾਰਡ ਵੀ ਸੁਰੱਖਿਅਤ ਅਤੇ ਡਿਜੀਟਲ ਰੂਪ ਵਿਚ ਉਪਲਬਧ ਰਹੇਗਾ | ਇਸ ਦੇ ਨਾਲ ਹੀ ਇਸ ਉੱਦਮ ਨਾਲ ਵਿਕਾਸ ਕਾਰਜਾਂ ਅਤੇ ਮਤਿਆਂ ਦੀ ਪ੍ਰਵਾਨਗੀ ਦੀ ਰਫ਼ਤਾਰ ਵਿਚ ਵੀ ਵੱਡਾ ਵਾਧਾ ਹੋਵੇਗਾ | ਉਨ੍ਹਾਂ ਦੱਸਿਆ ਕਿ ਫਰਵਰੀ 2026 ਤੋਂ ਬਾਅਦ ਜਨਰਲ ਹਾਊਸ ਦੀਆਂ ਸਾਰੀਆਂ ਮੀਟਿੰਗਾਂ ਈ-ਨਿਗਮ ਪੋਰਟਲ 'ਤੇ ਹੀ ਕੀਤੀਆਂ ਜਾਣੀਆਂ ਹਨ, ਜਿਸ ਨਾਲ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਨਿਗਰਾਨੀ ਹੋਰ ਵੀ ਬਿਹਤਰ ਤਰੀਕੇ ਨਾਲ ਹੋ ਸਕੇਗੀ | ਉਨ੍ਹਾਂ ਕਿਹਾ ਕਿ ਜਾਰੀ ਕੀਤੇ ਗਏ ਸ਼ਡਿਊਲ ਅਨੁਸਾਰ, ਕੌਂਸਲਰਾਂ ਦੀ ਸਹੂਲਤ ਲਈ ਡਾ. ਅੰਬੇਡਕਰ ਸਾਹਿਬ ਹਾਲ, ਨਗਰ ਨਿਗਮ ਪਟਿਆਲਾ ਵਿਖੇ ਟਰੇਨਿੰਗ ਨੂੰ ਦੋ ਹਿੱਸਿਆਂ ਵਿਚ ਵੰਡਿਆ ਗਿਆ ਹੈ | ਪਹਿਲਾ ਦਿਨ ਵਾਰਡ ਨੰਬਰ 1 ਤੋਂ 30 ਤੱਕ ਦੇ ਕੌਂਸਲਰਾਂ ਲਈ ਸਵੇਰੇ 10:30 ਤੋਂ 11:30 ਵਜੇ ਤੱਕ ਅਤੇ ਦੂਜਾ ਦਿਨ 24 ਫਰਵਰੀ ਵਾਰਡ ਨੰਬਰ 31 ਤੋਂ 60 ਤੱਕ ਦੇ ਕੌਂਸਲਰਾਂ ਲਈ ਸਵੇਰੇ 10:30 ਤੋਂ 11:30