ਚੋਣ ਦਫ਼ਤਰ ਦਾ ਉਦਘਾਟਨ ਕਰ ਕੇ ਮੈਦਾਨ ’ਚ ਨਿੱਤਰੇ ਆਜ਼ਾਦ ਉਮੀਦਵਾਰ ਡਾ. ਭਾਈ ਪਰਮਜੀਤ
ਰਾਜਪੁਰਾ, 1 ਨਵੰਬਰ (ਰਣਜੀਤ ਸਿੰਘ)-ਹਲਕੇ ਵਿਚ ਚੋਣ ਬਿਗਲ ਵੱਜਣ ਤੋਂ ਪਹਿਲਾਂ ਹੀ ਆਜ਼ਾਦ ਤੌਰ ’ਤੇ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਡਾ. ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਨਸ਼ਾ ਨੌਜਵਾਨਾਂ ਦੀ ਨਸ ਨਸ ਵਿਚ ਫੈਲ ਗਿਆ ਹੈ ਪਰ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਹਲਕੇ ਨੂੰ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਕਰ ਦੇਣਗੇ।
ਰਾਜਪੁਰਾ, 1 ਨਵੰਬਰ (ਰਣਜੀਤ ਸਿੰਘ)-ਹਲਕੇ ਵਿਚ ਚੋਣ ਬਿਗਲ ਵੱਜਣ ਤੋਂ ਪਹਿਲਾਂ ਹੀ ਆਜ਼ਾਦ ਤੌਰ ’ਤੇ ਚੋਣ ਦਫ਼ਤਰ ਦਾ ਉਦਘਾਟਨ ਕਰਦਿਆਂ ਡਾ. ਭਾਈ ਪਰਮਜੀਤ ਸਿੰਘ ਨੇ ਕਿਹਾ ਕਿ ਨਸ਼ਾ ਨੌਜਵਾਨਾਂ ਦੀ ਨਸ ਨਸ ਵਿਚ ਫੈਲ ਗਿਆ ਹੈ ਪਰ ਜੇਕਰ ਉਨ੍ਹਾਂ ਨੂੰ ਮੌਕਾ ਮਿਲਦਾ ਹੈ ਤਾਂ ਉਹ ਹਲਕੇ ਨੂੰ ਮੁਕੰਮਲ ਤੌਰ ’ਤੇ ਨਸ਼ਾ ਮੁਕਤ ਕਰ ਦੇਣਗੇ। ਉਨ੍ਹਾਂ ਨੇ ਕਿਹਾ ਕਿ ਚੋਣ ਬਿਗਲ ਤਾਂ ਦੋ ਦਿਨ ਪਹਿਲਾਂ ਅਤੇ ਦੋ ਦਿਨ ਮਗਰੋਂ ਵੱਜਣਾ ਹੀ ਹੈ, ਉਨ੍ਹਾਂ ਦੇ ਅੰਦਰ ਲੋਕ ਸੇਵਾ ਦਾ ਜਜ਼ਬਾ ਕੁੱਟ ਕੁੱਟ ਕੇ ਭਰਿਆ ਹੋਇਆ ਹੈ। ਇਸ ਲਈ ਉਨ੍ਹਾਂ ਨੇ ਬਾਕਾਇਦਾ ਤੌਰ ’ਤੇ ਚੋਣ ਦਫ਼ਤਰ ਦਾ ਉਦਘਾਟਨ ਕਰ ਦਿੱਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਲਕੇ ਵਿਚ ਲੋਕਾਂ ਨੂੰ ਪੀਣ ਵਾਲਾ ਪਾਣੀ ਨਹੀਂ ਮਿਲ ਰਿਹਾ ਹੈ। ਹਲਕੇ ਵਿਚ ਬਰਸਾਤੀ ਪਾਣੀ ਦੀ ਨਿਕਾਸੀ ਦਾ ਕੋਈ ਵੀ ਪੁਖ਼ਤਾ ਇੰਤਜ਼ਾਮ ਨਹੀਂ ਹੈ। ਸੜਕਾਂ ਦਾ ਬੁਰਾ ਹਾਲ ਹੈ। ਹਲਕੇ ਵਿਚ ਵਿਕਾਸ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ ਵਿਚ ਦੱਸਿਆ ਕਿ ਭਾਵੇਂ ਉਹ ਭਾਰਤੀ ਜਨਤਾ ਪਾਰਟੀ ਅਤੇ ਸੰਘ ਦੇ ਸਰਗਰਮ ਮੈਂਬਰ ਸਨ ਪਰ ਹੁਣ ਉਨ੍ਹਾਂ ਨੇ ਵੇਖਿਆ ਹੈ ਕਿ ਦੇਸ਼ ਵਿਚ ਮਹਿੰਗਾਈ ਹੱਦੋਂ ਵੱਧ ਵਧੀ ਗਈ ਹੈ। ਇਸ ਲਈ ਉਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦੀ ਬਜਾਏ ਆਜ਼ਾਦ ਤੌਰ ’ਤੇ ਮੈਦਾਨ ਵਿਚ ਉੱਤਰਨ ਦਾ ਮਨ ਬਣਾ ਲਿਆ ਹੈ। ਇਸ ਮੌਕੇ ’ਤੇ ਸਮਰਥਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੌਕੇ ਹੋਰਨਾਂ ਸਮੇਤ ਵਿਨੋਦ ਕੁਮਾਰ, ਜਸਵੰਤ ਸਿੰਘ, ਰਮਨ ਕੁਮਾਰ, ਬਲਦੇਵ ਜੈਨ, ਵਿਨੋਦ ਕੁਮਾਰ, ਜੈ ਕਿਸ਼ਨ, ਪਾਰਸ ਮਿੱਤਲ, ਡਾ. ਰਾਜ ਕੁਮਾਰ, ਰਮਨ ਬਿੰਦਲ ਸਮੇਤ ਹੋਰ ਸਮਰਥਕ ਹਾਜ਼ਰ ਸਨ।