17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-02-2026

ਪੀਜੀ 'ਚ ਰਹਿੰਦੀ ਲੜਕੀ ਨੇ ਫਾਹਾ ਲੈ ਕੇ ਜੀਵਨਲੀਲ੍ਹਾ ਕੀਤੀ ਖ਼ਤਮ

Ad Position 21
No active advertisement
ਅਜੀਤ ਡੈਸਕ 26-02-2026
ਪਾਤੜਾਂ, 25 ਫਰਵਰੀ (ਜਗਦੀਸ਼ ਸਿੰਘ ਕੰਬੋਜ)-ਪਾਤੜਾਂ ਸ਼ਹਿਰ ਦੇ ਮੁੱਖ ਚੌਕ ਸਾਹਮਣੇ ਪੀਜੀ 'ਚ ਰਹਿੰਦੀ ਇਕ ਲੜਕੀ ਨੇ ਫਾਹਾ ਲੈ ਕੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰ ਲਈ | ਮੂਨਕ ਦੇ ਇਕ ਨਰਸਿੰਗ ਕਾਲਜ 'ਚ ਪੜ੍ਹਦੀ ਨੌਜਵਾਨ ਲੜਕੀ ਵਲੋਂ ਫਾਹਾ ਲੈਣ ਨੂੰ ਇਸ ਦੀ ਮਾਂ ਨੇ ਪੜ੍ਹਾਈ ਤੋਂ ਪ੍ਰੇਸ਼ਾਨ ਹੋ ਕੇ ਚੁੱਕਿਆ ਹੋਇਆ ਕਦਮ ਦੱਸਿਆ ਹੈ | ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ | ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜੋਤੀ ਰਾਣੀ ਪਤਨੀ ਰੁਪਿੰਦਰ ਸਿੰਘ ਵਾਸੀ ਜਗਤਾਰ ਨਗਰ ਪਟਿਆਲਾ ਨੇ ਦੱਸਿਆ ਹੈ ਕਿ ਮੈਂ ਮਿਹਨਤ ਮਜ਼ਦੂਰੀ ਕਰਦੀ ਹਾਂ ਅਤੇ ਮੇਰੇ ਪਾਸ 3 ਬੱਚੇ ਹਨ | ਮੇਰੀ ਵੱਡੀ ਲੜਕੀ ਇੰਦਰਪ੍ਰੀਤ ਕੌਰ ਉਮਰ ਕਰੀਬ 20 ਸਾਲ ਜੋ ਕਿ ਮੂਨਕ ਵਿਖੇ ਜੀ.ਐਨ.ਐਮ. ਦਾ ਕੋਰਸ ਕਰ ਰਹੀ ਸੀ ਅਤੇ ਮਕਾਨ ਮਾਲਕ ਲਖਵਿੰਦਰ ਸਿੰਘ ਪੁੱਤਰ ਗੁਰਬਖ਼ਸ਼ ਸਿੰਘ ਵਾਸੀ ਸੁਨਿਆਰ ਬਸਤੀ ਪਾਤੜਾਂ ਨੇੜੇ ਭਗਤ ਸਿੰਘ ਚੌਂਕ ਵਿਖੇ ਇਸ ਦੇ ਪੀਜੀ ਵਿਚ ਰਹਿੰਦੀ ਸੀ | ਪੜ੍ਹਾਈ ਨੂੰ ਲੈ ਕੇ ਦਿਮਾਗ਼ੀ ਤੌਰ 'ਤੇ ਮੇਰੀ ਲੜਕੀ ਇੰਦਰਪ੍ਰੀਤ ਕੌਰ ਪ੍ਰੇਸ਼ਾਨ ਰਹਿੰਦੀ ਸੀ | 24 ਫਰਵਰੀ ਨੂੰ ਵਕਤ ਕਰੀਬ ਸ਼ਾਮ ਦੇ 8 ਵਜੇ ਇਸ ਮਾਨਸਿਕ ਪੇ੍ਰਸ਼ਾਨੀ ਦੇ ਚੱਲਦਿਆਂ ਸ਼ਹਿਰ ਪਾਤੜਾਂ ਦੇ ਇਸ ਪੀ.ਜੀ. ਵਿਚ ਆਪਣੇ ਆਪ ਨੂੰ ਫਾਹਾ ਲਗਾ ਲਿਆ ਸੀ ਅਤੇ ਇਸ ਦੀ ਮੌਕੇ 'ਤੇ ਮੌਤ ਹੋ ਗਈ ਸੀ | ਇੰਦਰਪਾਲ ਚੌਹਾਨ ਡੀ.ਐੱਸ.ਪੀ. ਪਾਤੜਾਂ ਨੇ ਦੱਸਿਆ ਕਿ ਮਿ੍ਤਕ ਲੜਕੀ ਦੇ ਮਾਂ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਨ ਮਗਰੋਂ ਲਾਸ਼ ਨੂੰ ਪੋਸਟਮਾਰਟਮ ਲਈ ਸਮਾਣਾ ਦੇ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਹੈ |
Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ ਅਗਲੀ ਖ਼ਬਰ ਪੰਜਾਬੀ 'ਵਰਸਿਟੀ ਵਿਖੇ 'ਮੈਂਟਲ ਹੈਲਥ ਅੰਬੈਸਡਰ ਪ੍ਰੋਗਰਾਮ' ਦੀ ਸ਼ੁਰੂਆਤ
Ad Position 24