25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-02-2026

ਰੇਲਵੇ ਲਾਈਨ ਤੋਂ ਮਿਲੀ ਅਣਪਛਾਤੇ ਨੌਜਵਾਨ ਦੀ ਲਾਸ਼

Ad Position 21
No active advertisement
ਅਜੀਤ ਡੈਸਕ 27-02-2026
ਰਾਜਪੁਰਾ, 26 ਫਰਵਰੀ (ਰਣਜੀਤ ਸਿੰਘ)-ਬੀਤੇ ਦਿਨੀਂ ਰੇਲਵੇ ਪੁਲਿਸ ਨੂੰ ਰਾਜਪੁਰਾ-ਪਟਿਆਲਾ ਰੇਲਵੇ ਲਾਇਨ ਨੇੜੇ ਮਹਿਮਲ ਰਿਜ਼ਾਰਟ ਸੁੰਨਸਾਨ ਥਾਂ ਤੋਂ ਇਕ ਨੌਵਜਾਨ ਦੀ ਲਾਸ਼ ਬਰਾਮਦ ਹੋਈ ਸੀ | ਇਸ ਲਾਸ਼ ਦੀ ਹਾਲੇ ਤੱਕ ਪਹਿਚਾਣ ਨਹੀਂ ਹੋ ਸਕੀ | ਅੱਜ ਡਾਕਟਰਾਂ ਦੇ ਬੋਰਡ ਨੇ ਲਾਸ਼ ਦਾ ਪੋਸਟਮਾਰਟਮ ਕੀਤਾ ਹੈ | ਰੇਲਵੇ ਪੁਲਿਸ ਹੁਣ ਆਧੁਨਿਕ ਤਕਨੀਕ ਟਾਵਰ ਡੰਪ ਡਾਟਾ ਦਾ ਸਹਾਰਾ ਲੈ ਰਹੀ ਹੈ ਤਾਂ ਕਿ ਮਿ੍ਤਕ ਨੌਜਵਾਨ ਦੀ ਪਹਿਚਾਣ ਕਰਕੇ ਉਸ ਦੇ ਕਾਤਲਾਂ ਦੀ ਪੈੜ ਨੱਪੀ ਜਾ ਸਕੀ | ਇਸ ਸੰਬੰਧੀ ਸਿਵਲ ਹਸਪਤਾਲ ਵਿਚ ਜਾਣਕਾਰੀ ਦਿੰਦੇ ਹੋਏ ਐੱਸ.ਐੱਚ.ੳ. ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੀ 19 ਫਰਵਰੀ ਨੂੰ ਇਕ ਨੌਜਵਾਨ ਦੀ ਲਾਸ਼ ਬਰਾਮਦ ਹੋਈ ਸੀ | ਰੇਲਵੇ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਅਣਪਛਾਤੇ ਵਿਅਕਤੀਆਂ ਦੇ ਖ਼ਿਲਾਫ਼ ਕੇਸ ਦਰਜ ਕਰਕੇ ਲਾਸ਼ ਦੀ ਪਹਿਚਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰੱਖ ਦਿੱਤੀ ਸੀ | ਪੁਲਿਸ ਨੰੂ ਹਾਲੇ ਤੱਕ ਉਸ ਲਾਸ਼ ਦੀ ਪਹਿਚਾਣ ਨਹੀਂ ਹੋ ਸਕੀ | ਪੁਲਿਸ ਦਾ ਮੰਨਣਾ ਹੈ ਕਿ ਜਦੋਂ ਤੱਕ ਲਾਸ਼ ਦੀ ਪਹਿਚਾਣ ਨਹੀਂ ਹੋ ਜਾਂਦੀ ਉਸ ਵਕਤ ਤੱਕ ਕਾਤਲਾਂ ਦੀ ਪੈੜ ਨੱਪਣ ਵਿਚ ਮੁਸ਼ਕਿਲ ਆ ਰਹੀ ਹੈ | ਇਸ ਸੰਬੰਧੀ ਪੁਲਿਸ ਨੇ ਦੱਸਿਆ ਕਿ ਮਿ੍ਤਕ ਨੌਜਵਾਨ ਦੇ ਹੱਥ ਪੈਰ ਬੰਨੇ ਹੋਏ ਸਨ ਅਤੇ ਉਸ ਦੀ ਗਰਦਨ 'ਤੇ ਡੂੰਘੀ ਸੱਟ ਦੇ ਨਿਸ਼ਾਨ ਸਨ, ਜਿਸ ਤੋਂ ਲੱਗਦਾ ਹੈ ਕਿ ਕਾਤਲਾਂ ਨੇ ਉਸ ਨੂੰ ਤੇਜ਼ਧਾਰ ਹਥਿਆਰ ਨਾਲ ਕਤਲ ਕੀਤਾ ਹੈ | ਪੁਲਿਸ ਦੇ ਦੱਸਣ ਮੁਤਾਬਿਕ ਕਾਤਲਾਂ ਨੇ ਹਰ ਸੰਭਵ ਯਤਨ ਕੀਤਾ ਹੈ ਕਿ ਇਸ ਦੀ ਪਹਿਚਾਣ ਨਾ ਹੋ ਸਕੇ | ਮਿ੍ਤਕ ਨੌਜਵਾਨ ਦੀ ਜੇਬ ਵਿਚੋਂ ਕੋਈ ਵੀ ਇਹੋ ਜਿਹਾ ਕਾਗ਼ਜ਼ ਵਗ਼ੈਰਾ ਨਹੀਂ ਮਿਲਿਆ ਜਿਸ ਤੋਂ ਉਸ ਦੀ ਪਹਿਚਾਣ ਹੋ ਸਕੇ | ਨੌਜਵਾਨ ਦੀ ਲਾਸ਼ ਕੋਲੋਂ ਪੁਲਿਸ ਨੂੰ ਇਕ ਟੁੱਟਾ ਹੋਇਆ ਮੋਬਾਈਲ ਮਿਲਿਆ ਹੈ ਪਰ ਉਸ ਵਿਚ ਕੋਈ ਵੀ ਸਿੰਮ ਵਗ਼ੈਰਾ ਨਹੀਂ ਸੀ | ਹੁਣ ਪੁਲਿਸ ਆਖ਼ਰੀ ਸਹਾਰੇ ਵਜੋਂ ਮੋਬਾਈਲ ਟਾਵਰ ਡੰਪ ਡਾਟਾ ਖੰਘਾਲ ਰਹੀ ਹੈ ਤਾਂ ਕਿ ਪੁਲਿਸ ਦੇ ਹੱਥ ਕੋਈ ਨਾ ਕੋਈ ਸਬੂਤ ਲੱਗ ਸਕੇ | ਪੁਲਿਸ ਦੇ ਦੱਸਣ ਅਨੁਸਾਰ ਸਾਰੇ ਪੁਲਿਸ ਸਟੇਸ਼ਨਾਂ ਅਤੇ ਚੌਂਕੀਆਂ ਵਿਚ ਨੌਜਵਾਨ ਦੀ ਲਾਸ਼ ਮਿਲਣ ਸਬੰਧੀ ਇਤਲਾਹ ਦੇ ਦਿੱਤੀ ਹੈ ਪਰ ਹਾਲੇ ਤੱਕ ਇਹੋ ਜਿਹੋ ਕੋਈ ਸੂਚਨਾ ਪੁਲਿਸ ਨੂੰ ਨਹੀਂ ਮਿਲੀ ਕਿ ਕਿਸੇ ਥਾਂ ਤੋਂ ਨੌਜਵਾਨ ਦੀ ਗੁੰਮਸ਼ੁਦਗੀ ਬਾਬਤ ਕੋਈ ਰਿਪੋਰਟ ਪੁਲਿਸ ਕੋਲ ਕਿਸੇ ਥਾਣੇ ਵਿਚ ਲਿਖਵਾਈ ਗਈ ਹੋਵੇ |
ਕੀ ਕਹਿੰਦੇ ਹਨ ਰੇਲਵੇ ਪੁਲਿਸ ਦੇ ਐੱਸ.ਐੱਚ.ਓ.
ਇਸ ਸੰਬੰਧੀ ਐੱਸ.ਐੱਚ.ਓ. ਰੇਲਵੇ ਦਿਲਬਾਗ ਸਿੰਘ ਦਾ ਕਹਿਣਾ ਹੈ ਕਿ ਪੁਲਿਸ ਨੌਜਵਾਨਾਂ ਦੇ ਕਾਤਲਾਂ ਤੱਕ ਪੁੱਜਣ ਦੀ ਹਰ ਕੋਸ਼ਿਸ਼ ਕਰ ਰਹੀ ਹੈ | ਅੱਜ ਡਾਕਟਰਾਂ ਦੇ ਬੋਰਡ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਹੁਣ ਪੁਲਿਸ ਮੋਬਾਈਲ ਡੰਪ ਡਾਟਾ ਵੀ ਖੰਘਾਲ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਸਾਬਕਾ ਵਿਧਾਇਕ ਕੰਬੋਜ ਨੇ ਪਿੰਡ ਅਬਰਾਵਾਂ ਦੇ ਸਰਪੰਚ ਉੱਤੇ ਵਿਜੀਲੈਂਸ ਵਲੋਂ ਦਰਜ ਮਾਮਲੇ ਦੀ ਉੱਚ ਪੱਧਰੀ ਜਾਂਚ ਮੰਗੀ ਅਗਲੀ ਖ਼ਬਰ ਪ੍ਰੋ. ਬਡੂੰਗਰ ਨੇ ਵਿੱਤ ਮੰਤਰੀ ਨੂੰ ਲਿਖਿਆ ਪੱਤਰ
Ad Position 24