23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਵਿਧਾਇਕ ਜੌੜਾਮਾਜਰਾ ਨੇ ਟਾਵਰ ਮੋਰਚੇ ਦੇ ਆਗੂਆਂ ਨੂੰ ਹਲੀਮੀ ਨਾਲ ਦਿੱਤੇ ਸਪਸ਼ਟ ਤੇ ਸਾਫ਼ ਜਵਾਬ

Ad Position 21
No active advertisement
ਅਜੀਤ ਡੈਸਕ 04-03-2026
ਸਮਾਣਾ, 3 ਮਾਰਚ (ਹਰਵਿੰਦਰ ਸਿੰਘ ਟੋਨੀ)-ਸਮਾਣਾ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਹੋਰ ਧਰਮਾਂ ਦੇ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀ ਘਟਨਾਵਾਂ ਨੂੰ ਰੋਕਣ ਲਈ ਸਮਾਣਾ ਵਿਚ 522 ਦਿਨ ਤੋਂ ਚੱਲ ਰਹੇ ਟਾਵਰ ਮੋਰਚੇ ਵਿਚ ਸ਼ਿਰਕਤ ਕਰਕੇ ਵਿਧਾਇਕ ਸਮਾਣਾ ਚੇਤਨ ਸਿੰਘ ਜੌੜਾਮਾਜਰਾ ਨੇ ਸ਼ਿਰਕਤ ਕਰਕੇ ਮੋਰਚੇ ਦੇ ਆਗੂਆਂ ਦੇ ਸਵਾਲਾਂ ਦੇ ਜਵਾਬ ਹਲੀਮੀ ਨਾਲ ਸਪਸ਼ਟ ਤੇ ਸਾਫ਼ ਜਵਾਬ ਦਿੱਤੇ | ਟਾਵਰ ਮੋਰਚੇ ਵਲੋਂ ਭਾਈ ਗੁਰਪ੍ਰੀਤ ਸਿੰਘ, ਅਮਿਤੋਜ ਮਾਨ, ਪਲਵਿੰਦਰ ਸਿੰਘ ਨੇ ਸਵਾਲ ਕੀਤੇ | ਜਦੋਂ ਸ. ਜੌੜਾਮਾਜਰਾ ਨੂੰ ਇਹ ਕਿਹਾ ਗਿਆ ਕਿ ਉਨ੍ਹਾਂ ਨੇ ਇਸ ਮਾਮਲੇ ਵਿਚ ਲਾਪਰਵਾਹੀ ਕੀਤੀ ਹੈ, ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਵਲੋਂ ਕੋਈ ਲਾਪਰਵਾਹੀ ਨਹੀਂ, ਪੰਜਾਬ ਸਰਕਾਰ ਇਸ ਮਾਮਲੇ 'ਤੇ ਕਾਰਵਾਈ ਕਰ ਰਹੀ ਹੈ | ਉਹ ਉਸ ਦਿਨ ਤੋਂ ਹੀ ਬੈਠਕਾਂ ਕਰ ਰਹੇ ਹਨ | ਉਹ ਨਹੀਂ ਚਾਹੁੰਦੇ ਕਿ ਕਿਸੇ ਦੀ ਜਾਨ ਅਜਾਈਾ ਚਲੀ ਜਾਵੇ | ਇਕ ਆਗੂ ਨੇ ਦਾਅਵਾ ਕੀਤਾ ਕਿ ਸਮਾਣਾ ਵਿਚ ਬਰਗਾੜੀ ਦਾ ਦਿ੍ਸ਼ ਵੇਖਣ ਨੂੰ ਮਿਲਿਆ ਹੈ ਅਤੇ ਹੋਰ ਕਿੰਨਾ ਸਮਾਂ ਬਰਗਾੜੀ ਦੇ ਦਿ੍ਸ਼ ਵੇਖਣ ਨੂੰ ਮਿਲਣਗੇ? ਵਿਧਾਇਕ ਨੇ ਆਖਿਆ ਕਿ ਸਾਨੂੰ ਸੋਚਣਾ ਪਵੇਗਾ ਕਿ ਬੇਅਦਬੀ ਦੀਆਂ ਘਟਨਾਵਾਂ ਕਿਉਂ ਵਾਪਰ ਰਹੀਆਂ ਹਨ? ਸਖ਼ਤ ਕਾਨੂੰਨ ਬਣਾਉਣ ਦੀ ਵਿਚਾਰ ਹੋ ਰਹੀ ਹੈ | ਉਨ੍ਹਾਂ ਦੱਸਿਆ ਕਿ 24 ਫਰਵਰੀ ਨੂੰ ਬਜ਼ੁਰਗ ਦੀ ਦਸਤਾਰ ਲਾਹੁਣ ਵਾਲੇ ਥਾਣਾ ਸਦਰ ਦੇ ਮੁਖੀ ਵਿਰੁੱਧ ਵਿਭਾਗੀ ਕਾਰਵਾਈ ਚੱਲ ਰਹੀ ਹੈ | ਜਦੋਂ ਉਨ੍ਹਾਂ 'ਤੇ ਦਬਾਅ ਪਾਇਆ ਕਿ ਥਾਣਾ ਮੁਖੀ ਨੂੰ ਮੁਅੱਤਲ ਕੀਤਾ ਜਾਵੇ ਤਾਂ ਵਿਧਾਇਕ ਨੇ ਸਪਸ਼ਟ ਕਿਹਾ ਕਿ ਉਹ ਕਿਸੇ ਗੱਲ ਲਈ ਝੂਠ ਨਹੀਂ ਬੋਲਣਗੇ | ਉਨ੍ਹਾਂ ਆਖਿਆ ਕਿ ਨਿਆਂ ਹੋਵੇਗਾ | ਮੋਰਚੇ ਦੇ ਆਗੂਆਂ ਵਲੋਂ ਬਹੁਤੇ ਸਵਾਲ ਉਹ ਪੁੱਛੇ ਜਿਨ੍ਹਾਂ ਦਾ ਵਿਧਾਇਕ ਨਾਲ ਕੋਈ ਸੰਬੰਧ ਨਾ ਹੋ ਕੇ ਪੰਜਾਬ ਸਰਕਾਰ ਜਾਂ ਸਿਲੈੱਕਟ ਕਮੇਟੀ ਨਾਲ ਸੰਬੰਧਿਤ ਸਨ | ਉਨ੍ਹਾਂ ਆਖਿਆ ਕਿ ਇਹ ਧਾਰਮਿਕ ਮੁੱਦਾ ਹੈ, ਜਿਸ ਦੀ ਡੂੰਘਾਈ ਨਾਲ ਵਿਚਾਰ ਚਰਚਾ ਜ਼ਰੂਰੀ ਹੈ | ਉਨ੍ਹਾਂ ਆਖਿਆ ਵਿਧਾਨ ਸਭਾ ਦੇ ਆਗਾਮੀ ਸੈਸ਼ਨ ਵਿਚ ਰੱਖੇ ਜਾਣ ਵਾਲੇ ਕਾਨੂੰਨਾਂ ਦੀ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਹੈ | ਵਿਧਾਇਕ ਦਾ ਅਸਤੀਫ਼ਾ ਮੰਗੇ ਜਾਣ 'ਤੇ ਉਨ੍ਹਾਂ ਸਾਫ਼-ਸਾਫ਼ ਕਿਹਾ ਕਿ ਉਹ ਅਸਤੀਫ਼ਾ ਨਹੀਂ ਦੇਣਗੇ ਕਿਉਂਕਿ ਉਨ੍ਹਾਂ ਦੇ ਅਸਤੀਫ਼ਾ ਦੇਣ ਨਾਲ ਕੋਈ ਮਸਲਾ ਨਹੀਂ ਹੱਲ ਹੋਵੇਗਾ | ਇਸ ਦੌਰਾਨ ਟਾਵਰ 'ਤੇ ਚੜ੍ਹੇ ਭਾਈ ਗੁਰਜੀਤ ਸਿੰਘ ਫ਼ੌਜੀ ਨੇ ਆਖਿਆ ਕਿ ਸਰਕਾਰ ਸ਼ਹਾਦਤ ਚਾਹੁੰਦੀ ਹੈ ਤਾਂ ਉਹ ਸ਼ਹਾਦਤ ਦੇਣ ਨੂੰ ਤਿਆਰ ਹੈ | ਬੇਅਦਬੀਆਂ ਕਰਨ ਤੇ ਕਰਾਉਣ ਵਾਲੇ ਮੌਤ ਜਾਂ ਉਮਰ ਕੈਦ ਦੀ ਸਜ਼ਾ ਦੀ ਵਿਵਸਥਾ ਕੀਤੀ ਜਾਵੇ |
Ad Position 22
No active advertisement
ਪਿਛਲੀ ਖ਼ਬਰ ਰੌਲਿਆਂ ਅਤੇ ਮਾੜੇ ਪ੍ਰਬੰਧਾਂ ਦੀ ਭੇਟ ਚੜਿ੍ਹਆ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦਾ ਆਖਰੀ ਦਿਨ ਅਗਲੀ ਖ਼ਬਰ ਬਿਜਲੀ ਨਿਗਮ ਦੀਆਂ ਜ਼ਮੀਨਾਂ ਵੇਚਣ ਵਿਰੁੱਧ 6 ਨੂੰ ਰੋਸ ਪ੍ਰਦਰਸ਼ਨ
Ad Position 24