23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਹੋਲੀ ਦੇ ਤਿਉਹਾਰ ਮੌਕੇ ਸਿੰਥੈਟਿਕ ਰੰਗਾਂ ਤੇ ਗ਼ੁਬਾਰਿਆਂ ਦੀ ਵਰਤੋਂ ਅੱਖਾਂ ਲਈ ਹੋ ਸਕਦੀ ਹਾਨੀਕਾਰਕ-ਡਾ. ਬੋਪਾਰਾਏ

Ad Position 21
No active advertisement
ਅਜੀਤ ਡੈਸਕ 04-03-2026
ਪਟਿਆਲਾ, 3 ਮਾਰਚ (ਮਨਦੀਪ ਸਿੰਘ ਖਰੌੜ)-ਪਟਿਆਲਾ ਆਈ ਹਸਪਤਾਲ ਦੇ ਐਮ.ਡੀ. ਅੱਖਾਂ ਦੇ ਰੋਗਾਂ ਦੇ ਮਾਹਿਰ ਡਾ. ਸੁਖਦੀਪ ਸਿੰਘ ਬੋਪਾਰਾਏ ਨੇ ਹੋਲੀ ਤਿਉਹਾਰ ਮੌਕੇ ਰਸਾਇਣਿਕ ਰੰਗਾਂ ਦੀ ਵਰਤੋਂ ਅਤੇ ਸਾਵਧਾਨੀਆਂ ਬਾਰੇ ਗੱਲ ਕਰਦਿਆਂ ਕਿਹਾ ਕਿ ਹੌਲੀ ਤਿਉਹਾਰ ਨੂੰ ਹਰ ਵਿਅਕਤੀ ਰੰਗਾਂ ਨਾਲ ਮਨਾਉਂਦਾ ਹੈ | ਡਾ. ਬੋਪਾਰਾਏ ਨੇ ਕਿਹਾ ਕਿ ਤਿਉਹਾਰ ਮੌਕੇ ਰਸਾਇਣਿਕ ਰੰਗਾਂ ਦੀ ਵਰਤੋਂ ਸਮੇਂ ਕੁਝ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ ਜਿਨ੍ਹਾਂ ਨਾਲ ਸਾਡੀਆਂ ਅੱਖਾਂ ਦੀ ਰੌਸ਼ਨੀ ਦਾ ਬਚਾਅ ਹੋ ਸਕੇ | ਇਨ੍ਹਾਂ ਵਿਚ ਲੀਡ ਵਰਗੀਆਂ ਭਾਰੀ ਧਾਤਾਂ ਹੁੰਦੀਆਂ ਹਨ ਜੋ ਅੱਖਾਂ ਅਤੇ ਚਮੜੀ ਲਈ ਨੁਕਸਾਨਦੇਹ ਹੁੰਦੀਆਂ ਹਨ | ਵਰਤੇ ਜਾਣ ਵਾਲੇ ਗੁਬਾਰੇ ਸਭ ਤੋਂ ਖ਼ਤਰਨਾਕ ਹੁੰਦੇ ਹਨ ਅਤੇ ਅੱਖਾਂ ਧੁੰਦਲੀ ਸੱਟ ਦਾ ਕਾਰਨ ਬਣ ਸਕਦੇ ਹਨ | ਅੱਖ ਦੇ ਅੰਦਰ ਖੂਨ ਉਤਰ ਸਕਦਾ ਹੈ, ਲੈਂਸ ਸੁਲਕਸੇਸਨ, ਮੈਕੁਲਰ ਐਡੀਮਾ ਜਾਂ ਰੈਟਿਨਲ ਡੀਟੈਚਮੈਂਟ ਹੋ ਸਕਦਾ ਹੈ | ਡਾ. ਬੋਪਾਰਾਏ ਨੇ ਕਿਹਾ ਕਿ ਸਾਨੂੰ ਸਿੰਥੈਟਿਕ ਰੰਗਾਂ ਤੋਂ ਬਚਣਾ ਚਾਹੀਦਾ ਹੈ ਅਤੇ ਘਰ ਦੇ ਬਣੇ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ |
Ad Position 22
No active advertisement
ਪਿਛਲੀ ਖ਼ਬਰ ਨਾਭਾ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹੋਈ ਭਰਵੀਂ ਇਕੱਤਰਤਾ ਅਗਲੀ ਖ਼ਬਰ ਵਟਸਅਪ ਕਾਲ ਬਣੀ ਸਾਇਬਰ ਠੱਗਾਂ ਦਾ ਜਾਲ, ਮਿੰਟਾਂ 'ਚ ਖਾਲੀ ਕੀਤੀ ਖੂਨ ਪਸੀਨੇ ਦੀ ਕਮਾਈ
Ad Position 24