ਨਾਭਾ, 3 ਮਾਰਚ (ਜਗਨਾਰ ਸਿੰਘ ਦੁਲੱਦੀ)-ਨਾਭਾ ਵਿਖੇ 4 ਅਪ੍ਰੈਲ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਨੂੰ ਲੈ ਕੇ ਰਿਆਸਤੀ ਸ਼ਹਿਰ ਨਾਭਾ ਸਥਿਤ ਗੁਰਦੁਆਰਾ ਸ੍ਰੀ ਅਕਾਲਗੜ੍ਹ ਸਾਹਿਬ ਵਿਖੇ ਪਾਰਟੀ ਵਰਕਰਾਂ ਦੀ ਭਰਵੀਂ ਇਕੱਤਰਤਾ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਦੀ ਅਗਵਾਈ ਹੇਠ ਹੋਈ | ਜਿਸ 'ਚ ਸਾਬਕਾ ਕੈਬਨਿਟ ਮੰਤਰੀ ਸਵ. ਰਾਜਾ ਨਰਿੰਦਰ ਸਿੰਘ ਦੇ ਪੋਤਰੇ ਕਾਕਾ ਮਾਨਇੰਦਰ ਸਿੰਘ ਮਾਨੀ ਵਿਸ਼ੇਸ਼ ਤੌਰ 'ਤੇ ਪਹੁੰਚੇ | ਇਕੱਤਰਤਾ ਨੂੰ ਸੰਬੋਧਨ ਕਰਦੇ ਹੋਏ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ, ਕਾਕਾ ਮਾਨਇੰਦਰ ਸਿੰਘ ਮਾਨੀ, ਸਾਬਕਾ ਚੇਅਰਮੈਨ ਜਥੇਦਾਰ ਲਖਬੀਰ ਸਿੰਘ ਲੌਟ ਅਤੇ ਜਥੇਦਾਰ ਬਲਤੇਜ ਸਿੰਘ ਖੋਖ ਨੇ ਕਿਹਾ ਕਿ ਨਾਭਾ 'ਚ 4 ਅਪ੍ਰੈਲ ਨੂੰ ਹੋਣ ਵਾਲੀ ਸ਼੍ਰੋਮਣੀ ਅਕਾਲੀ ਦਲ ਦੀ ਰੈਲੀ ਇਤਿਹਾਸਿਕ ਹੋਵੇਗੀ, ਕਿਉਂ ਜੋ ਇਸ ਰੈਲੀ ਨੂੰ ਲੈ ਕੇ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ | ਆਗੂਆਂ ਨੇ ਕਿਹਾ ਕਿ ਇਸ ਰੈਲੀ ਦੌਰਾਨ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹੁੰਚ ਕੇ ਵਰਕਰਾਂ ਨੂੰ ਸੰਬੋਧਨ ਕਰਨਗੇ | ਉਨ੍ਹਾਂ ਕਿਹਾ ਕਿ ਇਸ ਰੈਲੀ ਨੂੰ ਲੈ ਕੇ ਜਿੱਥੇ ਅੱਜ ਤੋਂ ਤਿਆਰੀਆਂ ਵਿਡ ਦਿੱਤੀਆਂ ਗਈਆਂ ਹਨ ਉੱਥੇ ਹੀ ਪਾਰਟੀ ਵਰਕਰਾਂ ਦੀਆਂ ਵੀ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਰੈਲੀ 'ਚ ਆਉਣ ਵਾਲੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਮੁਸ਼ਕਿਲ ਪੇਸ਼ ਨਾ ਆਵੇ | ਲਾਲਕਾ ਅਤੇ ਮਾਨੀ ਨੇ ਕਿਹਾ ਕਿ ਇਸ ਰੈਲੀ 'ਚ ਹਜ਼ਾਰਾਂ ਦੀ ਗਿਣਤੀ 'ਚ ਹਲਕੇ ਤੋਂ ਲੋਕ ਸਹੂਲਤ ਕਰਨਗੇ ਕਿਉਂ ਜੋ ਮੌਜੂਦਾ ਸਰਕਾਰ ਤੋਂ ਪੰਜਾਬ ਦੇ ਲੋਕ ਅੱਕ ਚੁੱਕੇ ਹਨ ਇਸ ਕਰਕੇ ਉਹ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ 2027 ਦੀਆਂ ਚੋਣਾਂ ਉਪਰੰਤ ਹੁਣੇ ਤੋਂ ਹੀ ਮੁੱਖ ਮੰਤਰੀ ਦੇ ਰੂਪ 'ਚ ਦੇਖ ਰਹੇ ਹਨ | ਸਮੂਹ ਆਗੂਆਂ ਨੇ ਕਿਹਾ ਕਿ ਜੇਕਰ ਪੰਜਾਬ ਦੇ ਵਿਕਾਸ ਦੀ ਲੀਹੋਂ ਲੱਥੀ ਗੱਡੀ ਨੂੰ ਕੋਈ ਲਾਈਨ 'ਤੇ ਲਿਆ ਸਕਦਾ ਹੈ ਤਾਂ ਉਹ ਸਿਰਫ ਤੇ ਸਿਰਫ ਸੁਖਬੀਰ ਸਿੰਘ ਬਾਦਲ ਹੀ ਹਨ ਜੋ ਪੰਜਾਬੀਆਂ ਦੀ ਹਰ ਤਰ੍ਹਾਂ ਦੀ ਦੁਖ ਤਕਲੀਫ਼ ਨੂੰ ਨੇੜੇ ਤੋਂ ਜਾਣਦੇ ਹਨ | ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਨੇ ਕਿਹਾ ਕਿ ਉਹ ਨਿਮਰਤਾ ਸਹਿਤ ਸਮੂਹ ਪਾਰਟੀ ਅਹੁਦੇਦਾਰਾਂ ਤੇ ਵਰਕਰਾਂ ਨੂੰ ਅਪੀਲ ਕਰਦੇ ਹਨ ਕੀ ਉਹ ਇਸ ਰੈਲੀ ਨੂੰ ਕਾਮਯਾਬ ਕਰਨ ਲਈ ਉਨ੍ਹਾਂ ਦਾ ਸਾਥ ਜ਼ਰੂਰ ਦੇਣ | ਅੱਜ ਹੋਈ ਇਕੱਤਰਤਾ 'ਚ ਕਾਕਾ ਮਾਨਇੰਦਰ ਸਿੰਘ ਮਾਨੀ, ਸਾਬਕਾ ਚੇਅਰਮੈਨ ਲਖਵੀਰ ਸਿੰਘ ਲੌਟ, ਸਾਬਕਾ ਚੇਅਰਮੈਨ ਗੁਰਦਿਆਲ ਇੰਦਰ ਸਿੰਘ ਬਿੱਲੂ, ਸਾਬਕਾ ਚੇਅਰਮੈਨ ਹਰਪ੍ਰੀਤ ਕੌਰ ਰਾਮਗੜ੍ਹ, ਸਾਬਕਾ ਚੇਅਰਮੈਨ ਗੁਰਚਰਨ ਸਿੰਘ ਘਮਰੌਦਾ, ਜਥੇਦਾਰ ਬਲਤੇਜ ਸਿੰਘ ਖੋਖ, ਸਾਬਕਾ ਪ੍ਰਧਾਨ ਗੁਰਸੇਵਕ ਸਿੰਘ ਗੋਲੂ, ਯੂਥ ਆਗੂ ਜੱਸਾ ਖੋਖ, ਯੂਥ ਆਗੂ ਗੁਰਤੇਜ ਸਿੰਘ ਕੌਲ, ਸੰਜੀਵ ਸ਼ਰਮਾ ਸਾਬਕਾ ਸਰਪੰਚ ਦੁਲੱਦੀ, ਸੁਖਵਿੰਦਰ ਸਿੰਘ ਛੀਟਾਂਵਾਲਾ, ਦਲਵੀਰ ਸਿੰਘ ਥੂਹੀ, ਅਮਰੀਕ ਸਿੰਘ ਥੂਹੀ, ਸੁਖਜੀਤ ਸਿੰਘ ਸੋਨੀ ਚੌਧਰੀਮਾਜਰਾ, ਸਾਬਕਾ ਇੰਸਪੈਕਟਰ ਧਰਮਦੇਵ, ਪਰਮਜੀਤ ਸਿੰਘ ਥੂਹੀ, ਗੁਰਬਖਸੀਸ ਸਿੰਘ ਨਰਮਾਣਾ, ਬਬਲੂ ਚੌਹਾਨ, ਪਿ੍ੰਸ ਤੁੰਗ, ਦੀਪਕ ਕੁਮਾਰ ਠੇਕੇਦਾਰ, ਕ੍ਰਾਂਤੀ ਠੇਕੇਦਾਰ, ਰਣਧੀਰ ਸਿੰਘ ਬਿੱਨਾਹੇਰੀ, ਨਰਿੰਦਰ ਸਿੰਘ ਮੈਂਹਸ, ਮੇਜਰ ਸਿੰਘ ਸਕੋਹਾਂ, ਕੇਸਰ ਸਿੰਘ ਸੁੱਖੇਵਾਲ, ਰਣਜੀਤ ਸਿੰਘ ਘੁੰਡਰ, ਗੁਰਜੰਟ ਸਿੰਘ ਸਹੌਲੀ, ਨੰਬਰਦਾਰ ਦੇਸ ਰਾਜ ਦੁਲੱਦੀ, ਮਨਦੀਪ ਸਿੰਘ ਤੁੰਗਾਂ ਆਦਿ ਮੌਜੂਦ ਸਨ |