23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਸ਼੍ਰੀ ਖਾਟੂ ਸਿਆਮ ਮੰਦਰ ਕਮੇਟੀ ਵਲੋਂ ਨਾਭਾ 'ਚ ਕਰਵਾਇਆ ਧਾਰਮਿਕ ਸਮਾਗਮ

Ad Position 21
No active advertisement
ਅਜੀਤ ਡੈਸਕ 04-03-2026
ਨਾਭਾ, 3 ਮਾਰਚ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਸਥਿਤ ਸਥਾਨਕ ਦੁਲੱਦੀ ਗੇਟ ਨੇੜੇ ਨਵੇਂ ਬਣ ਰਹੇ ਸ੍ਰੀ ਖਾਟੂ ਸ਼ਿਆਮ ਮੰਦਰ ਵਿਖੇ ਸ੍ਰੀ ਖਾਟੂ ਸ਼ਿਆਮ ਮੰਦਿਰ ਕਮੇਟੀ ਵਲੋਂ ਪ੍ਰਧਾਨ ਵਿਕਾਸ ਗੋਇਲ ਦੀ ਅਗਵਾਈ ਹੇਠ ਸ੍ਰੀ ਸ਼ਿਆਮ ਫਾਲਗੁਣ ਮਹੋਤਸਵ ਮੌਕੇ ਧਾਰਮਿਕ ਸਮਾਗਮ ਕਰਵਾਇਆ ਗਿਆ | ਸਮਾਗਮ ਦੌਰਾਨ ਮਸ਼ਹੂਰ ਭਜਨ ਗਾਇਕ ਕੇਸ਼ਵ ਗਰਗ ਬਰਨਾਲੇ ਵਾਲਿਆਂ ਵਲੋਂ ਆਪਣੇ ਭਜਨਾਂ ਰਾਹੀਂ ਸ੍ਰੀ ਸ਼ਿਆਮ ਫਾਲਗੁਣ ਮਹੋਤਸਵ ਸੰਬੰਧੀ ਗੁਣਗਾਣ ਕਰਕੇ ਸ਼ਰਧਾਲੂਆਂ ਨੂੰ ਨਿਹਾਲ ਕੀਤਾ ਅਤੇ ਭਜਨਾਂ ਰਾਹੀਂ ਨੱਚਣ ਲਈ ਮਜਬੂਰ ਕੀਤਾ ਗਿਆ | ਸਮਾਗਮ ਦੌਰਾਨ ਪੂਜਾ ਦੀ ਰਸਮ ਸਾਹਿਲ ਅਰੋੜਾ ਵਲੋਂ ਕੀਤੀ ਗਈ | ਇਸ ਮੌਕੇ ਇੰਪਰੂਵਮੈਂਟ ਟਰੱਸਟ ਚੇਅਰਮੈਨ ਜੱਸੀ ਸੋਹੀਆ ਵਾਲਾ, ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਚੇਅਰਮੈਨ ਅਮਰਦੀਪ ਸਿੰਘ ਖੰਨਾ ਆਦਿ ਨੇ ਹਾਜਰੀ ਲਗਵਾਈ | ਉਪਰੰਤ ਉਨ੍ਹਾਂ ਸਾਂਝੇ ਤੌਰ 'ਤੇ ਕਿਹਾ ਕਿ ਅਜਿਹੇ ਧਾਰਮਿਕ ਸਮਾਗਮ ਸ਼ਹਿਰ ਦੀ ਹਰੇਕ ਸੰਸਥਾ ਨੂੰ ਕਰਵਾਉਣੇ ਚਾਹੀਦੇ ਹਨ ਤਾਂ ਕਿ ਧਰਮ ਦਾ ਪ੍ਰਚਾਰ ਹੋ ਸਕੇ ਅਤੇ ਆਪਸੀ ਭਾਈਚਾਰਕ ਸਾਂਝ ਵੱਧ ਸਕੇ | ਸਮਾਗਮ ਵਿਚ ਫੁੱਲਾਂ ਦੀ ਹੋਲੀ ਵੀ ਖੇਡੀ ਗਈ ਅਤੇ ਸ਼ਿਆਮ ਦਰਬਾਰ ਦੇ ਨਾਲ ਨਾਲ 56 ਤਰ੍ਹਾਂ ਦਾ ਭੋਗ ਖਿੱਚ ਦਾ ਕੇਂਦਰ ਬਣਿਆ | ਸੰਸਥਾ ਦੇ ਪ੍ਰਧਾਨ ਵਿਕਾਸ ਗੋਇਲ, ਜਨਰਲ ਸਕੱਤਰ ਰਾਜੇਸ਼ ਗਰਗ, ਵਾਈਸ ਪ੍ਰਧਾਨ ਲਵਲੀ ਗੋਇਲ ਅਤੇ ਸਮੂਹ ਮੈਂਬਰਾਂ ਵਲੋਂ ਵਿਸ਼ੇਸ਼ ਮਹਿਮਾਨ ਅਤੇ ਆਈਆਂ ਹੋਈਆਂ ਸ਼ਖਸੀਅਤਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਪ੍ਰਧਾਨ ਵਿਕਾਸ ਗੋਇਲ, ਜਨਰਲ ਸਕੱਤਰ ਰਾਜੇਸ਼ ਗਰਗ, ਕੈਸ਼ੀਅਰ ਮਨਦੀਪ ਜਿੰਦਲ, ਪ੍ਰੈੱਸ ਸਕੱਤਰ ਸੰਜੀਵ ਸ਼ਰਮਾ ਗੋਲਡੀ, ਰਵਿੰਦਰ ਪੱਪੂ, ਰਾਜੇਸ਼ ਗੋਲਡੀ, ਸ਼ੁਭਮ ਬਾਂਸਲ, ਪਨਪ ਸਿੰਗਲਾ, ਆਸ਼ੂ ਰਾਵਲ, ਲਲਿਤ ਗੁਪਤਾ, ਪਿ੍ੰਸ ਜਿੰਦਲ, ਗੋਪੀ ਜਿੰਦੀਆ, ਸਚਿਨ ਕੁਮਾਰ, ਵਿਪਨ ਕੁਮਾਰ, ਅਸ਼ੋਕ ਕੁਮਾਰ ਟੋਨੀ, ਅਮਨ ਗੁਪਤਾ, ਬਬਲੂ ਖੋਰਾ, ਰਾਜੇਸ਼ ਬਾਂਸਲ ਬੱਬੂ, ਦਰਸ਼ਨ ਅਰੋੜਾ, ਸਮਾਜ਼ ਸੇਵੀ ਦੀਪਕ ਨਾਗਪਾਲ, ਕੌਂਸਲਰ ਰੋਜੀ ਨਾਗਪਾਲ, ਵਿਕਾਸ ਮਿੱਤਲ, ਮੋਨੂੰ ਡੱਲਾ, ਨੇਅਸ਼ੋਕ ਅਰੋੜਾ, ਪ੍ਰਧਾਨ ਕਿ੍ਸ਼ਨ ਮੰਗਲਾ ਕੂਕੀ, ਕੌਂਸਲਰ ਅਸ਼ੋਕ ਬਿੱਟੂ, ਵਿਵੇਕ ਸਿੰਗਲਾ, ਚਰਨਜੀਤ ਬਾਤਿਸ਼, ਭੁਵੇਸ਼ ਬਾਂਸਲ, ਸੰਦੀਪ ਵਰਮਾ, ਰਮੇਸ਼ ਜਿੰਦੀਆ, ਰਜਨੀਸ਼ ਮਿੱਤਲ ਸ਼ੈਲੀ ਆਦਿ ਸ਼ਹਿਰ ਵਾਸੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਅਮਲੋਹ ਦੇ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਹੋਈ ਚੋਣ ਅਗਲੀ ਖ਼ਬਰ ਨਾਭਾ ਰੈਲੀ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੀ ਹੋਈ ਭਰਵੀਂ ਇਕੱਤਰਤਾ
Ad Position 24