01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪਾਤੜਾਂ ਪੁਲਿਸ ਨੇ ਗੁੰਮ ਹੋਏ ਦੋ ਦਰਜਨ ਮੋਬਾਈਲ ਬਰਾਮਦ ਕਰਕੇ ਮਾਲਕਾਂ ਨੂੰ ਸੌਂਪੇ

Ad Position 21
repet_subhas-goyals [Copy P29]
ਡੀ.ਐੱਸ.ਪੀ. ਦਫ਼ਤਰ ਪਾਤੜਾਂ 'ਚ ਮੋਬਾਈਲ ਫ਼ੋਨ ਉਨ੍ਹਾਂ ਦੇ ਅਸਲੀ ਮਾਲਕਾਂ ਨੂੰ ਸੌਂਪਦੇ ਹੋਏ ਡੀ.ਐੱਸ.ਪੀ. ਇੰਦਰਪਾਲ ਚੌਹਾਨ ਅਤੇ ਹੋਰ ਪੁਲਿਸ ਅਧਿਕਾਰੀ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 08-03-2026
ਪਾਤੜਾਂ, 7 ਮਾਰਚ (ਜਗਦੀਸ਼ ਸਿੰਘ ਕੰਬੋਜ)-ਆਈ.ਟੀ. ਟੀਮ ਨੇ ਸਖ਼ਤ ਮਿਹਨਤ ਨਾਲ ਪਾਤੜਾਂ ਇਲਾਕੇ ਦੇ ਗੁੰਮ ਹੋਏ ਲੋਕਾਂ ਦੇ ਦੋ ਦਰਜਨ ਤੋਂ ਵੱਧ ਮੋਬਾਈਲ ਫ਼ੋਨ ਬਰਾਮਦ ਕੀਤੇ ਜਾਣ 'ਚ ਸਫਲਤਾ ਹਾਸਿਲ ਕੀਤੀ ਹੈ | ਡੀ.ਐੱਸ.ਪੀ. ਇੰਦਰਪਾਲ ਚੌਹਾਨ ਦੀ ਅਗਵਾਈ 'ਚ ਪਾਤੜਾਂ ਪੁਲਿਸ ਦੀ ਅਗਵਾਈ 'ਚ ਪੁਲਿਸ ਦੇ ਹੋਰ ਅਧਿਕਾਰੀਆਂ ਵਲੋਂ ਬਰਾਮਦ ਕੀਤੇ ਗਏ ਇਹ ਮੋਬਾਈਲ ਮਾਲਕਾਂ ਨੂੰ ਸੌਂਪੇ ਗਏ | ਡੀ.ਐੱਸ.ਪੀ. ਇੰਦਰਪਾਲ ਚੌਹਾਨ ਨੇ ਦੱਸਿਆ ਕਿ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਹੇਠ ਪੁਲਿਸ ਟੀਮ ਨੇ ਲਗਾਤਾਰ ਕੋਸ਼ਿਸ਼ਾਂ ਕਰਦਿਆਂ ਗੁੰਮ ਹੋਏ ਮੋਬਾਈਲ ਫੋਨਾਂ ਨੂੰ ਆਈ.ਟੀ. ਟੀਮ ਨੇ ਟ੍ਰੇਸ ਕਰਨ ਲਈ ਸਖ਼ਤ ਮਿਹਨਤ ਕੀਤੀ ਅਤੇ ਸੀ.ਈ.ਆਈ. ਪੋਰਟਲ ਦੀ ਮਦਦ ਨਾਲ ਮੋਬਾਈਲ ਫੋਨਾਂ ਦੇ ਈ.ਐਮ.ਆਈ. ਨੰਬਰ ਦੇ ਆਧਾਰ 'ਤੇ ਉਨ੍ਹਾਂ ਦੀ ਲੋਕੇਸ਼ਨ ਦਾ ਪਤਾ ਲਾ ਕੇ ਵੱਖ-ਵੱਖ ਥਾਵਾਂ ਤੋਂ ਇਹ ਫ਼ੋਨ ਬਰਾਮਦ ਕੀਤੇ ਗਏ ਹਨ | ਬਰਾਮਦ ਕੀਤੇ ਗਏ ਜ਼ਿਆਦਾਤਰ ਮੋਬਾਈਲ ਫ਼ੋਨ ਚੋਰੀ ਹੋਣ ਜਾਂ ਰਸਤੇ 'ਚ ਗੁੰਮ ਹੋਏ ਸਨ ਅਤੇ ਜਿਨ੍ਹਾਂ ਮਾਮਲਿਆਂ 'ਚ ਸ਼ਿਕਾਇਤ ਮੋਬਾਈਲ ਮਾਲਕਾਂ ਵਲੋਂ ਦਰਜ ਕਰਵਾਈ ਗਈ ਸੀ ਅਤੇ ਇਨ੍ਹਾਂ ਮਾਮਲਿਆਂ 'ਚ ਕਾਨੂੰਨੀ ਕਾਰਵਾਈ ਵੀ ਕੀਤੀ ਗਈ ਹੈ | ਡੀ.ਐੱਸ.ਪੀ. ਇੰਦਰਪਾਲ ਚੌਹਾਨ ਨੇ ਆਈ.ਟੀ. ਟੀਮ ਦੇ ਯਤਨਾਂ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਜੇ ਕਿਸੇ ਵਿਅਕਤੀ ਦਾ ਮੋਬਾਈਲ ਫ਼ੋਨ ਗੁੰਮ ਜਾਂ ਚੋਰੀ ਹੋ ਜਾਵੇ ਤਾਂ ਉਹ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦਾ ਫ਼ੋਨ ਬਰਾਮਦ ਕੀਤਾ ਜਾ ਸਕੇ ਅਤੇ ਇਸ ਦੀ ਗਲਤ ਵਰਤੋਂ ਨੂੰ ਰੋਕਿਆ ਜਾ ਸਕੇ | ਮੋਬਾਈਲ ਫ਼ੋਨ ਵਾਪਸ ਮਿਲਣ 'ਤੇ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੂੰ ਉਮੀਦ ਨਹੀਂ ਸੀ ਕਿ ਉਨ੍ਹਾਂ ਦੇ ਗੁੰਮ ਹੋਏ ਮੋਬਾਈਲ ਵਾਪਸ ਮਿਲਣਗੇ ਪਰ ਪੁਲਿਸ ਦੀ ਕਾਰਵਾਈ ਨਾਲ ਅੱਜ ਉਨ੍ਹਾਂ ਦੇ ਫ਼ੋਨ ਮਿਲਣ ਨਾਲ ਸਾਨੂੰ ਬਹੁਤ ਖ਼ੁਸ਼ੀ ਹੈ | ਇਸ ਮੌਕੇ ਥਾਣਾ ਮੁਖੀ ਹਰਪ੍ਰੀਤ ਸਿੰਘ, ਸਿਟੀ ਪੁਲਿਸ ਇੰਚਾਰਜ ਗੁਰਪ੍ਰਤਾਪ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨਸਲ ਦੇ ਘੋੜਿਆਂ ਦਾ ਤਿੰਨ ਦਿਨਾਂ ਸ਼ੋਅ ਸ਼ੁਰੂ ਅਗਲੀ ਖ਼ਬਰ ਮਹਿਲਾ ਦਿਵਸ 'ਤੇ ਸਵੈ ਸਹਾਇਤਾ ਸਮੂਹਾਂ ਨਾਲ ਜੁੜੀਆਂ ਮਹਿਲਾਵਾਂ ਦਾ ਸਿਹਤ ਮੰਤਰੀ ਵਲੋਂ ਸਨਮਾਨ
Ad Position 24