01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੰਜਾਬ ਨਸਲ ਦੇ ਘੋੜਿਆਂ ਦਾ ਤਿੰਨ ਦਿਨਾਂ ਸ਼ੋਅ ਸ਼ੁਰੂ

Ad Position 21
repet_subhas-goyals [Copy P29]
ਪੰਜਾਬ ਨਸਲ ਦੇ ਘੋੜਿਆਂ ਦੇ ਸ਼ੋਅ ਵਿਚ ਆਪਣਾ ਜਲਵਾ ਬਿਖੇਰਦੇ ਹੋਏ ਪੰਜਾਬ ਨਸਲ ਦੇ ਘੋੜਿਆਂ ਦੇ ਬੱਚੇ¢ ਅਜੀਤ ਤਸਵੀਰ <br/> 08-03-2026
ਪਟਿਆਲਾ, 7 ਮਾਰਚ (ਮਨਦੀਪ ਸਿੰਘ ਖਰੌੜ)-ਪੰਜਾਬ ਨਸ਼ਲ ਦੇ ਘੋੜਿਆਂ ਦਾ ਪਹਿਲਾ ਤਿੰਨ ਦਿਨਾ ਸ਼ੋਅ ਪਟਿਆਲਾ ਵਿਖੇ ਅੱਜ ਨੈਸ਼ਨਲ ਹਾਈਵੇ 7 ਪਟਿਆਲਾ-ਬਠਿੰਡਾ ਦੱਖਣੀ ਬਾਈਪਾਸ ਉੱਪਰ ਸ਼ੁਰੂ ਹੋ ਗਿਆ ਹੈ¢ ਜਿਸ ਵਿਚ ਪਹਿਲੇ ਦਿਨ ਪੰਜਾਬ ਨਸ਼ਲ ਦੇ ਦੁੱਧ ਦੰਦ ਫਿੱਲੀ, ਪੰਜਾਬ ਨਸ਼ਲ ਦੇ ਦੁੱਧ ਦੰਦ ਕੋਲਟ, ਪੰਜਾਬ ਨਸ਼ਲ ਨੁਕਰਾ ਦੁੱਧ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਦੁੱਧ ਦੰਦ ਕੋਲਟ, ਪੰਜਾਬ ਨਸ਼ਲ ਦੇ ਦੋ ਦੰਦ ਫਿੱਲੀ, ਪੰਜਾਬ ਨਸ਼ਲ ਦੇ ਦੋ ਦੰਦ ਕੋਲਟ, ਪੰਜਾਬ ਨਸ਼ਲ ਨੁਕਰਾ ਦੋ ਦੰਦ ਫਿੱਲੀ, ਪੰਜਾਬ ਨਸਲ ਨੁਕਰਾ ਨੁਕਰਾ ਦੰਦ ਕੋਲਟ ਦੇ ਮੁਕਾਬਲੇ ਹੋਏ¢ ਇਸ ਸੰਬੰਧੀ ਵਿਸਥਾਰ ਨਾਲ ਜਾਣਕਰੀ ਦਿੰਦਿਆਂ ਸ਼ੋਅ ਦੇ ਆਯੋਜਕ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਪੰਜਾਬ ਨਸਲ ਦੁੱਧ ਦੰਦ ਕੋਲਟ ਵਿਚ ਰਮਨਦੀਪ ਸਿੰਘ ਤਰਖਾਣ ਵਾਲਾ ਜ਼ਿਲ੍ਹਾ ਬਠਿੰਡਾ ਦਾ ਬਛੇਰਾ ਨਿੱਕੂ (ਨੀਲ ਹੰਸ) ਨੇ ਜੇਤੂ ਰਿਹਾ¢ ਜਦੋਂ ਕਿ ਜਤਿੰਦਰ ਸਿੰਘ ਵਾਸੀ ਸਨੋਰ ਦੇ ਬਾਦਲ (ਗੁਰਫਤਿਹ) ਨੇ ਦੂਜਾ ਸਥਾਨ, ਬਲਜਿੰਦਰ ਸਿੰਘ ਪਿੰਡ ਛੱਤਿਆਣਾ ਜ਼ਿਲ੍ਹਾ ਮੁਕਤਸਰਜ ਸਾਹਿਬ ਦੇ ਰਣ ਫਤਹਿ (ਗੁਰਫਤਹਿ) ਨੇ ਤੀਜਾ ਸਥਾਨ ਹਾਸਲ ਕੀਤਾ¢ ਇਸ ਮÏਕੇ ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਸ਼ੋਅ ਵਿਚ ਪੰਜਾਬ ਦੇ ਹਰ ਕੋਨੇ ਤੋਂ ਪੰਜਾਬ ਨੂੰ ਨਸਲ ਨੂੰ ਪਿਆਰ ਕਰਨ ਵਾਲੇ ਪਹੁੰਚ ਰਹੇ ਸਨ ਅਤੇ ਪਹਿਲੇ ਦਿਨ ਵੱਡੀ ਸੰਖਿਆ ਵਿਚ ਪੰਜਾਬ ਨਸਲ ਨੂੰ ਪਿਆਰ ਕਰਨ ਵਾਲੇ ਵੱਡੀ ਸੰਖਿਆ ਵਿਚ ਪਹੁੰਚੇ ਹਨ¢ ਉਨ੍ਹਾਂ ਦੱਸਿਆ ਕਿ ਸ਼ੋਅ 7 ਮਾਰਚ ਤੋ ਸ਼ੁਰੂ ਹੋ ਕੇ 9 ਮਾਰਚ ਤੱਕ ਚੱਲੇਗਾ¢ ਜਿਸ ਵਿਚ ਅਤਿੰਮ ਦਿਨ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਜੀ ਪਹੁੰਚ ਰਹੇ ਹਨ¢ ਉਨ੍ਹਾਂ ਦੱਸਿਆ ਕਿ ਇਸ ਸ਼ੋਅ ਵਿਚ ਪੰਜਾਬ ਭਰ ਤੋਂ ਪੰਜਾਬ ਨਸਲ ਦੇ ਘੋੜੇ ਭਾਗ ਲੈ ਰਹੇ ਹਨ¢ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਟੀਚਾ ਪੰਜਾਬ ਨਸਲ ਨੂੰ ਬਚਾਉਣਾ ਹੈ ਪ੍ਰੋ. ਸੀੜਾ ਨੇ ਕਿਹਾ ਕਿ ਉਨ੍ਹਾਂ ਦਾ ਮਿਸ਼ਨ ਪੰਜਾਬ ਨਸਲ ਨੂੰ ਬਚਾਉਣਾ ਹੈ ਅਤੇ ਇਸ ਦੇ ਲਈ ਹੀ ਉਹ ਕੋਸ਼ਿਸ ਕਰ ਰਹੇ ਹਨ¢ ਪ੍ਰੋ. ਸੁਮੇਰ ਸਿੰਘ ਸੀੜਾ ਨੇ ਕਿਹਾ ਕਿ ਇਸ ਸ਼ੋਅ ਵਿਚ ਪੰਜਾਬ ਦੇ ਘੋੜੇ ਅਤੇ ਪ੍ਰਮੁੱਖ ਲਾਈਨਾਂ ਜਿਵੇਂ ਕਿ ਕਰਾਮਾਤੀ ਲਾਈਨ ਮਜੂਕੇ ਲਾਈਨ ਅਤੇ ਹੋਰ ਪ੍ਰਮੁੱਖ ਲਾਈਨਾਂ ਦੇ ਨਾਲ-ਨਾਲ ਨੁਕਰੇ ਅਤੇ ਚੰਬੇ ਘੋੜੇ ਅਤੇ ਘੋੜੀਆਂ ਜੋ ਕਿ ਦੁਨੀਆ ਭਰ ਵਿੱਚ ਆਪਣੇ ਹੁਨਰ ਕਰਕੇ ਜਾਣੇ ਜਾਂਦੇ ਹਨ ਦਾ ਸ਼ੋਅ ਵਿਚ ਭਾਗ ਲੈ ਰਹੇ ਹਨ¢ ਸ਼ੋਅ ਵਿਚ ਜੱਜ ਦੀ ਭੂਮਿਕਾ ਜੱਜ ਦੀਪ ਸਾਂਘੜ, ਬਾਈ ਭਗਤ ਤੁੰਗਵਾਲੀ, ਅਮਰਿੰਦਰ ਬਿੱਟੂ ਪੰਮਾਲ ਸਟੱਡ ਫਾਰਮ, ਜੋਰਾ ਬਾਬਾ ਤਲਵੰਡੀ ਨਿਭਾ ਰਹੇ ਹਨ¢ ਅਮਨਦੀਪ ਸਿੰਘ ਚਹਿਲ ਵੱਲੋਂ ਪ੍ਰਬੰਧਾਂ ਵਿਚ ਭੂਮਿਕਾ ਨਿਭਾਈ ਜਾ ਰਹੀ ਹੈ¢ ਇਸ ਮÏਕੇ ਉਘੇ ਸਮਾਜ ਸਿਮਰਨਜੀਤ ਸਿੰਘ ਬਿੱਲਾ, ਉਘੇ ਸਮਾਜ ਸੇਵਕ ਵਿਰਕਜੀਤ ਸਿੰਘ ਡਕਾਲਾ, ਏਕਮਜੋਤ ਸਿੰਘ, ਜਸਬੀਰ ਸਿੰਘ, ਮੁਖਤਿਆਰ ਸਿੰਘ, ਯਾਦ ਗਰੇਵਾਲ, ਯਾਦ ਮਾਨ ਆਦਿ ਵਿਸ਼ੇਸ ਤÏਰ 'ਤੇ ਪਹੁੰਚੇ ਹੋਏ ਸਨ¢
Ad Position 22
No active advertisement
ਪਿਛਲੀ ਖ਼ਬਰ ਪੰਜਾਬ 'ਚ ਟਾਵਰ ਮੋਰਚੇ ਦੀ ਸਿਆਸਤ 'ਚ ਨਵੀਂ ਸ਼ੁਰੂਆਤ ਅਗਲੀ ਖ਼ਬਰ ਪਾਤੜਾਂ ਪੁਲਿਸ ਨੇ ਗੁੰਮ ਹੋਏ ਦੋ ਦਰਜਨ ਮੋਬਾਈਲ ਬਰਾਮਦ ਕਰਕੇ ਮਾਲਕਾਂ ਨੂੰ ਸੌਂਪੇ
Ad Position 24