ਪਾਤੜਾਂ, 8 ਮਾਰਚ (ਗੁਰਇਕਬਾਲ ਸਿੰਘ ਖ਼ਾਲਸਾ)-ਹਲਕਾ ਸ਼ੁਤਰਾਣਾ ਤੋਂ ਤਿੰਨ ਵਾਰ ਵਿਧਾਇਕ ਰਹੇ ਸਾਬਕਾ ਵਿਧਾਇਕ ਨਿਰਮਲ ਸਿੰਘ ਸਮਾਣਾ ਅਤੇ ਉਨ੍ਹਾਂ ਦੇ ਬੇਟੇ ਕਾਂਗਰਸੀ ਆਗੂ ਸਤਨਾਮ ਸਿੰਘ ਵਲੋਂ ਹਲਕਾ ਸ਼ੁਤਰਾਣਾ ਅੰਦਰ ਆਪਣੀਆਂ ਸਿਆਸੀ ਸਰਗਰਮੀਆਂ ਲਗਾਤਾਰ ਜਾਰੀ ਹਨ | ਜ਼ਿਕਰਯੋਗ ਹੈ ਕਿ ਸਾਬਕਾ ਵਿਧਾਇਕ ਨਿਰਮਲ ਸਿੰਘ ਸਮਾਣਾ ਹਲਕਾ ਸ਼ੁਕਰਾਨਾ ਤੋਂ ਤਿੰਨ ਵਾਰ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਚੁੱਕੇ ਹਨ ਪਰ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵਲੋਂ ਉਨ੍ਹਾਂ ਦੀ ਟਿਕਟ ਕੱਟ ਕੇ ਦਰਬਾਰਾ ਸਿੰਘ ਬਨਵਾਲਾ ਨੂੰ ਦੇ ਦਿੱਤੀ ਗਈ ਸੀ | ਕਾਂਗਰਸ ਪਾਰਟੀ ਵਲੋਂ ਟਿਕਟ ਕੱਟੇ ਜਾਣ ਦੇ ਬਾਵਜੂਦ ਵੀ ਨਿਰਮਲ ਸਿੰਘ ਸਮਾਣਾ ਅਤੇ ਉਨ੍ਹਾਂ ਦੇ ਬੇਟੇ ਸਤਨਾਮ ਸਿੰਘ ਵਲੋਂ ਹਲਕਾ ਸ਼ੁਤਰਾਣਾ ਅੰਦਰ ਆਪਣੀਆਂ ਸਰਗਰਮੀਆਂ ਲਗਾਤਾਰ ਜਾਰੀ ਰੱਖੀਆਂ | ਇਸ ਸੰਬੰਧੀ ਗੱਲਬਾਤ ਕਰਦਿਆਂ ਸਾਬਕਾ ਵਿਧਾਇਕ ਨਿਰਮਲ ਸਿੰਘ ਸਮਾਣਾ ਨੇ ਕਿਹਾ ਕਿ ਹਲਕਾ ਸ਼ੁਤਰਾਣਾ ਦੇ ਲੋਕਾਂ ਦਾ ਲੋਕਾਂ ਨਾਲ ਉਨ੍ਹਾਂ ਦਾ ਨੂੰ ਹ ਮਾਸ ਦਾ ਰਿਸ਼ਤਾ ਹੈ, ਕਿਉਂਕਿ ਪਹਿਲਾਂ ਉਨ੍ਹਾਂ ਦੇ ਚਾਚਾ ਪ੍ਰੀਤਮ ਸਿੰਘ (ਸਮਾਣਾ, ਸ਼ੁਤਰਾਣਾ) ਹਲਕਾ ਇਕੱਠਿਆਂ ਹੁੰਦਿਆਂ ਹਲਕੇ ਤੋਂ ਵਿਧਾਇਕ ਰਹੇ ਸਨ ਅਤੇ ਬਾਅਦ 'ਚ ਹਲਕਾ ਸ਼ੁਤਰਾਣਾ ਦੇ ਲੋਕਾਂ ਨੇ ਉਨ੍ਹਾਂ ਨੂੰ ਤਿੰਨ ਵਾਰ ਚੁਣ ਕੇ ਵਿਧਾਇਕ ਬਣਾਇਆ ਸੀ | ਇਸ ਲਈ ਟਿਕਟ ਦੇਣਾ ਪਾਰਟੀ ਦਾ ਫ਼ੈਸਲਾ ਹੁੰਦਾ ਹੈ ਲੇਕਿਨ ਉਹ ਹਲਕਾ ਸ਼ੁਤਰਾਣਾ ਦੇ ਲੋਕਾਂ ਦੀ ਸੇਵਾ ਲਈ ਸਦਾ ਹਾਜ਼ਰ ਰਹੇ ਹਨ ਅਤੇ ਅੱਗੇ ਵੀ ਹਲਕਾ ਸ਼ੁਤਰਾਣਾ ਦੇ ਲੋਕਾਂ ਅੰਦਰ ਰਹਿ ਕੇ ਉਨ੍ਹਾਂ ਦੀ ਸੇਵਾ ਕਰਦੇ ਰਹਿਣਗੇ |