27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਕਬੀਰ ਦਾਸ ਦੀ ਅਗਵਾਈ 'ਚ ਹਲਕਾ ਸ਼ੁਤਰਾਣਾ 'ਚ ਵਰਕਰਾਂ ਦੀਆਂ ਹੋਈਆਂ ਮੀਟਿੰਗਾਂ

Ad Position 21
No active advertisement
ਪਿੰਡ ਕਲਵਾਣੂੰ ਵਿਖੇ ਹੋਈ ਮੀਟਿੰਗ ਮਗਰੋਂ ਮੌਜੂਦ ਪਿੰਡ ਵਾਸੀਆਂ ਅਤੇ ਵਰਕਰਾਂ ਨਾਲ | ਤਸਵੀਰ : ਜਗਦੀਸ਼ ਸਿੰਘ ਕੰਬੋਜ <br/> 09-03-2026
ਪਾਤੜਾਂ, 8 ਮਾਰਚ (ਜਗਦੀਸ਼ ਸਿੰਘ ਕੰਬੋਜ)-ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ੁਤਰਾਣਾ ਦੇ ਮੁਖੀ ਬਾਬੂ ਕਬੀਰ ਦਾਸ ਵਲੋਂ ਹਲਕੇ 'ਚ ਅਕਾਲੀ ਦਲ ਨੂੰ ਮਜ਼ਬੂਤ ਕਰਨ ਲਈ ਜ਼ਿਲ੍ਹਾ ਪ੍ਰਧਾਨ ਜਗਮੀਤ ਸਿੰਘ ਹਰਿਆਊ ਦੀ ਅਗਵਾਈ 'ਚ ਮੀਟਿੰਗ ਦਾ ਸਿਲਸਿਲਾ ਜਾਰੀ ਹੈ ਅਤੇ ਇਸ ਤਹਿਤ ਹੀ ਪਿੰਡ ਕਲਵਾਣੂੰ ਵਿਖੇ ਉਨ੍ਹਾਂ ਵਲੋਂ ਕੀਤੀ ਗਈ ਮੀਟਿੰਗ 'ਚ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਵਲੋਂ ਸ਼ਮੂਲੀਅਤ ਕੀਤੀ ਗਈ | ਇਸ ਮੀਟਿੰਗ 'ਚ ਮੌਜੂਦ ਲੋਕਾਂ ਨੂੰ ਸੰਬੋਧਨ ਕਰਦਿਆਂ ਬਾਬੂ ਕਬੀਰ ਦਾਸ ਨੇ ਕਿਹਾ ਕਿ ਪੰਜਾਬ 'ਚ ਵੱਡਾ ਬਦਲਾਅ ਲਿਆਉਣ ਦਾ ਝੂਠਾ ਵਾਅਦਾ ਕਰਕੇ ਅਤੇ ਹੋਰ ਬਹੁਤ ਸਾਰੀਆਂ ਲੋਕ ਭਲਾਈ ਸਕੀਮਾਂ ਨੂੰ ਸਰਕਾਰ ਆਉਣ ਤੇ ਲਾਗੂ ਕਰਨ ਦੀਆਂ ਗਰੰਟੀਆਂ ਦੇ ਰੂਪ 'ਚ ਲੋਕਾਂ ਨੂੰ ਭਰਮਾ ਕੇ ਸਤ੍ਹਾ 'ਚ ਆਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ 'ਆਪ' ਸਰਕਾਰ ਨੇ ਜਿੱਥੇ ਪੰਜਾਬ ਨੂੰ ਲੁੱਟਿਆ ਹੈ ਉੱਥੇ ਹੀ ਸਰਕਾਰ ਦੇ ਧੱਕੇ ਦੇ ਖ਼ਿਲਾਫ਼ ਬੋਲਣ ਵਾਲਿਆਂ ਖਿਲਾਫ ਝੂਠੇ ਕੇਸ ਦਰਜ ਕਰਕੇ ਉਨ੍ਹਾਂ ਨੂੰ ਜੇਲ੍ਹਾਂ 'ਚ ਸੁੱਟਿਆ ਗਿਆ ਹੈ ਅਤੇ ਵਿਕਾਸ ਕਾਰਜ ਬਿਲਕੁਲ ਠੱਪ ਹੋ ਚੁੱਕੇ ਹਨ ਜਿਸ ਤਰ੍ਹਾਂ ਪੰਜਾਬ 'ਚ ਸੜਕਾਂ ਦੇ ਮੁਰੰਮਤ ਨਹੀ ਕੀਤੀ ਗਈ | ਇਸੇ ਤਰ੍ਹਾਂ ਹੀ ਹਲਕਾ ਸ਼ੁਤਰਾਣਾ 'ਚ ਵੀ ਲੋਕਾਂ ਨੂੰ ਟੁੱਟੀਆਂ ਹੋਈਆ ਸੜਕਾਂ ਦੀ ਵੱਡੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਰਹੀ ਹੈ ਜਦੋਂ ਕਿ ਬਿਨਾਂ ਸਤ੍ਹਾ ਦੇ ਹੁੰਦਿਆਂ ਹੀ ਪੰਜਾਬ ਦੇ ਲੋਕਾਂ ਦੀ ਹਰ ਮਦਦ ਅਤੇ ਕਰੋੜਾਂ ਰੁਪਏ ਦਾ ਤੇਲ ਅਤੇ ਰਾਸ਼ਨ ਹੜ੍ਹਾਂ ਦੌਰਾਨ ਦੇ ਚੁੱਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਰਹੇ ਹਨ ਅਤੇ ਹੁਣ ਪੰਜਾਬ ਦੇ ਲੋਕਾ ਸਮਝ ਚੁੱਕੇ ਹਨ ਕਿ ਸੂਬੇ ਨੂੰ ਜੇ ਬਚਾ ਸਕਦਾ ਤਾਂ ਉਹ ਅਕਾਲੀ ਦਲ ਹੀ ਬਚਾ ਸਕਦਾ ਹੈ ਇਸ ਲਈ ਹੁਣ ਲੋਕ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਜਾ ਰਹੀਆਂ ਮੀਟਿੰਗਾਂ 'ਚ ਆਪ ਮੁਹਾਰੇ ਸ਼ਾਮਿਲ ਹੋ ਰਹੇ ਹਨ | ਇਸ ਮੌਕੇ ਜਥੇਦਾਰ ਮਹਿੰਦਰ ਸਿੰਘ ਲਾਲਵਾ ਸਾਬਕਾ ਚੇਅਰਮੈਨ, ਜੀਤ ਸਿੰਘ ਸਰਕਲ ਪ੍ਰਧਾਨ ਕਲਵਾਣੂੰ, ਘੱਗਾ ਸਰਕਲ ਪ੍ਰਧਾਨ ਰਣਜੀਤ ਸਿੰਘ ਸ਼ਾਹੀ, ਸੀਨੀਅਰ ਅਕਾਲੀ ਆਗੂ ਡਾਕਟਰ ਬਹਾਦਰ ਸਿੰਘ, ਕੁਲਦੀਪ ਸਿੰਘ ਢਿੱਲੋਂ, ਪਾਤੜਾਂ ਸ਼ਹਿਰੀ ਪ੍ਰਧਾਨ ਵਿਸ਼ਾਲ ਗੋਇਲ, ਜਥੇਦਾਰ ਸੰਤੋਖ ਸਿੰਘ ਸਾਬਕਾ ਮੈਂਬਰ ਬਲਾਕ ਸੰਮਤੀ, ਕੁਲਦੀਪ ਸਿੰਘ ਢਿੱਲੋਂ ਘੱਗਾ, ਗੁਰਨਾਮ ਸਿੰਘ ਸਾਬਕਾ ਸਰਪੰਚ, ਬੰਤਾ ਰਾਮ, ਜਥੇਦਾਰ ਲੱਖਾ ਸਿੰਘ, ਬੁੱਧ ਸਿੰਘ ਘੁਮਾਣ, ਅਮਰੀਕ ਸਿੰਘ ਨੰਬਰਦਾਰ, ਜਗਤਾਰ ਸਿੰਘ ਘੁਮਾਣ, ਗੁਰਬਚਨ ਸਿੰਘ, ਕਰਨ ਸਿੰਘ
Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਲਈ ਮਿਹਨਤ ਕਰਨ ਵਾਲੇ ਵਰਕਰਾਂ ਨੂੰ ਅਹੁਦੇਦਾਰੀਆਂ ਦੇ ਕੇ ਨਿਵਾਜਿਆ ਜਾਵੇਗਾ-ਡਿੰਪਾ ਅਗਲੀ ਖ਼ਬਰ ਐਜੂਕੇਟ ਪੰਜਾਬ ਪ੍ਰੋਜੈਕਟ ਦਾ ਵੱਡਾ ਉਪਰਾਲਾ, ਪੰਜਾਬ ਭਰ 'ਚ ਖੋਲ੍ਹੇ ਜਾਣਗੇ 100 ਮੁਫ਼ਤ 'ਗੁਰੂ ਨਾਨਕ ਅਕੈਡਮੀ' ਸਕੂਲ
Ad Position 24