26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਗੁਰੂ ਨਾਨਕ ਅਕੈਡਮੀ ਧਾਂਦੀਆਂ 'ਚ ਸਾਲਾਨਾ ਸਮਾਗਮ ਕਰਵਾਇਆ

Ad Position 21
No active advertisement
ਅਜੀਤ ਡੈਸਕ 04-04-2026
ਭੁੱਨਰਹੇੜੀ, 3 ਅਪ੍ਰੈਲ (ਧਨਵੰਤ ਸਿੰਘ)-ਗੁਰੂ ਨਾਨਕ ਅਕੈਡਮੀ ਪਿੰਡ ਧਾਂਦੀਆਂ ਵਿਖੇ ਸਾਲਾਨਾ ਨਤੀਜਿਆਂ ਦਾ ਐਲਾਨ ਬੜੇ ਉਤਸ਼ਾਹ ਨਾਲ ਕੀਤਾ ਗਿਆ | ਇਸ ਮੌਕੇ ਕਾਂਮੀਕਲਾਂ ਅਕੈਡਮੀ ਦੇ ਬੱਚੇ ਵੀ ਮੌਜੂਦ ਸਨ | ਇਸ ਮੌਕੇ ਦੋਵਾਂ ਅਕੈਡਮੀਆਂ ਦੇ ਨਰਸਰੀ ਤੋਂ ਲੈ ਕੇ ਤੀਜੀ ਜਮਾਤ ਤੱਕ ਦੇ ਵਿਦਿਆਰਥੀਆਂ ਦਾ ਨਤੀਜਾ ਸ਼ਾਨਦਾਰ ਰਿਹਾ, ਜਿਸ ਨੂੰ ਦੇਖਦਿਆਂ ਬੱਚਿਆਂ ਦੇ ਮਾਪਿਆਂ ਨੇ ਭਾਰੀ ਖੁਸ਼ੀ ਦਾ ਇਜ਼ਹਾਰ ਕੀਤਾ | ਸਮਾਗਮ ਦੌਰਾਨ ਪਿੰਡ ਦੇ ਸਰਪੰਚ ਗੁਰਨਾਮ ਸਿੰਘ, ਦੇਵੀਗੜ੍ਹ ਤੋਂ ਇੰਚਾਰਜ ਬਲਜਿੰਦਰ ਸਿੰਘ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਮਾਪਿਆਂ ਨਾਲ ਗੱਲਬਾਤ ਕਰਦਿਆਂ ਪਟਿਆਲਾ ਜ਼ੋਨ ਦੇ ਇੰਚਾਰਜ ਦਲਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਟੀਚਾ ਪੰਜਾਬ ਭਰ ਵਿਚ 100 ਅਕੈਡਮੀਆਂ ਸਥਾਪਿਤ ਕਰਨਾ ਹੈ | ਵਰਤਮਾਨ ਵਿਚ ਪਟਿਆਲਾ ਜ਼ਿਲ੍ਹੇ ਦੇ ਪਿੰਡ ਧਾਂਦੀਆਂ ਅਤੇ ਕਾਮੀ ਕਲਾਂ ਘਨੌਰ ਵਿਚ ਦੋ ਅਕੈਡਮੀਆਂ ਸਫਲਤਾਪੂਰਵਕ ਚੱਲ ਰਹੀਆਂ ਹਨ | ਇਨ੍ਹਾਂ ਅਕੈਡਮੀਆਂ ਵਿਚ ਬੱਚਿਆਂ ਨੂੰ ਕਿਤਾਬਾਂ, ਕਾਪੀਆਂ, ਸਕੂਲ ਬੈਗ, ਵਰਦੀ, ਜੁੱਤੇ ਅਤੇ ਪਾਣੀ ਦੀਆਂ ਬੋਤਲਾਂ ਸਮੇਤ ਹਰ ਸਹੂਲਤ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ | ਦਲਜੀਤ ਸਿੰਘ ਨੇ ਦੱਸਿਆ ਕਿ ਇਸ ਮਹਾਨ ਕਾਰਜ ਦੀ ਸ਼ੁਰੂਆਤ ਸਾਲ 2006 ਵਿਚ ਭਾਈ ਸਾਹਿਬ ਭਾਈ ਜਸਬੀਰ ਸਿੰਘ ਜੀ ਖਾਲਸਾ (ਖੰਨੇ ਵਾਲੇ) ਵਲੋਂ ਕੀਤੀ ਗਈ ਸੀ | ਮੌਜੂਦਾ ਸਮੇਂ ਵਿਚ ਭਾਈ ਜਸਵਿੰਦਰ ਸਿੰਘ ਖਾਲਸਾ (ਯੂ.ਕੇ. ਵਾਲੇ) ਦੀ ਸਰਪ੍ਰਸਤੀ ਹੇਠ ਇਹ ਸੇਵਾਵਾਂ ਨਿਰੰਤਰ ਜਾਰੀ ਹਨ | ਉਨ੍ਹਾਂ ਦੱਸਿਆ ਕਿ ਕੇਵਲ ਅਕੈਡਮੀਆਂ ਹੀ ਨਹੀਂ, ਸਗੋਂ 'ਐਜੂਕੇਟ ਪੰਜਾਬ ਪ੍ਰੋਜੈਕਟ' ਰਾਹੀਂ ਵੱਖ-ਵੱਖ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਲਗਭਗ 6,000 ਵਿਦਿਆਰਥੀ ਸਕਾਲਰਸ਼ਿਪ ਦਾ ਲਾਭ ਲੈ ਰਹੇ ਹਨ | ਇਸ ਸਾਰੇ ਪ੍ਰੋਜੈਕਟ ਦੀ ਦੇਖ-ਰੇਖ ਲੁਧਿਆਣਾ (ਬੇਗੋਆਣਾ) ਤੋਂ ਜਸਪ੍ਰੀਤ ਕੌਰ, ਦਵਿੰਦਰ ਸਿੰਘ, ਤੇਜਿੰਦਰ ਸਿੰਘ ਅਤੇ ਦਮਨਪ੍ਰੀਤ ਕੌਰ ਵਲੋਂ ਕੀਤੀ ਜਾ ਰਹੀ ਹੈ | ਅਕੈਡਮੀਆਂ ਦੀ ਸਮੁੱਚੀ ਨਿਗਰਾਨੀ ਪਿ੍ੰਸੀਪਲ ਕੁਲਵੰਤ ਕੌਰ (ਲੁਧਿਆਣਾ) ਕਰ ਰਹੇ ਹਨ | ਕਾਮੀ ਕਲਾਂ ਅਕੈਡਮੀ ਵਿਖੇ ਇੰਚਾਰਜ ਰੇਨੂ ਰਾਣੀ ਸਮੁੱਚੇ ਸਟਾਫ ਸਮੇਤ ਆਪਣੀਆਂ ਸੇਵਾਵਾਂ ਤਨਦੇਹੀ ਨਾਲ ਨਿਭਾ ਰਹੇ ਹਨ | ਅਖੀਰ ਵਿਚ ਪ੍ਰਬੰਧਕਾਂ ਨੇ ਦੁਹਰਾਇਆ ਕਿ ਸੰਸਥਾ ਹਰ ਲੋੜਵੰਦ ਬੱਚੇ ਤੱਕ ਮਿਆਰੀ ਸਿੱਖਿਆ ਪਹੁੰਚਾਉਣ ਲਈ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ 'ਪੰਜਾਬ ਬਚਾਓ' ਰੈਲੀ ਦੀਆਂ ਤਿਆਰੀਆਂ ਮੁਕੰਮਲ-ਲਾਲਕਾ ਅਗਲੀ ਖ਼ਬਰ ਦੀਪ ਇੰਗਲਿਸ਼ ਮਾਡਲ ਹਾਈ ਸਕੂਲ ਸਨੌਰ ਨੇ ਸਾਲਾਨਾ ਮਿਲਣੀ ਦੌਰਾਨ ਨਤੀਜੇ ਐਲਾਨੇ, ਹੋਣਹਾਰ ਵਿਦਿਆਰਥੀ ਕੀਤੇ ਸਨਮਾਨਿਤ
Ad Position 24